ਭਲਕੇ ਹੋਣ ਵਾਲੀ ਦਿੱਲੀ ਦੀ ਮਹਾ ਪੰਚਾਇਤ ਲਈ ਕਿਸਾਨਾਂ ਵਿੱਚ ਭਾਰੀ ਉਤਸ਼ਾਹ : ਪਰਮਦੀਪ ਸਿੰਘ ਬੈਦਵਾਨ

ਐਸ ਏ ਐਸ ਨਗਰ, 13 ਮਾਰਚ - ਭਾਰਤੀ ਕਿਸਾਨ ਯੂਨੀਅਨ ਰਾਜੇਵਾਲ (ਜਿਲ੍ਹਾ ਮੁਹਾਲੀ) ਦੀ ਮੀਟਿੰਗ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਜਿਲਾ ਪ੍ਰਧਾਨ ਮੁਹਾਲੀ ਕਿਰਪਾਲ ਸਿੰਘ ਸਿਆਉ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ 14 ਮਾਰਚ ਨੂੰ ਦਿੱਲੀ ਵਿੱਚ ਹੋਣ ਵਾਲੀ ਮਹਾ ਪੰਚਾਇਤ ਬਾਰੇ ਵਿਚਾਰ ਕੀਤਾ ਗਿਆ।

ਇਸ ਮੌਕੇ ਯੂਨੀਅਨ ਦੇ ਸੂਬਾ ਸਕੱਤਰ ਸz. ਪਰਮਦੀਪ ਸਿੰਘ ਬੈਦਵਾਨ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਵਲੋਂ ਕੀਤੀ ਜਾਣ ਵਾਲੀ ਮਹਾਪੰਚਾਇਤ ਵਾਸਤੇ ਕਿਸਾਨਾਂ ਵਿੱਚ ਭਾਰੀ ਉਤਸ਼ਾਹ ਹੈ ਅਤੇ ਕਿਸਾਨ ਯੂਨੀਅਨ ਰਾਜੇਵਾਲ ਦੀ ਅਗਵਾਈ ਹੇਠ ਪੰਜਾਬ ਵਿਚੋਂ 10000 ਵਰਕਰ 14 ਮਾਰਚ ਦੀ ਮਹਾ ਪੰਚਾਇਤ ਲਈ ਜਾਣਗੇ।
ਇਸ ਮੌਕੇ ਆਗੂਆਂ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਹੋ ਰਹੀ ਮਹਾ ਪੰਚਾਇਤ ਵਿੱਚ ਦੇਸ਼ ਭਰ ਤੋਂ ਲੱਖਾਂ ਕਿਸਾਨ ਸ਼ਾਮਿਲ ਹੋਣਗੇ ਅਤੇ ਪੰਜਾਬ ਤੋਂ ਘੱਟੋ ਘੱਟ 1 ਲੱਖ ਕਿਸਾਨ ਪਹੁੰਚਣਗੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਜਿਲ੍ਹਾ ਮੁਹਾਲੀ ਦੇ ਸੀਨੀਅਰ ਮੀਤ ਪ੍ਰਧਾਨ ਤੇਜਿੰਦਰ ਸਿੰਘ ਪੂਨੀਆ, ਜਨਰਲ ਸਕੱਤਰ ਲਖਵਿੰਦਰ ਸਿੰਘ ਲੱਖਾ, ਸ਼ੇਰ ਸਿੰਘ, ਮਨਜੀਤ ਸਿੰਘ ਤੰਗੌਰੀ, ਸਰਜੀਤ ਸਿੰਘ ਮਾਨਕ ਪੁਰ, ਗੁਰਮੇਲ ਸਿੰਘ ਗੁੱਡੂ, ਗੁਰਵਿੰਦਰ ਸਿੰਘ ਸਿਆਊ, ਜਸਵਿੰਦਰ ਸਿੰਘ ਕੰਡਾਲਾ, ਬਲਾਕ ਪ੍ਰਧਾਨ ਮੁਹਾਲੀ, ਅਮਰਜੀਤ ਸਿੰਘ ਪਡਿਆਲਾ ਬਲਾਕ ਪ੍ਰਧਾਨ ਵੀ ਹਾਜਿਰ ਸਨ।