ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ (ਰਜਿ:295) ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਮਹੀਨਾਵਾਰ ਮੀਟਿੰਗ ਹੋਈ

ਨਵਾਂਸ਼ਹਿਰ - ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਰਜਿਸਟ੍ਰੇਸ਼ਨ ਨੰਬਰ 295 ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਮਹੀਨਾਵਾਰ ਮੀਟਿੰਗ ਜਿਲ੍ਹਾ ਪ੍ਰਧਾਨ ਡਾਕਟਰ ਬਲਕਾਰ ਕਟਾਰੀਆ ਦੀ ਪ੍ਰਧਾਨਗੀ ਹੇਠ ਸਰਬੰਸ ਦਾਨੀ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਰੇ ਪਰਿਵਾਰ ਦੀ ਅਦੁੱਤੀ ਸ਼ਹਾਦਤ ਨੂੰ ਸਮਰਪਿਤ ਕੀਤੀ ਗਈ। ਮੀਟਿੰਗ ਵਿੱਚ ਸੂਬਾ ਪ੍ਰਧਾਨ ਡਾਕਟਰ ਰਮੇਸ਼ ਕੁਮਾਰ ਬਾਲੀ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ।

ਮੀਟਿੰਗ ਵਿੱਚ ਐਸੋਸੀਏਸ਼ਨ ਨੂੰ ਪੇਸ਼ ਆ ਰਹੀਆ ਮੁਸ਼ਕਿਲਾਂ ਵਾਰੇ ਗੰਭੀਰ ਵਿਚਾਰਾਂ ਕੀਤੀਆ ਗਈਆਂ।ਸੂਬਾ ਪ੍ਰਧਾਨ ਡਾਕਟਰ ਰਮੇਸ਼ ਕੁਮਾਰ ਬਾਲੀ ਨੇ ਮੀਟਿੰਗ ਦੌਰਾਨ ਸੰਬੋਧਨ ਕਰਦਿਆ ਦੱਸਿਆ ਕਿ 25 ਦਸੰਬਰ ਦਾ ਦਿਨ ਦੁਨੀਆ ਦੇ ਇਤਿਹਾਸ ਅੰਦਰ ਇੱਕ ਬਹੁਤ ਹੀ ਮਹੱਤਵਪੂਰਨ ਦਿਨ  ਹੈ।ਕਿਉਂਕਿ ਅੱਜ ਦੇ  ਦਿਨ ਬਹੁਤ ਹੀ ਮਹੱਤਵਪੂਰਨ ਘਟਨਾਕ੍ਰਮ ਘਟੇ ਜੋ ਆਪਣੇ-ਆਪ ਵਿੱਚ ਇੱਕ ਇਤਿਹਾਸ ਬਣ ਗਏ। ਉਸ ਵਿੱਚ ਈਸਾ ਮਸੀਹ ਦੀ ਯਾਦ ਹੋਏ ਜਾ ਵਿਸ਼ਵ ਰਤਨ ਸੰਵਿਧਾਨ ਨਿਰਮਾਤਾ ਡਾਕਟਰ ਭੀਮ ਰਾਓ ਅੰਬੇਡਕਰ ਦੁਆਰਾ ਮੰਨੂੰਸਿਮਰਤੀ ਨੂੰ ਅੱਗ ਲਾ ਕੇ ਸਾੜਨਾ,ਸੁਆਮੀ ਪੇਰੀਆਰ ਜਾਂ ਮਨਸੂਰ ਦੀਆਂ ਘਟਨਾਵਾਂ ਨੇ ਉਹ ਅੱਜ ਦੇ ਦਿਨ ਹੀ ਘਟੀਆਂ।ਸਿੱਖ ਇਤਿਹਾਸ ਵਿੱਚ ਵੀ ਇਹ ਸ਼ਹੀਦੀ ਹਫਤਾ ਬਹੁਤ ਅਹਿਮੀਅਤ ਰੱਖਦਾ ਹੈ ਕਿਉਂਕਿ ਇਸ ਇੱਕ ਹਫਤੇ ਦੌਰਾਨ ਹੀ ਸਰਬੰਸ ਦਾਨੀ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਨੇ ਆਪਣਾ ਪੂਰਾ ਪਰਿਵਾਰ ਕੌਮ ਲਈ ਕੁਰਬਾਨ ਕਰ ਦਿੱਤਾ।ਜਿਲ੍ਹਾ ਪ੍ਰਧਾਨ ਡਾਕਟਰ ਬਲਕਾਰ ਕਟਾਰੀਆ ਨੇ ਮੀਟਿੰਗ ਦੌਰਾਨ ਸੰਬੋਧਨ ਕਰਦਿਆ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸਮੂਹ ਮੈਡੀਕਲ ਪ੍ਰੈਕਟੀਸ਼ਨਰ ਦਾ ਉਨ੍ਹਾ ਨੂੰ ਦੂਸਰੀ ਵਾਰ ਜਿਲ੍ਹਾ ਪ੍ਰਧਾਨ ਬਣਾਉਣ ਲਈ  ਧੰਨਵਾਦ ਕਰਦਿਆ ਕਿਹਾ ਕਿ ਉਹ ਐਸੋਸੀਏਸ਼ਨ ਲਈ ਅੱਗੇ ਤੋਂ ਵੀ ਜਿਆਦਾ ਮੇਹਨਤ ਕਰਕੇ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਸ਼ੰਘਰਸ਼ ਨੂੰ ਜਾਰੀ ਰੱਖ ਕੇ ਮੈਡੀਕਲ ਪ੍ਰੈਕਟੀਸ਼ਨਰ ਦੇ ਹਰ ਮਸਲੇ ਦਾ ਹੱਲ ਕਰਵਾਉਣ ਲਈ ਤੱਤਪਰ ਰਹਿਣਗੇ।ਇਸ ਸਮੇਂ ਜਿਲ੍ਹਾ ਚੇਅਰਮੈਨ ਡਾਕਟਰ ਸੁਰਿੰਦਰਪਾਲ ਸਿੰਘ ਜੈਨਪੁਰ,ਜਨਰਲ ਸਕੱਤਰ ਡਾਕਟਰ ਪ੍ਰੇਮ ਸਲੋਹ,ਕੈਸ਼ੀਅਰ ਡਾਕਟਰ ਕਸ਼ਮੀਰ ਸਿੰਘ ਬਛੌੜੀ,ਸੀਨੀਅਰ ਮੀਤ ਪ੍ਰਧਾਨ ਡਾਕਟਰ ਸਤਨਾਮ ਸਿੰਘ,ਵਾਈਸ ਚੇਅਰਮੈਨ ਡਾਕਟਰ ਅਨੁੰਪਿੰਦਰ ਸਿੰਘ,ਜਿਲ੍ਹਾ ਮੀਤ ਪ੍ਰਧਾਨ ਡਾਕਟਰ ਅਮ੍ਰਿਤ ਲਾਲ,ਆਰਗੇਨਾਈਜ਼ਰ ਡਾਕਟਰ ਸੁਰਿੰਦਰ ਮਹਾਲੋਂ,ਮੀਡੀਆ ਇੰਚਾਰਜ ਜਤਿੰਦਰ ਸਹਿਗਲ,ਬਲਾਕ ਜਾਡਲਾ ਦੇ ਪ੍ਰਧਾਨ ਡਾਕਟਰ ਸੋਹਣ ਲਾਲ ਹਾਜ਼ਰ ਸਨ।