
ਜੰਗਲਾਤ ਵਿਭਾਗ ਕਾਮਿਆਂ ਦੀਆਂ ਮੰਗਾਂ ਲਈ 2 ਸਤੰਬਰ ਨੂੰ ਗੇਟ ਰੈਲੀ ਦਾ ਐਲਾਨ।
ਪਟਿਆਲਾ:- ਦੀ ਕਲਾਸ ਫ਼ੋਰ ਗੌਰਮੈਂਟ ਐਂਪਲੀਏ ਯੂਨੀਅਨ ਪੰਜਾਬ (1608) ਜਿਲ੍ਹਾ ਸਬ ਕਮੇਟੀ ਜੰਗਲਾਤ ਵਿਭਾਗ ਜੰਗਲੀ ਜੀਵ, ਜੰਗਲਾਤ ਨਿਗਮ ਦੇ ਅਉਦੇਦਰਾ ਦੀ ਮੀਟਿੰਗ ਵਰਦੇ ਮੀਂਹ ਵਿੱਚ ਯੂਨੀਅਨ ਦਫ਼ਤਰ ਰਾਜਪੁਰਾ ਕਾਲੋਨੀ ਵਿਖੇ ਹੋਈ, ਮੀਟਿੰਗ ਦੀ ਪ੍ਰਧਾਨਗੀ ਜਗਮੋਹਨ ਸਿੰਘ ਨੌਲੱਖਾ ਨੇ ਕਿੱਤੀ।
ਪਟਿਆਲਾ:- ਦੀ ਕਲਾਸ ਫ਼ੋਰ ਗੌਰਮੈਂਟ ਐਂਪਲੀਏ ਯੂਨੀਅਨ ਪੰਜਾਬ (1608) ਜਿਲ੍ਹਾ ਸਬ ਕਮੇਟੀ ਜੰਗਲਾਤ ਵਿਭਾਗ ਜੰਗਲੀ ਜੀਵ, ਜੰਗਲਾਤ ਨਿਗਮ ਦੇ ਅਉਦੇਦਰਾ ਦੀ ਮੀਟਿੰਗ ਵਰਦੇ ਮੀਂਹ ਵਿੱਚ ਯੂਨੀਅਨ ਦਫ਼ਤਰ ਰਾਜਪੁਰਾ ਕਾਲੋਨੀ ਵਿਖੇ ਹੋਈ, ਮੀਟਿੰਗ ਦੀ ਪ੍ਰਧਾਨਗੀ ਜਗਮੋਹਨ ਸਿੰਘ ਨੌਲੱਖਾ ਨੇ ਕਿੱਤੀ।
ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਸ਼ਾਮਲ ਹੋਏ, ਇਹ ਹੰਗਾਮੀ ਮੀਟਿੰਗ ਵਿੱਚ ਵਣ ਵਿਭਾਗ ਦੇ ਦਿਹਾੜੀਦਾਰ ਕਾਮਿਆਂ ਜਿਹਨਾਂ ਦੀਆਂ ਸੇਵਾਵਾਂ ਰੈਗੂਲਰ ਕਰਨ ਸੀਨੀਆਰਤਾ ਦੀ ਘਾਟ ਨੂੰ ਦੂਰ ਕਰਨਾ ਵੱਖ ਵੱਖ ਰੇਂਜ ਵਿੱਚੋ ਕਾਮਿਆਂ ਨੂੰ ਬਜਟ ਦਾ ਬਹਾਨਾ ਬਣਾ k ਕੰਮ ਤੋਂ ਫ਼ਾਰਕ ਕਰਨਾ ਮਾਈ ਮਹੀਨੇ ਤੋਂ ਅਗਸਤ ਮਹੀਨੇ ਤੱਕ ਦੀਆਂ ਤਨਖਾਹਾਂ ਜਾਰੀ ਕਰਵਾਉਣ ਅਤੇ ਵਿਸ਼ੇਸ਼ ਤੌਰ ਤੇ range ਆਫਸਰ ਰਾਜਪੁਰਾ ਵੱਲੋਂ ਵੱਧ ਤੋਂ ਵੱਧ ਕਾਮਿਆਂ ਨੂੰ ਕੰਮ ਤੋਂ ਫਾਰਕ ਕਰਨਾ ਨਿਯਮਾਂ ਦੇ ਉਲ਼ਟ ਜਵਾਬ ਤਰਗੀ ਕਰਨਾ ਆਦਿ ਮਸਲਿਆਂ ਨੂੰ ਲੇ ਕੇ ਮਿਤੀ 02/09/2025 ਨੂੰ ਸਵੇਰੇ 11ਵਜੇ ਵਣ ਮੰਡਲ ਦੇ ਦਫਤਰ ਅੱਗੇ ਗੇਟ ਰੈਲੀ ਕਿੱਤੀ ਜਾਵੇਗੀ। ਇੱਸ ਗੇਟ ਰੈਲੀ ਵਿਚ ਵਣ range ਔਫਸਰ ਰਾਜਪੁਰਾ ਦੇ ਦਫਤਰ ਅੱਗੇ ਇੱਸ ਦੀ ਨਿੱਜੀ ਰਿਹਾਇਸ਼ ਪਿੰਡ ਬਾਰਨ ਵਿੱਖੇ ਅਰਥੀ ਫੂਕ ਰੈਲੀ ਕਰਨ ਦਾ ਐਲਾਣ ਕੀਤਾ ਜਾਵੇਗਾ।
ਮੀਟਿੰਗ ਵਿੱਚ ਹਾਜ਼ਰ ਸਾਥੀ ਦਰਸ਼ਣ ਸਿੰਘ ਲੁਬਾਣਾ, ਜਗਮੋਹਨ ਸਿੰਘ ਨੌਲੱਖਾ ਨੇਂ ਕਿਹਾ ਕਿ ਜੰਗਲਾਤ ਵਿਭਾਗ ਵਿਚ ਕੁਰੱਪਸ਼ਨ ਦਾ ਬੋਲ ਬਾਲਾ ਹੈ ਅਤੇ ਥੋੜੀਆ ਥੋੜੀਆ ਤਨਖਾਹਾਂ ਲੈਣ ਵਾਲਿਆ ਕਾਮਿਆਂ ਨੂੰ ਵਾਰ ਵਾਰ ਕੰਮਾਂ ਤੋਂ ਫਾਰਾਕ ਕਰ ਕੇ ਓਹਨਾਂ ਨੂੰ ਪ੍ਰੇਸ਼ਾਨ ਕਿੱਤਾ ਜਾ ਰਿਹਾ ਹੈ।
ਇਥੋਂ ਤੱਕ ਕੀ ਯੂਨੀਅਨ ਦੀਆਂ ਸਰਗਰਮੀਆਂ ਅਤੇ ਮੀਟਿੰਗਾਂ ਵਿਚ ਸ਼ਾਮਲ ਹੋਣ ਤੇ ਵਣ range ਅਫ਼ਸਰ ਰਾਜਪੁਰਾ ਜਵਾਬ ਤਲਬਿਆ ਸਾਰੇ ਰੂਲਾ ਤੇ ਉਸੂਲਾ ਨੂੰ ਛਿੱਕੇ ਟੰਗ ਕੇ ਕਿੱਤਿਆਂ ਜਾ ਰਹੀਆਂ ਹਨ। ਇਹ ਸ਼ਰੇਆਮ ਧਾਂਧਲੀ ਅਤੇ ਧੱਕਾ ਕਿੱਤੀ ਜਾ ਰਿਹਾ ਹੈ।
ਇਸ ਵਿਰੁੱਧ ਸੰਘਰਸ਼ ਹੰਗਾਮੀ ਹਾਲਾਤ ਵਿੱਚ ਲਿੱਖ ਕੇ ਗਏ ਹਨ। ਮੀਟਿੰਗ ਵਿੱਚ ਹੋਰ ਆਗੂ ਵੀ ਸ਼ਾਮਲ ਸਨ ਜਿਹਨਾਂ ਵਿੱਚ ਤਰਲੋਕ ਸਿੰਘ ਮਾਡੁ ਤ੍ਰਿਲੋਚਨ ਮੰਡੋਲੀ ਦਰਸ਼ਣ ਮੱਲਿਆਲ ਗੁਰਮੇਲ ਬਾਹਮਣਾਂ ਪੱਲਾ ਸਿੰਘ ਹੁਸ਼ਿਆਰ ਸਿੰਘ ਰਾਕੇਸ਼ ਕੁਮਾਰ ਮੁਮਤਾਜ਼ ਜਸਵਿੰਦਰ ਸਿੰਘ ਬਲਵਿੰਰ ਸਿੰਘ।
