ਪੋਸਟਰ ਮੁਕਾਬਲੇ ਦਾ ਆਯੋਜਨ ਕੀਤਾ

ਐਸ ਏ ਐਸ ਨਗਰ, 23 ਅਪ੍ਰੈਲ- ਭਾਰਤ ਵਿਕਾਸ ਪ੍ਰੀਸ਼ਦ ਦੀਆਂ ਮੁਹਾਲੀ ਬ੍ਰਾਂਚਾਂ ਵੱਲੋਂ “ਪ੍ਰੀਸ਼ਦ ਚੱਲੀ ਗਈ ਕੀ ਔਰ” ਪ੍ਰੋਜੈਕਟ ਦੇ ਤਹਿਤ ਧਰਤੀ ਦਿਵਸ ਦੀ 55ਵੀਂ ਵਰ੍ਹੇਗੰਢ ਦੇ ਸੰਬੰਧ ਵਿੱਚ ਪਿੰਡ ਮੁਹਾਲੀ ਵਿਖੇ ਸਥਿਤ ਵਿਦਿਆ ਨਿਕੇਤਨ ਸੀਨੀਅਰ ਸੈਕੰਡਰੀ ਸਕੂਲ ਵਿੱਚ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮੁਹਾਲੀ ਬ੍ਰਾਂਚ ਦੇ ਪ੍ਰਧਾਨ ਅਸ਼ੋਕ ਪਵਾਰ ਨੇ ਦੱਸਿਆ ਕਿ ਇਸ ਮੁਕਾਬਲੇ ਵਿੱਚ 37 ਵਿਦਿਆਰਥੀਆਂ ਨੇ ਭਾਗ ਲਿਆ। ਇਸ ਮੁਕਾਬਲੇ ਦੌਰਾਨ ਮੈਡਮ ਨਿਸ਼ਾ, ਮੈਡਮ ਵਰਸ਼ਾ ਅਤੇ ਮੈਡਮ ਮੀਨਾ ਨੇਗੀ ਵੱਲੋਂ ਜੱਜਾਂ ਦੀ ਭੂਮਿਕਾ ਨਿਭਾਈ ਗਈ। ਇਸ ਮੌਕੇ ਸਕੂਲ ਪ੍ਰਿੰਸੀਪਲ ਸ਼੍ਰੀਮਤੀ ਜਯੋਤੀ ਸ਼ਰਮਾ ਨੂੰ ਅਵਾਰਡ ਆਫ ਆਨਰ ਨਾਲ ਸਨਮਾਨਿਤ ਕੀਤਾ ਗਿਆ। 
ਮੁਕਾਬਲੇ ਵਿੱਚ ਸ਼੍ਰੀਕਾਂਤ ਨੇ ਪਹਿਲਾ, ਦਿਵਿਆ ਨੇ ਦੂਜਾ ਅਤੇ ਗੁਲਫਸਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਜੇਤੂ ਬੱਚਿਆਂ ਨੂੰ ਇਨਾਮ ਵੰਡ ਕੇ ਸਨਮਾਨਿਤ ਕੀਤਾ ਗਿਆ। 
ਸਮਾਗਮ ਦੀ ਸ਼ੁਰੂਆਤ ਮੌਕੇ ਮਹਾਰਾਣਾ ਪ੍ਰਤਾਪ ਬ੍ਰਾਂਚ ਦੇ ਪ੍ਰਧਾਨ ਸਤੀਸ਼ ਵਿਜ ਵੱਲੋਂ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ। ਸਟੇਜ ਦੀ ਕਾਰਵਾਈ ਮੁਹਾਲੀ ਬ੍ਰਾਂਚ ਦੇ ਸਕੱਤਰ ਬਲਦੇਵ ਰਾਮ ਨੇ ਚਲਾਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅਜੀਤ ਸਿੰਘ, ਜੀ ਡੀ ਧੀਮਾਨ, ਦਿਨੇਸ਼ ਕੁਮਾਰ, ਰਾਜ ਬਾਲਾ ਗੌਤਮ, ਸੁਦੇਸ਼ ਕੁਮਾਰੀ, ਕਿਰਨ ਪਵਾਰ ਆਦਿ ਵੀ ਹਾਜਿਰ ਸਨ।