ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦਾ ਜਨਮ ਦਿਨ ਪਿੰਡ ਢੇਸੀਆਂ ਕਾਹਨਾਂ ਵਿਖੇ ਮਨਾਇਆ ਗਿਆ

ਜਲੰਧਰ - ਬਾਮਸੇਫ ਡੀ.ਐਸ.ਫੋਰ ਤੇ ਬਸਪਾ ਦੇ ਸੰਸਥਾਪਕ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦਾ ਜਨਮ ਦਿਨ ਡਾ.ਅੰਬੇਦਕਰ ਭਵਨ ਰਜਿ: ਢੇਸੀਆਂ ਕਾਹਨਾਂ (ਜਲੰਧਰ) ਵਲੋਂ ਨਗਰ ਨਿਵਾਸੀਆਂ, ਐਨ.ਆਰ.ਆਈ ਅਤੇ ਨੌਜੁਆਨਾਂ ਦੇ ਸਹਿਯੋਗ ਨਾਲ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਗਿਆ। ਸਾਰੇ ਪਾਰਟੀ ਵਰਕਰਾ, ਬੀਬੀਆਂ ਭੈਣਾਂ ਅਤੇ ਬੱਚਿਆਂ ਵਲੋਂ ਵੱਧ ਚੜੵ ਕੇ ਹਿੱਸਾ ਲਿਆ। ਇਸ ਮੌਕੇ ਤੇ ਵਿਸ਼ੇਸ਼ ਤੋਰ ਤੇ ਵੱਖ-ਵੱਖ ਬੁਲਾਰਿਆ ਨੇ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦੀ ਜਿੰਦਗੀ ਤੇ ਜੀਵਨ ਤੇ ਚਾਨਣਾ ਪਾਇਆ ਗਿਆ ਤੇ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦੀ ਸੰਘਰਸ਼ਮਈ ਜਿੰਦਗੀ ਤੇ ਚੱਲਣ ਲਈ ਪ੍ਰੇਰਿਤ ਕੀਤਾ ਗਿਆ

ਜਲੰਧਰ - ਬਾਮਸੇਫ ਡੀ.ਐਸ.ਫੋਰ ਤੇ ਬਸਪਾ ਦੇ ਸੰਸਥਾਪਕ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦਾ ਜਨਮ ਦਿਨ  ਡਾ.ਅੰਬੇਦਕਰ ਭਵਨ ਰਜਿ: ਢੇਸੀਆਂ ਕਾਹਨਾਂ (ਜਲੰਧਰ) ਵਲੋਂ ਨਗਰ ਨਿਵਾਸੀਆਂ, ਐਨ.ਆਰ.ਆਈ ਅਤੇ ਨੌਜੁਆਨਾਂ ਦੇ ਸਹਿਯੋਗ ਨਾਲ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਗਿਆ। ਸਾਰੇ ਪਾਰਟੀ ਵਰਕਰਾ, ਬੀਬੀਆਂ ਭੈਣਾਂ ਅਤੇ ਬੱਚਿਆਂ ਵਲੋਂ ਵੱਧ ਚੜੵ ਕੇ ਹਿੱਸਾ ਲਿਆ। ਇਸ ਮੌਕੇ ਤੇ ਵਿਸ਼ੇਸ਼ ਤੋਰ ਤੇ ਵੱਖ-ਵੱਖ ਬੁਲਾਰਿਆ ਨੇ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦੀ ਜਿੰਦਗੀ ਤੇ ਜੀਵਨ ਤੇ ਚਾਨਣਾ ਪਾਇਆ ਗਿਆ ਤੇ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦੀ ਸੰਘਰਸ਼ਮਈ ਜਿੰਦਗੀ ਤੇ ਚੱਲਣ ਲਈ ਪ੍ਰੇਰਿਤ ਕੀਤਾ ਗਿਆ ਤੇ ਦੱਸਿਆਂ ਬਾਬਾ ਸਾਹਿਬ ਡਾ ਅਬੰਡੇਕਰ ਜੀ ਤੇ ਬਹੁਜਨ ਰਹਿਬਰਾਂ ਦਾ ਮਿਸ਼ਨ ਜੇਕਰ ਅੱਜ ਜਿਉਂਦਾ ਹੈ ਤਾਂ  ਸਾਹਿਬ ਕਾਂਸ਼ੀ ਰਾਮ ਜੀ ਕਰਕੇ ਹੀ ਹੈ। ਜਿਹਨਾਂ ਸੁਤੇ ਹੋਏ ਸਮਾਜ ਨੂੰ ਜਾਗਿ੍ਤ ਕਰਕੇ ਰਾਜ ਭਾਗ ਵਿੱਚ ਹਿਸੇਦਾਰ ਹੋਣ ਦੇ ਯੋਗ ਬਣਾਇਆ ਹੈ। ਬਹੁਜਨ ਰਾਜਨੀਤੀ ਦਾ ਅਗਾਜ ਸਾਇਕਲ ਤੋਂ ਸ਼ੁਰੂ ਕਰਕੇ ਹੈਲੀਕਾਪਟਰ ਰਾਹੀਂ  ਮਹਾਪੁਰਸ਼ਾਂ ਦੇ ਅੰਦੋਲਨ ਨੂੰ ਦੇਸ਼ ਦੇ ਕੋਨੇ ਕੋਨੇ ਵਿੱਚ ਲੈ ਕੇ ਗਏ। ਗਰੀਬ ਤੇ ਬਹੁਜਨ ਸਮਾਜ ਦੇ ਵਖ ਵਖ ਵਰਗਾਂ ਨੂੰ ਐਮ.ਐਲ.ਏ, ਐਮ ਪੀ ਬਣਾਇਆ ਤੇ ਦੇਸ਼ ਦੇ ਸਭ ਤੋਂ ਵਡੇ ਸੂਬੇ ਉੱਤਰ ਪ੍ਰਦੇਸ਼ ਵਿੱਚ ਭੈਣ ਕੁਮਾਰੀ ਮਾਇਆਵਤੀ ਜੀ ਸਾਬਕਾ ਮੁੱਖ ਮੰਤਰੀ ਉੱਤਰ ਪ੍ਰਦੇਸ਼ ਜੀ ਦੀ ਅਗਵਾਈ ਵਿਚ ਸਰਕਾਰ ਬਣਾਈ ਕਾਂਸ਼ੀ ਰਾਮ ਜੀ ਨੇ ਸਮੂਚਾ ਜੀਵਨ ਬਹੁਜਨ ਸਮਾਜ ਵਿਚ ਸਵੈਮਾਣ ਪੈਦਾ ਕਰਨ ਲਈ ਲਗਾਇਆ।
     ਇਸ ਮੌਕੇ ਡੀ.ਸੀ ਮਹੇ ਯੂ.ਕੇ ਅਤੇ ਰਕੇਸ਼ ਸਰੋਆ ਯੂ.ਐਸ.ਏ ਅਤੇ ਐਸ.ਪੀ (ਰਿਟਾਇਰ) ਕੁਲਵੰਤ ਰਾਏ ਜੱਖੂ ਦੁਆਰਾ ਕੇਕ ਕੱਟਿਆ ਗਿਆ।
ਇਸ ਮੌਕੇ ਲੇਖਕ ਰਵੀ ਸਰਨ ਫਿਲੌਰੀਆ ਅਤੇ ਅਤੇ ਮਿਸਨਰੀ ਗਾਇਕ ਵਿੱਕੀ ਬਹਾਦਰਕੇ ਦੁਆਰਾ ਆਪਣੀਆ ਰਚਨਾਵਾਂ ਨਾਲ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦੇ ਜੀਵਨ ਸੰਘਰਸ਼ ਤੋਂ ਜਾਣੂ ਕਰਵਾਇਆ।
ਇਸ ਮੌਕੇ ਮਾਸਟਰ ਸਾਧੂ ਰਾਮ, ਬਲਵੀਰ ਚੰਦ ਮਹੇ ਯੂ.ਕੇ, ਸਦਾ ਰਾਮ ਜੱਖੂ ਯੂ.ਕੇ, ਮਨਮੋਹਣ ਜੱਖੂ (ਜੱਖੂ ਜਰਮਨ) ਅਮਨਦੀਪ ਜੱਖੂ (ਪ੍ਧਾਨ) ਰਣਜੀਤ ਸਰੋਆ, ਆਰ.ਐਮ ਦੀਪ ਇਟਲੀ, ਬਲਜੀਤ ਮਹੇ ਇਟਲੀ, ਕੁਲਵੀਰ ਸਰੋਏ ਅਤੇ ਸਵਰਗੀ ਸ੍ਰੀ ਕਾਬਲ ਰਾਮ ਮਹੇ, ਸੁਦੇਸ਼ ਕੁਮਾਰ, ਤਰਸੇਮ ਲਾਲ ਮਹੇ, ਕੁਲਦੀਪ ਜੱਖੂ, ਸੁਰਿੰਦਰ ਬੱਬੀ ਆਦਿ ਨੂੰ ਵੀ ਯਾਦ ਕੀਤਾ ਗਿਆ ਕਿਉਂ ਕਿ ਇਨ੍ਹਾਂ ਨੇ ਵੀ ਲੰਮਾ ਸਮਾਂ ਮੂਮਮੈਟ ਵਿੱਚ ਯੋਗਦਾਨ ਪਾਇਆ। ਇਸ ਮੌਕੇ ਹਲਕਾ ਫਿਲੌਰ ਤੋਂ ਖੁੱਸੀ ਰਾਮ ਸਰਪੰਚ (ਨੰਗਲ) ਰਾਮ ਜੀ ਦਾਸ ਵਿਰਦੀ, ਡਾਕਟਰ ਭੁਪਿੰਦਰ ਸਿੰਘ, ਰਾਮ ਲੁਭਾਇਆ,ਲਵਲੀ ਸਰੋਆ, ਬਲਵਿੰਦਰ ਗੰਨਾ ਪਿੰਡ ਬੂੱਟਾ ਪੰਚ, ਲੇਖ ਰਾਜ ਗੁਰਾਇਆ, ਲਾਡੀ ਮਹਿਸੋਪੁਰੀਆ ਆਦਿ ਨੇ ਸ਼ਮੂਲੀਅਤ ਕੀਤੀ।
ਇਸ ਮੌਕੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਗੁਰੁਦੁਆਰਾ ਸਾਹਿਬ ਵਿਖੇ ਲੰਗਰ ਅਟੁੱਟ ਵਰਤਾਇਆ ਗਿਆ। ਡਾ.ਅੰਬੇਦਕਰ ਭਵਨ ਰਜਿ: ਢੇਸੀਆਂ ਕਾਹਨਾਂ (ਜਲੰਧਰ) ਸੁਸੀਲ ਵਿਰਦੀ (ਸਾਬਕਾ ਸਰਪੰਚ) ਹਰਜੀਤ ਸਿੰਘ, ਸਰਬਜੀਤ ਜੱਖੂ,  ਬਲਜਿੰਦਰ ਰਾਜੂ,  ਕੁਲਦੀਪ ਜੱਖੂ, ਡਾ. ਰਾਜਿੰਦਰ ਮਹੇ ਕਨੇਡਾ,ਜਲੰਧਰੀ ਨਾਥ, ਜੋਗਿੰਦਰ ਪਾਲ, ਕੀਰਤ ਪਾਲ ਜੱਖੂ, ਡਾ. ਸੁਦਾਗਰ ਮਹੇ,ਅਮਰੀਕ ਮਹੇ, ਮੁਲਖ ਰਾਜ ਜੱਖੂ (ਨੇਤਾ ਜੀ) ਡਾ. ਬਲਵਿੰਦਰ ਜੱਖੂ, ਦਵਿੰਦਰ ਬਿੱਟੂ, ਰਾਜ ਕੁਮਾਰ, ਧਰਮਪਾਲ ਸਰੋਆ, ਸਨੀ ਮਹੇ, ਨਿਰਮਲ ਪੱਪੂ, ਸਰਬਜੀਤ ਸੱਬੀ, ਦੁਆਰਾ ਜਨਮ ਦਿਨ ਮਨਾਉਣ ਮੌਕੇ ਪਹੁੰਚਣ ਤੇ ਸਾਰਿਆਂ ਦਾ ਧੰਨਵਾਦ ਕੀਤਾ।