ਹਰਿਆਣਾ ਸ਼ਹਿਰ ਸਵੱਛਤਾ ਮੁਹਿੰਮ-2025: ਪੀਐਮਡੀਏ ਸੀਈਓ ਨੇ ਕੀਤਾ ਪੰਚਕੂਲਾ ਸ਼ਹਿਰ ਦਾ ਨਿਰੀਖਣ

ਚੰਡੀਗੜ੍ਹ, 31 ਅਗਸਤ - ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਵੱਲੋਂ ਸੂਬੇ ਨੂੰ ਸਵੱਛ ਅਤੇ ਸੁੰਦਰ ਬਨਾਉਣ ਦੇ ਉਦੇਸ਼ ਨਾਲ ਸ਼ੁਰੂ ਕੀਤੇ ਗਏ ਹਰਿਆਣਾ ਸ਼ਹਿਰ ਸਵੱਛਤਾ ਮੁਹਿੰਮ ਤਹਿਤ ਅੱਜ ਪੰਚਕੂਲਾ ਮੈਟਰੋਪੋਲੀਟਨ ਡਿਵੇਲਪਮੈਂਟ ਅਥਾਰਿਟੀ (ਪੀਐਮਡੀਏ) ਦੇ ਮੁੱਖ ਕਾਰਜਕਾਰੀ ਅਧਿਕਾਰੀ ਸ੍ਰੀ ਕੇ. ਮਕਰੰਦ ਪਾਂਡੂਰੰਗ ਨੇ ਪੰਚਕੂਲਾ ਸ਼ਹਿਰ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਸ਼ਹਿਰ ਦੀ ਢਾਂਚਾਗਤ ਵਿਵਸਥਾਵਾਂ ਦਾ ਨਿਰੀਖਣ ਕੀਤਾ ਅਤੇ ਸਬੰਧਿਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸੜਕ ਕਿਨਾਰੇ ਸਾਰੇ ਤਰ੍ਹਾ ਦੇ ਕਬਜੇ 3 ਦਿਨ ਦੇ ਅੰਦਰ ਹਟਾਏ ਜਾਣ।

ਚੰਡੀਗੜ੍ਹ, 31 ਅਗਸਤ - ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਵੱਲੋਂ ਸੂਬੇ ਨੂੰ ਸਵੱਛ ਅਤੇ ਸੁੰਦਰ ਬਨਾਉਣ ਦੇ ਉਦੇਸ਼ ਨਾਲ ਸ਼ੁਰੂ ਕੀਤੇ ਗਏ ਹਰਿਆਣਾ ਸ਼ਹਿਰ ਸਵੱਛਤਾ ਮੁਹਿੰਮ ਤਹਿਤ ਅੱਜ ਪੰਚਕੂਲਾ ਮੈਟਰੋਪੋਲੀਟਨ ਡਿਵੇਲਪਮੈਂਟ ਅਥਾਰਿਟੀ (ਪੀਐਮਡੀਏ) ਦੇ ਮੁੱਖ ਕਾਰਜਕਾਰੀ ਅਧਿਕਾਰੀ ਸ੍ਰੀ ਕੇ. ਮਕਰੰਦ ਪਾਂਡੂਰੰਗ ਨੇ ਪੰਚਕੂਲਾ ਸ਼ਹਿਰ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਸ਼ਹਿਰ ਦੀ ਢਾਂਚਾਗਤ ਵਿਵਸਥਾਵਾਂ ਦਾ ਨਿਰੀਖਣ ਕੀਤਾ ਅਤੇ ਸਬੰਧਿਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸੜਕ ਕਿਨਾਰੇ ਸਾਰੇ ਤਰ੍ਹਾ ਦੇ ਕਬਜੇ 3 ਦਿਨ ਦੇ ਅੰਦਰ ਹਟਾਏ ਜਾਣ।
          ਸ੍ਰੀ ਪਾਂਡੂਰੰਗ ਨੇ ਰੇਡ ਬਿਸ਼ਪ ਚੌਕ, ਸ਼ਹੀਦ ਸੰਦੀਪ ਸਾਂਕਲਾ ਚੌਕ, ਮਾਜਰੀ ਚੌਕ, ਬੱਸ ਅੱਡੇ, ਅਗਰਸੇਨ ਚੌਥ, ਅਮਰਟੈਕਸ, ਲੇਬਰ ਚੌਕ ਸਮੇਤ ਪ੍ਰਮੁੱਖ ਸੜਕਾਂ ਪਾਰਕਾਂ ਅਤੇ ਮਾਰਕਿਟ ਪਾਰਗਿੰਗ ਥਾਂਵਾ ਦਾ ਨਿਰੀਖਣ ਕੀਤਾ। ਨਿਰੀਖਣ ਦੌਰਾਨ ਉਨ੍ਹਾਂ ਨੇ ਸ਼ਹੀਦ ਸੰਦੀਪ ਸਾਂਕਲਾ ਚੌਕ 'ਤੇ ਬਾਗਬਾਨੀ ਵਿਭਾਗ ਦੇ ਅਧਿਕਾਰੀਆਂ ਨੂੱ ਪੇੜਾਂ ਦੀ ਛੰਟਾਈ ਕਰਨ ਦੇ ਨਿਰਦੇਸ਼ ਦਿੱਤੇ। ਉੱਥੇ ਹੀ, ਪੁਲਿਸ ਸੁਪਰਡੈਂਟ ਨੂੰ ਟੈ੍ਰਫਿਕ ਸੁਚਾਰੂ ਰੱਖਣ ਲਈ ਮਾਜਰੀ ਚੌਕ 'ਤੇ ਰੈਡ ਲਾਇਟ ਲਗਾਵੁਣ ਦੀ ਸੰਭਾਵਨਾਵਾਂ ਤਲਾਸ਼ਣ ਅਤੇ ਸਲਿਪ/ਸਰਵਿਸ ਰੋਡ ਨੂੰ ਚੌੜਾ ਕਰਨ ਦੇ ਨਿਰਦੇਸ਼ ਵੀ ਦਿੱਤੇ।

ਪੋਲੀਥਿਨ ਦੀ ਵਰਤੋ ਨੂੰ ਪਾਬੰਦੀ ਕਰ ਕਪੜੇ ਦੇ ਥੇਲਿਆਂ ਦੀ ਵਰਤੋ ਨੂੱ ਦਿੱਤਾ ਜਾਵੇ ਪ੍ਰੋਤਸਾਹਨ
          ਸੀਈਓ ਨੇ ਸੈਕਟਰ-11 ਅਤੇ 14 ਦੀ ਪਾਰਕਿੰਗ ਵਿੱਚ ਕੂੜਾ ਮਿਲਣ 'ਤੇ ਨਗਰ ਨਿਗਮ ਅਧਿਕਾਰੀਆਂ ਨੂੰ ਤੁਰੰਤ ਸਫਾਈ ਕਰਨ ਦੇ ਨਿਰਦੇਸ਼ ਦਿੱਤੇ। ਸ੍ਰੀ ਕੇ ਮਕਰੰਦ ਪਾਂਡੂਰੰਗ ਨੇ ਕਿਹਾ ਕਿ ਸਾਰੇ ਸੈਕਟਰਾਂ ਦੀ ਪਾਰਕਿੰਗ ਦੀ ਰੈਗੂਲਰ ਸਫਾਈ ਯਕੀਨੀ ਕੀਤੀ ਜਾਵੇ ਤਾਂ ਜੋ ਸ਼ਹਿਰ ਦੀ ਛਵੀ ਪ੍ਰਭਾਵਿਤ ਨਾ ਹੋਵੇ। ਨਾਲ ਹੀ ਪੋਲੀਥਿਨ ਬੈਗਸ 'ਤੇ ਪਾਬੰਦੀ ਸਖਤੀ ਨਾਲ ਲਾਗੂ ਕਰਨ ਅਤੇ ਨਾਗਰਿਕਾਂ ਨੂੰ ਕਪੜੇ ਦੇ ਥੈਲੇ ਵਰਤੋ ਕਰਨ ਲਈ ਉਨ੍ਹਾਂ ਨੂੰ ਜਾਗਰੁਕ ਕੀਤਾ ਜਾਵੇ।
          ਉਦਯੋਗਿਕ ਖੇਤਰਾਂ ਦੇ ਨਿਰੀਖਣ ਦੌਰਾਨ ਸੀਈਓ ਨੇ ਐਚਐਸਆਈਆਈਡੀਸੀ ਦੇ ਅਧਿਕਾਰੀਆਂ ਨੂੰ ਬਰਸਾਤੀ ਜਲ੍ਹ ਨਿਕਾਸੀ ਲਾਇਨਾਂ ਅਤੇ ਰੋਡ-ਗਲੀਆਂ ਦੀ ਤੁਰੰਤ ਸਫਾਈ ਕਰਨ ਦੇ ਨਿਰਦੇਸ਼ ਦਿੱਤੇ, ਜਿਸ ਨਾਲ ਬਰਸਾਤ ਵਿੱਚ ਜਲਭਰਾਵ ਨਾ ਹੋਵੇ। ਨਾਲ ਹੀ, ਪੀਐਮਡੀਏ ਨੂੱ ਟ੍ਰਾਂਸਫਰ ਹੋਈ ਗ੍ਰੀਨ ਬੈਲਟਸ ਦੇ ਵਿਕਾਸ ਤਹਿਤ ਅੰਦਾਜਾ ਤਿਆਰ ਕਰਨ ਅਤੇ ਮੁੱਖ ਸੜਕਾਂ ਦੇ ਦੋਲੋਂ ਪਾਸੇ ਉੱਗੀ ਝਾੜੀਆਂ ਨੂੰ ਹਟਾਉਣ ਦਾ ਵੀ ਨਿਰਦੇਸ਼ ਦਿੱਤੇ। ਟੁੱਟੀ ਹੋਈ ਰੋਡ ਗਲੀਆਂ 'ਤੇ ਅਸੰਤੋਸ਼ ਜਤਾਉਂਦੇ ਹੋਏ ਉਨ੍ਹਾਂ ਨੇ ਅਧਿਕਾਰੀਆਂ ਨੂੰ ਇੰਨ੍ਹਾਂ ਉੱਚ ਗੁਣਵੱਤਾ ਦੇ ਨਾਲ ਜਲਦੀ ਰਿਪੇਅਰ ਕਰਨ ਦੇ ਨਿਰਦੇਸ਼ ਦਿੱਤੇ।
ਇੰਡਸਟ੍ਰੀਅਲ ਏਰਿਆ ਤੋਂ ਚੰਡੀਗੜ੍ਹ ਬੋਡਰ ਤੱਕ ਦੀ ਸੜਕ ਦੀ ਵਿਸ਼ੇਸ਼ ਮੁਰੰਮਤ ਕਰਨ ਦੇ ਨਿਰਦੇਸ਼
          ਸੀਈਓ ਸ੍ਰੀ ਕੇ ਮਕਰੰਗ ਪਾਂਡੂਰੰਗ ਨੇ ਉਦਯੋਗਿਕ ਖੇਤਰ ਤੋਂ ਚੰਡੀਗੜ੍ਹ ਬੋਡਰ ਤੱਕ ਦੀ ਸੜਕ ਦਾ ਵੀ ਨਿਰੀਖਣ ਕੀਤਾ। ਉਨ੍ਹਾਂ ਨੇ ਐਚਐਸਆਈਆਈਡੀਸੀ ਦੇ ਅਧਿਕਾਰੀਆਂ ਨੂੰ ਤੁਰੰਤ ਪ੍ਰਭਾਵ ਨਾਲ ਗੱਡੇ ਭਰਨ ਅਤੇ ਵਿਸ਼ੇਸ਼ ਮੁਰੰਮਤ ਕਰਨ ਦੇ ਨਿਰਦੇਸ਼ ਦਿੱਤੇ ਗਏ। ਨਿਰੀਖਣ ਦੌਰਾਨ ਸਥਾਨਕ ਨਾਗਰਿਕਾਂ ਨੇਜਾਣੂ ਕਰਾਇਆ ਕਿ ਚੰਡੀਗੜ੍ਹ ਬੋਡਰ ਦੇ ਕੋਲ ਸੜਕ ਸੰਕਰੀ ਹੋਣ ਨਾਲ ਪੀਕ ਆਵਰ ਵਿੱਚ ਜਾਮ ਲਗਦਾ ਹੈ। ਇਸ 'ਤੇ ਉਨ੍ਹਾਂ ਨੇ ਐਚਐਸਆਈਆਈਡੀਸੀ ਅਧਿਕਾਰੀਆਂ ਨੂੰ ਸੜਕ ਚੌੜੀਕਰਣ ਅਤੇ ਉਪਯੁਕਤ ਹੱਲ ਕੱਢਣ ਦੇ ਨਿਰਦੇਸ਼ ਦਿੱਤੇ।
          ਇਸ ਦੇ ਬਾਅਦ ਅਧਿਕਾਰੀਆਂ ਨੇ ਸੈਕਟਰ 16 ਅਤੇ 17 ਮਾਰਗ ਦਾ ਨਿਰੀਖਣ ਕੀਤਾ। ਇੱਥੇ ਨਾਗਰਿਕਾਂ ਨੇ ਐਚਐਸਵੀਪੀ ਦੇ ਖਾਲੀ ਵਪਾਰਕ ਪਲਾਟਾਂ ਵਿੱਚ ਉੱਗੀ ਝਾੜੀਆਂ ਦੀ ਸ਼ਿਕਾਇਤ ਕੀਤੀ, ਜਿਸ 'ਤੇ ਸੀਈਓ ਨੇ ਤਿੰਨ ਦਿਨ ਵਿੱਚ ਝਾੜੀਆਂ ਹਟਾਉਣ ਦੇ ਆਦੇਸ਼ ਦਿੱਤੇ ਗਏ। ਲੇਬਰ ਚੌਕ ਦੀ ਤੁਰੰਤ ਮੁਰੰਮਤ ਅਤੇ ਡਿਵਾਈਡਿੰਗ ਗ੍ਰਿਲਾਂ ਵਿੱਚ ਖਾਲੀ ਥਾਂਵਾਂ ਨੂੰ ਭਰਨ ਦੇ ਵੀ ਨਿਰਦੇਸ਼ ਦਿੱਤੇ ਤਾਂ ਜੋ ਦੁਰਘਟਨਾਵਾਂ ਤੋਂ ਬਚਿਆ ਜਾ ਸਕੇ।
          ਸੀਈਓ ਨੇ ਨਿਰਝਰ ਵਾਟਿਕਾ ਪਾਰਕ ਅਤੇ ਅੰਬ ਬਾਗ (ਮੈਂਗੋ ਗਾਰਡਨ) ਪਾਰਕ ਦਾ ਵੀ ਦੌਰਾ ਕੀਤਾ ਅਤੇ ਪੀਐਮਡੀਏ ਦੇ ਮੁੱਖ ਇੰਜੀਨੀਅਰ ਦੇ ਸਹੀ ਸਫਾਈ, ਲਾਈਟਿੰਗ ਵਿਵਸਥਾ ਅਤੇ ਘਾਹ ਦੀ ਕਟਾਈ ਯਕੀਲੀ ਕਰਨ ਦੇ ਨਿਰਦੇਸ਼ ਦਿੱਤੇ।
          ਸ੍ਰੀ ਕੇ ਮਕਰੰਦ ਪਾਂਡੂਰੰਗ ਨੇ ਸਾਰੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਮੁੱਖ ਮੰਤਰੀ ਵੱਲੋਂ ਸ਼ੁਰੂ ਕੀਤੇ ਗਏ ਸਵੱਛਤਾ ਮੁਹਿੰਮ ਨੂੱ ਸਫਲ ਬਨਾਉਣ ਲਈ ਜਿਮੇਵਾਰੀ ਨਾਲ ਕੰਮ ਕਰਨ। ਉਨ੍ਹਾਂ ਨੇ ਕਿਹਾ ਕਿ ਅੱਜ ਨਿਰੀਖਣ ਦੌਰਾਨ ਦੱਸੇ ਗਏ ਕੰਮਾਂ ਦੀ ਪ੍ਰਗਤੀ ਦੀ ਸਮੀਖਿਆ ਅਗਾਮੀ ਹਫਤੇ ਵਿੱਚ ਕੀਤੀ ਜਾਵੇਗੀ।