ਪੀ ਆਰ ਟੀ ਸੀ ਮੁਲਾਜ਼ਮਾਂ ਨੇ ਟੋਲ ਪਲਾਜ਼ਾ ਦੇ ਮੁਲਾਜ਼ਮਾਂ ਵਿਰੁੱਧ ਦਿੱਤਾ ਧਰਨਾ, ਲਾਇਆ ਜਾਮ
ਪਟਿਆਲਾ, 16 ਮਾਰਚ - ਪਟਿਆਲਾ-ਰਾਜਪੁਰਾ ਸੜਕ 'ਤੇ ਸਥਿਤ ਧਰੇੜੀ ਜੱਟਾਂ ਟੋਲ ਪਲਾਜ਼ਾ ਦੇ ਮੁਲਾਜ਼ਮਾਂ ਵਲੋਂ ਪੀਆਰਟੀਸੀ ਦੇ ਕੰਡਕਟਰ ਦੀ ਕਥਿਤ ਤੌਰ 'ਤੇ ਕੁੱਟ ਮਾਰ ਕਰਨ ਦੇ ਵਿਰੋਧ ਵਿੱਚ ਪੀ ਆਰ ਟੀ ਸੀ ਦੇ ਮੁਲਾਜ਼ਮਾਂ ਨੇ ਅੱਜ ਇੱਥੇ ਨਵਾਂ ਬੱਸ ਸਟੈਂਡ ਚੌਕ ਵਿੱਚ ਜਾਮ ਲਗਾ ਦਿੱਤਾ ਤੇ ਧਰਨਾ ਦਿੱਤਾ। ਧਰਨੇ ’ਤੇ ਬੈਠੇ ਇਨ੍ਹਾਂ ਮੁਲਾਜ਼ਮਾਂ ਨੇ ਮੰਗ ਕੀਤੀ ਕਿ ਟੋਲ ਮੁਲਾਜ਼ਮਾਂ ਦੀ ਸ਼ਨਾਖਤ ਮਗਰੋਂ ਐਫਆਈਆਰ ਦਰਜ ਕਰਕੇ ਉਨ੍ਹਾਂ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ।

ਹੜਤਾਲ ’ਤੇ ਬੈਠੇ ਪੀਆਰਟੀਸੀ ਮੁਲਾਜ਼ਮ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਸਾਥੀ ਚੰਡੀਗੜ੍ਹ ਤੋਂ ਬੱਸ ਲੈ ਕੇ ਪਟਿਆਲਾ ਆ ਰਿਹਾ ਸੀ। ਧਰੇੜੀ ਜੱਟਾਂ ਟੋਲ ਪਲਾਜ਼ਾ 'ਤੇ ਭੀੜ ਸੀ, ਜਿਸ ਕਾਰਨ ਕੰਡਕਟਰ ਨੇ ਜਲਦੀ ਕਰਨ ਲਈ ਕਿਹਾ ਸੀ। ਇਸ ਤੋਂ ਨਾਰਾਜ਼ ਹੋ ਕੇ ਕਾਊਂਟਰ 'ਤੇ ਬੈਠੇ ਟੋਲ ਕਰਮਚਾਰੀ ਅਤੇ ਉਸ ਦੇ ਸਾਥੀਆਂ ਨੇ ਕਥਿਤ ਤੌਰ 'ਤੇ ਪੀਆਰਟੀਸੀ ਕੰਡਕਟਰ 'ਤੇ ਹਮਲਾ ਕਰ ਦਿੱਤਾ ਅਤੇ ਉਸ ਦੀ ਵਰਦੀ ਪਾੜ ਦਿੱਤੀ। ਪੀਆਰਟੀਸੀ ਮੁਲਾਜ਼ਮਾਂ ਨੇ ਟੋਲ ਪਲਾਜ਼ਾ 'ਤੇ ਧਰਨਾ ਵੀ ਦਿੱਤਾ ਅਤੇ ਬਿਆਨ ਲੈਣ ਤੋਂ ਬਾਅਦ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ।