ਕਾਮਰੇਡ ਮੁਕੰਦ ਲਾਲ ਜੀ ਦੀ ਮੌਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ
ਨਵਾਂਸ਼ਹਿਰ - ਤਰਕਸ਼ੀਲ ਆਗੂ ਅਤੇ ਖੱਬੇ ਪੱਖੀ ਲਹਿਰ ਦੇ ਨਾਇਕ ਕਾਮਰੇਡ ਮੁਕੰਦ ਲਾਲ ਜੀ ਨਵਾਂ ਸ਼ਹਿਰ ਮਿਤੀ 05, 03,2024 ਨੂੰ ਰਾਤ 02, 00ਵਜੇ ਦਿਲ ਦਾ ਦੌਰਾ ਪੈਣ ਕਾਰਨ ਸਾਨੂੰ ਸਦੀਵੀ ਵਿਛੋੜਾ ਦੇ ਗਏ ਹਨ। ਤਰਕਸ਼ੀਲ ਸੁਸਾਇਟੀ ਪੰਜਾਬ ਰਜਿ ਜੋਨ ਨਵਾਂਸ਼ਹਿਰ ਦੀਆਂ ਸਾਰੀਆਂ ਇਕਾਈਆਂ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਵੱਲੋਂ ਸਾਥੀ ਜੀ ਦੀ ਮੌਤ ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਜਾਂਦਾ ਹੈ।

ਸਾਥੀ ਜੀ ਦਾ ਅਚਾਨਕ ਵਿਛੋੜਾ ਜਿੱਥੇ ਉਹਨਾਂ ਦੇ ਪਰਿਵਾਰ ਲਈ ਬਹੁਤ ਵੱਡਾ ਘਾਟਾ ਹੈ ਉੱਥੇ ਤਰਕਸ਼ੀਲ ਲਹਿਰ, ਖੱਬੇ ਪੱਖੀ ਲਹਿਰ, ਜਮਹੂਰੀ ਲਹਿਰ, ਮਜ਼ਦੂਰ ਜਥੇਬੰਦੀਆਂ ਨੂੰ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।ਉਹਨਾਂ ਵਲੋਂ ਕੀਤੇ ਅਗਾਂਹਵਧੂ ਕੰਮਾਂ ਲਈ ਉਹ ਸਦਾ ਹੀ ਲੋਕਾਂ ਮਨਾਂ ਵਿੱਚ ਵਸਦੇ ਰਹਿਣਗੇ। ਅਸੀਂ ਉਨ੍ਹਾਂ ਦੇ ਵਿਚਾਰਾਂ ਤੇ ਪਹਿਰਾ ਦਿੰਦੇ ਰਹਾਂਗੇ ਅਤੇ ਉਹਨਾਂ ਦੇ ਅਧੂਰੇ ਕੰਮਾਂ ਨੂੰ ਪੂਰਾ ਕਰਨ ਦੇ ਯਤਨ ਜਾਰੀ ਰੱਖਾਂਗੇ। ਇਸ ਮੌਕੇ ਜੋਨ ਮੁੱਖੀ ਸੱਤਪਾਲ ਸਲੋਹ, ਸੂਬਾ ਕਮੇਟੀ ਆਗੂ ਜੋਗਿੰਦਰ ਕੁੱਲੇਵਾਲ, ਮੀਡੀਆ ਮੁਖੀ ਮਾਸਟਰ ਜਗਦੀਸ਼ ਰਾਏ ਪੁਰ ਡੱਬਾ, ਵਿੱਤ ਮੁਖੀ ਸੁਖਵਿੰਦਰ ਗੋਗਾ, ਮਾਸਟਰ ਰਾਮ ਪਾਲ ਰਾਹੋਂ, ਮਾਸਟਰ ਪਰਮਜੀਤ ਖਮਾਚੋਂ, ਮਾਸਟਰ ਗੁਰਦਿਆਲ ਮਹਿੰਦੀ ਪੁਰ, ਕੁਲਦੀਪ ਦੌੜਕਾ, ਬਲਜੀਤ ਖਟਕੜ, ਮੋਹਨ ਬੀਕਾ, ਬਲਜਿੰਦਰ ਸਵਾਜਪੁਰ, ਕੁਲਵਿੰਦਰ ਖਟਕੜ, ਮਾਸਟਰ ਰਾਜ ਕੁਮਾਰ ਗੜ੍ਹਸ਼ੰਕਰ, ਗੁਰਨਾਮ ਹਾਜੀਪੁਰ, ਹਰਜਿੰਦਰ ਸੂੰਨੀ, ਸੁਖਵਿੰਦਰ ਲੰਗੇਰੀ, ਕਾਮਰੇਡ ਬਲਜਿੰਦਰ ਸਿੰਘ, ਨਿੰਦਰ ਮਾਈ ਦਿੱਤਾ ਅਤੇ ਹੋਰ ਬਹੁਤ ਸਾਰੇ ਸਾਥੀ ਹਾਜ਼ਰ ਸਨ।