ਜਾਪੁ ਸਾਹਿਬ ਵਿਚਾਰ ਟੀਕਾ ਅਤੇ ਮਾਂ ਦੀ ਮਮਤਾ ਪੁਸਤਕ ਦੀਆਂ ਕਾਪੀਆਂ ਵੰਡੀਆਂ
ਐਸ ਏ ਐਸ ਨਗਰ, 23 ਅਪ੍ਰੈਲ- ਪੰਜਾਬੀ ਸ਼ਾਇਰ ਬਾਬੂ ਰਾਮ ਦੀਵਾਨਾ ਵੱਲੋਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਫੇਜ਼ 1 ਵਿਖੇ ਬੇਬੇ ਨਾਨਕੀ ਇਸਤਰੀ ਸਤਸੰਗ ਜਥੇ ਦੁਆਰਾ ਕੀਤੇ ਗਏ ਕੀਰਤਨ ਸਮੇਂ ਸਰਦਾਰ ਮੋਹਿੰਦਰ ਸਿੰਘ ਗਿੱਲ (ਕਨੇਡਾ) ਵੱਲੋਂ ਤਿਆਰ “ਜਾਪੁ ਸਾਹਿਬ ਵਿਚਾਰ” ਟੀਕਾ ਦੀ ਕਾਪੀ ਪੰਜਾਬੀ ਸ਼ਾਇਰ ਮਹਿੰਗਾ ਸਿੰਘ ਕਲਸੀ ਨੂੰ ਭੇਂਟ ਕੀਤੀ ਅਤੇ ਜਥੇ ਦੀਆਂ ਬੀਬੀਆਂ ਨੂੰ “ਮਾਂ ਦੀ ਮਮਤਾ” ਕਾਵਿ-ਪੁਸਤਕ ਦੀਆਂ ਕਾਪੀਆਂ ਭੇਂਟ ਕੀਤੀਆਂ।

ਇਸ ਮੌਕੇ ਕਾਪੀਆਂ ਦੀ ਵੰਡ ਦੀ ਜਿੰਮੇਵਾਰੀ ਗੁਰਦੁਆਰਾ ਸਾਹਿਬ ਦੇ ਸਾਬਕਾ ਪ੍ਰਧਾਨ ਸਰਦਾਰ ਨਰਿੰਦਰਜੀਤ ਸਿੰਘ ਕੋਛੜ ਨੇ ਨਿਭਾਈ। ਇਸ ਮੌਕੇ ਸ੍ਰੀ ਮਹਿੰਗਾ ਸਿੰਘ ਕਲਸੀ ਨੇ ਸ੍ਰੀ ਦੀਵਾਨਾ ਅਤੇ ਸ੍ਰੀ ਕੋਛੜ ਨੂੰ ਸਿਰਲੱਥ ਸ਼ਹੀਦ ਬਾਬਾ ਦੀਪ ਸਿੰਘ ਜੀ ਦੀਆਂ ਕਾਪੀਆਂ ਭੇਂਟ ਕੀਤੀਆਂ।