ਸ਼ਹੀਦੇ-ਆਜ਼ਮ ਭਗਤ ਸਿੰਘ ਦੀ ਵਿਚਾਰਧਾਰਾ ਅੱਜ ਵੀ ਤਰਕਸੰਗਤ - ਇਫਟੂ

ਨਵਾਂਸ਼ਹਿਰ - ਸ਼ਹੀਦੇ-ਆਜ਼ਮ ਸ.ਭਗਤ ਸਿੰਘ ਦੀ ਵਿਚਾਰਧਾਰਾ ਅਪਨਾਉਣ ਅਤੇ ਇਸਦਾ ਪਸਾਰਾ ਕਰਨ ਦੀ ਸਭਤੋਂ ਜਿਆਦਾ ਲੋੜ ਮਜਦੂਰ ਜਮਾਤ ਨੂੰ ਹੈ।ਇਹ ਵਿਚਾਰ ਅੱਜ ਇੰਡੀਅਨ ਫੈਡਰੇਸ਼ਨ ਆਫ ਟਰੇਡ ਯੂਨੀਅਨਜ਼ (ਇਫਟੂ) ਦੇ ਜਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਸਕੱਤਰ ਪਰਵੀਨ ਕੁਮਾਰ ਨਿਰਾਲਾ ਨੇ ਇਫਟੂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ।

ਨਵਾਂਸ਼ਹਿਰ - ਸ਼ਹੀਦੇ-ਆਜ਼ਮ ਸ.ਭਗਤ ਸਿੰਘ ਦੀ ਵਿਚਾਰਧਾਰਾ ਅਪਨਾਉਣ ਅਤੇ ਇਸਦਾ ਪਸਾਰਾ ਕਰਨ ਦੀ ਸਭਤੋਂ ਜਿਆਦਾ ਲੋੜ ਮਜਦੂਰ ਜਮਾਤ ਨੂੰ ਹੈ।ਇਹ ਵਿਚਾਰ ਅੱਜ ਇੰਡੀਅਨ ਫੈਡਰੇਸ਼ਨ ਆਫ ਟਰੇਡ ਯੂਨੀਅਨਜ਼ (ਇਫਟੂ) ਦੇ ਜਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਸਕੱਤਰ ਪਰਵੀਨ ਕੁਮਾਰ ਨਿਰਾਲਾ ਨੇ ਇਫਟੂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਉਹਨਾਂ ਕਿਹਾ ਕਿ ਜਦੋਂ ਸਰਕਾਰਾਂ ਦੀਆਂ ਮਜਦੂਰ ਅਤੇ ਕਿਸਾਨ ਵਿਰੋਧੀ ਅਤੇ ਦੇਸ਼ੀ ਵਿਦੇਸ਼ੀ ਕਾਰਪੋਰੇਟ ਪੱਖੀ ਨੀਤੀਆਂ ਕਾਰਨ ਦੇਸ਼ ਦੀ 40 ਫੀਸਦੀ ਦੌਲਤ ਸਿਰਫ ਇਕ ਫੀਸਦੀ ਧਨਾਢਾਂ ਕੋਲ ਜਮ੍ਹਾਂ ਹੋ ਗਈ ਹੈ ਅਤੇ ਆਮ ਜਨਤਾ ਭੁੱਖਮਰੀ ਦੀ ਕਗਾਰ ਤੇ ਹੈ ਅਜਿਹੇ ਸਮੇਂ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਮਜਦੂਰਾਂ ਕਿਸਾਨਾਂ ਨੂੰ ਉਹਨਾਂ ਦੀ ਮੁਕਤੀ ਦਾ ਮਾਰਗ ਦਰਸਾ ਸਕਦੀ ਹੈ। ਮਜਦੂਰ ਜਮਾਤ ਨੂੰ ਸ਼ਹੀਦ ਭਗਤ ਸਿੰਘ ਦਾ 'ਇਨਕਲਾਬ ਜਿੰਦਾਬਾਦ-ਸਾਮਰਾਜਵਾਦ ਮੁਰਦਾਬਾਦ' ਨਾਹਰਾ ਬੁਲੰਦ ਕਰਨ ਦੀ ਲੋੜ ਹੈ। ਉਹਨਾਂ ਕਿਹਾ ਕਿ ਇਫਟੂ ਦੇ ਵਰਕਰ 23 ਮਾਰਚ ਨੂੰ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਅਰਪਣ ਕਰਨ ਲਈ ਵੱਡੀ ਗਿਣਤੀ ਵਿਚ ਖੱਟਕੜ ਕਲਾਂ ਪਹੁੰਚਣਗੇ। ਉਹਨਾਂ ਕਿਹਾ ਕਿ ਸ. ਭਗਤ ਸਿੰਘ ਦੇ ਪਰਿਵਾਰ ਦੀ ਦੇਸ਼ ਦੇ ਆਜਾਦੀ ਸੰਗਰਾਮ ਨੂੰ 50 ਸਾਲਾ ਲੰਬੇ ਸੰਘਰਸ਼ਾਂ ਦੀ ਦੇਣ ਹੈ।ਉਹਨਾਂ ਦੀ ਵਿਚਾਰਧਾਰਾ ਅੱਜ ਵੀ ਉੰਨੀ ਹੀ ਤਰਕਸੰਗਤ ਹੈ ਜਿੰਨੀ 100 ਸਾਲ ਪਹਿਲਾਂ ਸੀ। ਇਸ ਮੌਕੇ ਹਰੀ ਲਾਲ, ਰਾਜੇਸ਼ ਯਾਦਵ, ਕਪਿਲ ਅਤੇ ਗੋਪਾਲ ਆਗੂ ਵੀ ਮੌਜੂਦ ਸਨ।