14 ਅਪ੍ਰੈਲ ਨੂੰ ਅੰਬੇਡਕਰ ਜੈਅੰਤੀ ਤੇ ਕੱਢੀ ਜਾ ਰਹੀ ਵਿਸ਼ਾਲ ਸ਼ੋਭਾ ਯਾਤਰਾ ਸਬੰਧੀ ਜੈ ਭੀਮ ਕਾਰਵਾਂ ਚੈਰੀਟੇਬਲ ਸੁਸਾਇਟੀ (ਰਜਿ.) ਮਾਹਿਲਪੁਰ ਦੀ ਵਿਸ਼ੇਸ਼ ਮੀਟਿੰਗ ਹੋਈ

ਮਾਹਿਲਪੁਰ, (6 ਅਪ੍ਰੈਲ) - ਜੈ ਭੀਮ ਕਾਰਵਾਂ ਚੈਰੀਟੇਬਲ ਸੁਸਾਇਟੀ (ਰਜਿ) ਮਾਹਿਲਪੁਰ ਦੀ ਮੀਟਿੰਗ ਅੱਜ ਬੀਡੀਓ ਕਾਲੋਨੀ ਮਾਹਿਲਪੁਰ ਵਿਖੇ ਸੁਸਾਇਟੀ ਦੀ ਪ੍ਰਧਾਨ ਸੀਮਾ ਰਾਣੀ ਬੋਧ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਜਗਤਾਰ ਸਿੰਘ, ਸੁਨੀਤਾ, ਡਾਕਟਰ ਪਰਮਿੰਦਰ ਸਿੰਘ, ਮਾਸਟਰ ਜੈ ਰਾਮ, ਨਿਰਮਲ ਸਿੰਘ ਮੁੱਗੋਵਾਲ, ਜਸਵਿੰਦਰ ਕੌਰ, ਰੇਖਾ ਰਾਣੀ ਆਦਿ ਮੈਂਬਰ ਹਾਜ਼ਰ ਹੋਏ। ਇਸ ਮੌਕੇ ਸਰਬ ਸੰਮਤੀ ਨਾਲ ਨਿਰਮਲ ਕੌਰ ਬੋਧ ਨੂੰ ਸੁਸਾਇਟੀ ਦੀ ਚੇਅਰਮੈਨ ਅਤੇ ਰਿਟਾਇਰਡ ਥਾਣੇਦਾਰ ਸੁਖਦੇਵ ਸਿੰਘ ਨੂੰ ਸਹਿਯੋਗੀ ਮੈਂਬਰ ਬਣਾਇਆ ਗਿਆ ਅਤੇ ਉਹਨਾਂ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ।

ਮਾਹਿਲਪੁਰ,  (6 ਅਪ੍ਰੈਲ) - ਜੈ ਭੀਮ ਕਾਰਵਾਂ ਚੈਰੀਟੇਬਲ ਸੁਸਾਇਟੀ (ਰਜਿ) ਮਾਹਿਲਪੁਰ ਦੀ ਮੀਟਿੰਗ ਅੱਜ ਬੀਡੀਓ ਕਾਲੋਨੀ ਮਾਹਿਲਪੁਰ ਵਿਖੇ ਸੁਸਾਇਟੀ ਦੀ ਪ੍ਰਧਾਨ ਸੀਮਾ ਰਾਣੀ ਬੋਧ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਜਗਤਾਰ ਸਿੰਘ, ਸੁਨੀਤਾ, ਡਾਕਟਰ ਪਰਮਿੰਦਰ ਸਿੰਘ, ਮਾਸਟਰ ਜੈ ਰਾਮ, ਨਿਰਮਲ ਸਿੰਘ ਮੁੱਗੋਵਾਲ, ਜਸਵਿੰਦਰ ਕੌਰ, ਰੇਖਾ ਰਾਣੀ ਆਦਿ ਮੈਂਬਰ ਹਾਜ਼ਰ ਹੋਏ। ਇਸ ਮੌਕੇ ਸਰਬ ਸੰਮਤੀ ਨਾਲ ਨਿਰਮਲ ਕੌਰ ਬੋਧ ਨੂੰ ਸੁਸਾਇਟੀ ਦੀ ਚੇਅਰਮੈਨ ਅਤੇ ਰਿਟਾਇਰਡ ਥਾਣੇਦਾਰ ਸੁਖਦੇਵ ਸਿੰਘ ਨੂੰ ਸਹਿਯੋਗੀ ਮੈਂਬਰ ਬਣਾਇਆ ਗਿਆ ਅਤੇ ਉਹਨਾਂ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗੱਲਬਾਤ ਕਰਦਿਆਂ  ਸੋਸਾਇਟੀ ਦੇ ਮੈਂਬਰਾਂ ਨੇ ਦੱਸਿਆ ਕਿ ਜੈ ਭੀਮ ਕਾਰਵਾਂ ਚੈਰੀਟੇਬਲ ਸੁਸਾਇਟੀ ਰਜਿਸਟਰਡ ਮਾਹਿਲਪੁਰ ਵੱਲੋਂ ਹਰ ਸਾਲ ਦੀ ਤਰ੍ਹਾਂ ਡਾਕਟਰ ਬੀ. ਆਰ. ਅੰਬੇਡਕਰ. ਵੈਲਫੇਅਰ ਸੋਸਾਇਟੀ ਮਾਹਿਲਪੁਰ ਦੇ ਸਹਿਯੋਗ ਨਾਲ 14 ਅਪ੍ਰੈਲ ਨੂੰ ਅੰਬੇਡਕਰ  ਜੈਅੰਤੀ ਤੇ ਗੁਰਦੁਆਰਾ ਸਤਿਗੁਰੂ ਰਵਿਦਾਸ ਮਹਾਰਾਜ ਬੀਡੀਓ ਕਾਲੋਨੀ ਮਾਹਿਲਪੁਰ ਤੋਂ ਪਿੰਡ ਫਤਿਹਪੁਰ ਕੋਠੀ ਵਿਖੇ ਸਥਿਤ ਬਾਬਾ ਸਾਹਿਬ ਅੰਬੇਡਕਰ ਜੀ ਦੇ ਸਟੈਚੂ ਤੱਕ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ। ਇਹ ਸ਼ੋਭਾ ਯਾਤਰਾ ਸਵੇਰੇ ਠੀਕ 10.30 ਵਜੇ ਰਵਾਨਾ ਹੋਵੇਗੀ। ਇਸ ਮੌਕੇ ਗੁਰਦੁਆਰਾ ਕਮੇਟੀ ਵੱਲੋਂ ਸੰਗਤਾਂ ਲਈ ਚਾਹ ਪਾਣੀ ਅਤੇ ਲੰਗਰ ਦਾ ਵਿਸ਼ੇਸ਼ ਤੌਰ ਤੇ ਪ੍ਰਬੰਧ ਕੀਤਾ ਗਿਆ ਹੈ। ਇਸ ਤੋਂ ਬਾਅਦ ਇਹ ਯਾਤਰਾ ਭਗਵਾਨ ਵਾਲਮੀਕ ਮੰਦਰ ਫਗਵਾੜਾ ਰੋਡ, ਗੁਰਦੁਆਰਾ ਸਤਿਗੁਰੂ ਰਵਿਦਾਸ ਮਹਾਰਾਜ, ਮੇਨ ਚੌਂਕ ਮਾਹਿਲਪੁਰ, ਗੁਰਦੁਆਰਾ ਸ਼ਹੀਦਾਂ ਰੋਡ ਤੋਂ ਹੁੰਦੀ ਹੋਈ ਨਿਰਵਾਣੁ ਕੁਟੀਆ ਮਾਹਿਲਪੁਰ ਵਿਖੇ ਪਹੁੰਚੇਗੀ। ਨਿਰਵਾਣੁ ਕੁਟੀਆ ਮਾਹਿਲਪੁਰ ਵਿਖੇ ਪਹੁੰਚਣ ਤੇ ਕੁਟੀਆ ਦੇ ਪ੍ਰਬੰਧਕਾਂ ਵੱਲੋਂ ਸ਼ੋਭਾ ਯਾਤਰਾ ਦਾ ਭਰਵਾਂ ਸਵਾਗਤ ਕੀਤਾ ਜਾਵੇਗਾ। ਇਸ ਤੋਂ ਬਾਅਦ ਇਹ ਸ਼ੋਭਾ ਯਾਤਰਾ 'ਜੈ ਭੀਮ' ਦੇ ਜੈਕਾਰਿਆਂ ਦੇ ਨਾਲ ਪਿੰਡ ਖਾਨਪੁਰ ਚੰਦੇਲੀ ਆਦਿ ਤੋਂ ਹੁੰਦੀ ਹੋਈ ਪਿੰਡ ਫਤਿਹਪੁਰ ਕੋਠੀ ਤੱਕ ਬਾਬਾ ਸਾਹਿਬ ਦੇ ਸਟੈਚੂ ਤੱਕ ਪਹੁੰਚੇਗੀ। ਇਸ ਮੌਕੇ ਬਾਬਾ ਸਾਹਿਬ ਦੇ ਸਟੈਚੂ ਤੇ ਪ੍ਰਣਾਮ ਕਰਨ ਉਪਰੰਤ ਸਮੂਹਿਕ ਤੌਰ ਤੇ ਮੈਡੀਟੇਸ਼ਨ ਕਰਕੇ ਬਾਬਾ ਸਾਹਿਬ ਵੱਲੋਂ ਦਰਸਾਏ ਮਾਰਗ ਤੇ ਚੱਲਣ ਦਾ ਸੰਕਲਪ ਕੀਤਾ ਜਾਵੇਗਾ। ਪਿੰਡ ਵਾਸੀਆਂ ਵੱਲੋਂ ਸ਼ੋਭਾ ਯਾਤਰਾ ਦਾ ਭਰਵਾਂ ਸਵਾਗਤ ਕੀਤਾ ਜਾਵੇਗਾ ਅਤੇ ਸੰਗਤਾਂ ਦੀ ਲੋੜ ਅਨੁਸਾਰ ਖਾਣ ਪੀਣ ਦਾ ਪ੍ਰਬੰਧ ਹੋਵੇਗਾ। ਇਸ ਮੌਕੇ ਵੱਖ-ਵੱਖ ਬੁਲਾਰੇ ਬਾਬਾ ਸਾਹਿਬ ਦੇ ਜੀਵਨ ਅਤੇ ਮਿਸ਼ਨ ਸਬੰਧੀ ਚਾਨਣਾ ਪਾਉਣਗੇ। ਸੁਸਾਇਟੀ ਦੇ ਮੈਂਬਰਾਂ ਨੇ ਇਲਾਕਾ ਨਿਵਾਸੀ ਅੰਬੇਡਕਰੀ ਸੰਗਤਾਂ ਨੂੰ ਇਸ ਸ਼ੋਭਾ ਯਾਤਰਾ ਵਿੱਚ ਸ਼ਾਮਿਲ ਹੋ ਕੇ ਖੁਸ਼ੀਆਂ ਪ੍ਰਾਪਤ ਕਰਨ ਦੀ ਬੇਨਤੀ ਕੀਤੀ।