ਕਾਲੀ ਮਾਤਾ ਮੰਦਰ 'ਚ ਸਿੰਘਾਸਨ ਵੱਲ ਦੌੜਦਾ ਵਿਅਕਤੀ ਕਾਬੂ ਕਰਕੇ ਕੀਤਾ ਪੁਲਿਸ ਹਵਾਲੇ

ਪਟਿਆਲਾ, 12 ਦਸੰਬਰ - ਅੱਜ ਇਥੇ ਮਾਲ ਰੋਡ ਸਥਿਤ ਪ੍ਰਸਿੱਧ ਕਾਲੀ ਮਾਤਾ ਮੰਦਰ ਵਿਖੇ ਹੰਗਾਮਾ ਖੜ੍ਹਾ ਹੋ ਗਿਆ ਜਦੋਂ ਕਥਿਤ ਤੌਰ 'ਤੇ ਮਾਤਾ ਦੇ ਸਿੰਘਾਸਨ ਵੱਲ ਦੌੜਦੇ ਇੱਕ ਵਿਅਕਤੀ ਨੂੰ ਸੁਰੱਖਿਆ ਮੁਲਾਜ਼ਮਾਂ ਅਤੇ ਸੇਵਾਦਾਰਾਂ ਨੇ ਕਾਬੂ ਕਰਕੇ ਬਾਅਦ ਵਿੱਚ ਪੁਲਿਸ ਹਵਾਲੇ ਕਰ ਦਿੱਤਾ।

ਪਟਿਆਲਾ, 12 ਦਸੰਬਰ - ਅੱਜ ਇਥੇ ਮਾਲ ਰੋਡ ਸਥਿਤ ਪ੍ਰਸਿੱਧ ਕਾਲੀ ਮਾਤਾ ਮੰਦਰ ਵਿਖੇ ਹੰਗਾਮਾ ਖੜ੍ਹਾ ਹੋ ਗਿਆ ਜਦੋਂ ਕਥਿਤ ਤੌਰ 'ਤੇ ਮਾਤਾ ਦੇ ਸਿੰਘਾਸਨ ਵੱਲ ਦੌੜਦੇ ਇੱਕ ਵਿਅਕਤੀ ਨੂੰ ਸੁਰੱਖਿਆ ਮੁਲਾਜ਼ਮਾਂ ਅਤੇ ਸੇਵਾਦਾਰਾਂ ਨੇ ਕਾਬੂ ਕਰਕੇ ਬਾਅਦ ਵਿੱਚ ਪੁਲਿਸ ਹਵਾਲੇ ਕਰ ਦਿੱਤਾ। ਇਸ ਵਿਅਕਤੀ ਦੀ ਪਛਾਣ ਮਨਦੀਪ ਸਿੰਘ ਵਜੋਂ ਕੀਤੀ ਗਈ ਹੈ ਜੋ ਸਥਾਨਕ ਮੈਡੀਕਲ ਕਾਲਜ ਦੇ ਨੇੜੇ ਰਹਿਣ ਵਾਲਾ ਦੱਸਿਆ ਜਾਂਦਾ ਹੈ। ਇਹ ਫਿਲਹਾਲ ਸਪਸ਼ਟ ਨਹੀਂ ਹੋ ਸਕਿਆ ਕਿ ਉਹ ਸ਼ਰਧਾਲੂ ਸੀ ਜਾਂ ਕਿਸੇ ਹੋਰ ਮਨਸ਼ਾ ਨਾਲ ਆਇਆ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਐਸ ਐਸ ਪੀ ਪਟਿਆਲਾ ਵਰੁਣ ਸ਼ਰਮਾ, ਐਸ ਡੀ ਐਮ ਇਸਮਤ ਵਿਜੈ ਸਿੰਘ ਤੇ ਹੋਰ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਮੰਦਰ ਦੇ ਪੁਜਾਰੀਆਂ ਤੇ ਉਥੇ ਮੌਜੂਦ ਹਿੰਦੂ ਨੇਤਾਵਾਂ ਨਾਲ ਗੱਲਬਾਤ ਕੀਤੀ। ਵਰੁਣ ਸ਼ਰਮਾ ਨੇ ਉਨ੍ਹਾਂ ਨੂੰ ਭਰੋਸਾ ਦੁਆਇਆ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਵਿਰੁੱਧ ਬਣਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਬਰੀਕੀ ਨਾਲ ਜਾਂਚ ਕੀਤੀ ਜਾਵੇਗੀ।