
ਹਰਿਆਣਾ ਦੇ ਰਾਜਪਾਲ ਪ੍ਰੋ. ਅਸੀਮ ਕੁਮਾਰ ਘੋਸ਼ ਨੇ ਗੁਰੂਦੁਆਰਾ ਨਾਡਾ ਸਾਹਿਰ ਵਿੱਚ ਮੱਥਾ ਟਕਿਆ
ਚੰਡੀਗੜ੍ਹ, 31 ਅਗਸਤ - ਹਰਿਆਣਾ ਦੇ ਰਾਜਪਾਲ ਪ੍ਰੋ. ਅਸੀਮ ਕੁਮਾਰ ਘੋਸ਼ ਨੇ ਐਤਵਾਰ ਨੂੰ ਆਪਣੀ ਪਤਨੀ ਸ੍ਰੀਮਤੀ ਮਿਤਰਾ ਘੋਸ਼ ਦੇ ਨਾਲ ਪੰਚਕੂਲਾ ਸਥਿਤ ਪ੍ਰਸਿੱਦ ਗੁਰੂਦੁਆਰਾ ਨਾਡਾ ਸਾਹਿਬ ਵਿੱਚ ਮੱਥਾ ਟੇਕਿਆ ਅਤੇ ਉਸ ਦੇ ਬਾਅਦ ਮਦਰ ਟੇਰੇਸਾ ਸਾਕੇਤ ਆਰਥੋਪੈਡਿਕ ਹਸਪਤਾਲ ਦਾ ਨਿਰੀਖਣ ਕੀਤਾ।
ਚੰਡੀਗੜ੍ਹ, 31 ਅਗਸਤ - ਹਰਿਆਣਾ ਦੇ ਰਾਜਪਾਲ ਪ੍ਰੋ. ਅਸੀਮ ਕੁਮਾਰ ਘੋਸ਼ ਨੇ ਐਤਵਾਰ ਨੂੰ ਆਪਣੀ ਪਤਨੀ ਸ੍ਰੀਮਤੀ ਮਿਤਰਾ ਘੋਸ਼ ਦੇ ਨਾਲ ਪੰਚਕੂਲਾ ਸਥਿਤ ਪ੍ਰਸਿੱਦ ਗੁਰੂਦੁਆਰਾ ਨਾਡਾ ਸਾਹਿਬ ਵਿੱਚ ਮੱਥਾ ਟੇਕਿਆ ਅਤੇ ਉਸ ਦੇ ਬਾਅਦ ਮਦਰ ਟੇਰੇਸਾ ਸਾਕੇਤ ਆਰਥੋਪੈਡਿਕ ਹਸਪਤਾਲ ਦਾ ਨਿਰੀਖਣ ਕੀਤਾ।
ਰਾਜਪਾਲ ਪ੍ਰੋਫੈਸਰ ਘੋਸ਼ ਨੇ ਗੁਰੂਦੁਆਰਾ ਨਾਡਾ ਸਾਹਿਬ ਦੇ ਦਰਸ਼ਨ ਕਰਨ ਬਾਅਦ ਕਿਹਾ ਕਿ ਇਸ ਇਤਿਹਸਸਕ ਅਤੇ ਪਵਿੱਤਰ ਗੁਰੂਦੁਆਰਾ ਨਾੜਾ ਸਾਹਿਬ ਦੇ ਦਰਸ਼ਨ ਕਰ ਕੇ ਉਨ੍ਹਾਂ ਨੂੰ ਬਹੁਤ ਸਨਮਾਨ ਅਤੇ ਸੌਭਾਗ ਪ੍ਰਾਪਤ ਹੋਇਆ ਹੈ। ਉਨ੍ਹਾਂ ਨੇ ਗਰੀਬਾਂ ਦੇ ਉਥਾਨ ਲਈ ਗੁਰੂਦੁਆਰਾ ਪ੍ਰਬੰਧਨ ਦੇ ਯਤਨਾਂ ਦੀ ਵੀ ਸ਼ਲਾਘਾ ਕੀਤੀ ਅਤੇ ਜਰੂਰਤਮੰਦ ਵਿਅਕਤੀਆਂ ਲਈ 1 ਲੱਖ ਰੁੀਏ ਦੀ ਵਿੱਤੀ ਸਹਾਇਤਾ ਦਾ ਐਲਾਨ ਕੀਤਾ।
ਇਸ ਦੌਰਾਨ ਰਾਜਪਾਲ ਨੇ ਕਮੇਟੀ ਨੂੰ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਅਤੇ ਸਿੱਖ ਕਮਿਉਨਿਟੀ ਦੇ ਹਿੰਮਤ ਅਤੇ ਸਰਵੋਚ ਬਲਿਦਾਨ ਦੀ ਸ਼ਲਾਘਾ ਕੀਤੀ। ਗੁਰੂਦੁਆਰਾ ਪ੍ਰਬੰਧਨ ਕਮੇਟੀ ਨੇ ਇਸ ਮੌਕੇ 'ਤੇ ਰਾਜਪਾਲ ਪ੍ਰੋ. ਅਸੀਮ ਕੁਮਾਰ ਘੋਸ਼ ਅਤੇ ਉਨ੍ਹਾਂ ਦੀ ਧਰਮ ਪਤਨੀ ਨੂੰ ਸਿਰਪੋਾ ਭੇਂਟ ਕਰ ਸਨਮਾਨਿਤ ਕੀਤਾ।
ਇਸ ਮੌਕੇ 'ਤੇ ਵਧੀਕ ਡਿਪਟੀ ਕਮਿਸ਼ਨਰ ਨਿਸ਼ਾ ਯਾਦਵ, ਪੁਲਿਸ ਡਿਪਟੀ ਕਮਿਸ਼ਨਰ ਸ੍ਰਸ਼ਟੀ ਗੁਪਤਾ, ਹਰਿਆਣਾ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਚੇਅਰਮੈਲ ਜਗਦੀਸ਼ ਸਿੰਘ ਝਿੰਡਾ, ਧਾਰਮਿਕ ਨੇਤਾ ਬਲਜੀਤ ਸਿੰਘ ਦਾਦੂਵਾਲ, ਗੁਰੂਦੁਆਰਾ ਪ੍ਰਬੰਧਨ ਕਮੇਟੀ ਦੇ ਮੈਂਬਰ ਸਵਰਣ ਸਿੰਘ ਬੱਗਾ ਟੱਬਾ, ਗੁਰੂਦੁਆਰੇ ਦੇ ਮੁੱਖ ਗ੍ਰੰਥੀ ਜਗਜੀਤ ਸਿੰਘ ਅਤੇ ਹੋਰ ਮਾਣਯੋਗ ਮਹਿਮਾਨ ਮੋਜੂਦ ਰਹੇ।
ਇਸ ਦੇ ਬਾਅਦ ਰਾਜਪਾਲ ਨੇ ਮਦਰ ਟੇਰੇਸਾ ਸਾਕੇਤ ਆਰਥੋਪੈਡਿਕ ਹਸਪਤਾਲ ਦਾ ਦੌਰਾ ਕਰ ਇੱਥੇ ਦੀ ਮੈਡੀਕਲ ਸੇਵਾਵਾਂ ਦਾ ਨਿਰੀਖਣ ਕੀਤਾ। ਉਨ੍ਹਾਂ ਨੇ ਹੱਡੀ ਰੋਗ ਇਲਾਜ, ਪੁਨਰਵਾਸ ਅਤੇ ਆਘਾਤ ਪ੍ਰਬੰਧਨ ਵਿੱਚ ਅਪਣਾਈ ਜਾ ਰਹੀ ਉੱਚ ਪੱਧਰੀ ਮੈਡੀਕਲ ਸੇਵਾਵਾਂ ਦੀ ਸ਼ਲਾਘਾ ਕੀਤੀ।
ਰਾਜਪਾਲ ਨੇ ਹਸਪਤਾਲ ਪ੍ਰਸਾਸ਼ਨ ਤੋਂ ਮੈਡੀਕਲ ਟੂਲਸ, ਬੁਨਿਆਦੀ ਢਾਂਚੇ ਅਤੇ ਮਾਹਰ ਸੇਵਾਵਾਂ ਦੀ ਜਾਣਕਾਰੀ ਪ੍ਰਾਪਤ ਕੀਤੀ ਅਤੇ ਆਊਟਰੀਚ ਪ੍ਰੋਗਰਾਮਾਂ ਨੂੰ ਮਜਬੂਤ ਕਰਨ 'ਤੇ ਜੋਰ ਦਿੱਤਾ ਤਾਂ ਜੋ ਸਮਾਜ ਦੇ ਵਾਂਝੇ ਵਰਗਾਂ ਤੱਕ ਵੀ ਵਿਸ਼ੇਸ਼ਹੱਡੀ ਰੋਗ ਦੀ ਦੇਖਭਾਲ ਪਹੁੰਚ ਸਕੇ। ਉਨ੍ਹਾਂ ਨੇ ਡਾਕਟਰਾਂ ਅਤੇ ਮੈਡੀਕਲ ਕਰਮਚਾਰੀਆਂ ਦੇ ਸਮਰਪਣ ਦੀ ਪ੍ਰਸੰਸਾਂ ਕਰਦੇ ਹੋਏ ਹਸਪਤਾਲ ਦਾ ਰਾਜਭਵਨ ਵੱਲੋਂ ਹਰ ਸੰਭਵ ਸਹਿਯੋਗ ਦਾ ਭਰੋਸਾ ਦਿੱਤਾ।
