ਵਿਰਾਸਤੀ ਮੇਲੇ ਤੇ 3 ਮਾਰਚ ਨੂੰ ਇਲਾਕੇ ਦੇ ਸ਼ਾਇਰ ਲਾਉਣਗੇ ਸ਼ਾਇਰੀ ਦੀ ਛਹਿਬਰ --- ਕੰਵਰ ਇਕਬਾਲ ਸਿੰਘ, ਸ਼ਹਿਬਾਜ਼ ਖ਼ਾਨ
ਕਪੂਰਥਲਾ (ਪੈਗਾਮ ਏ ਜਗਤ ) - ਸਰਕਾਰ ਵੱਲੋਂ 1, 2, ਅਤੇ 3 ਮਾਰਚ 2024 ਸ਼ੁਕੱਰਵਾਰ, ਛਨੀ ਅਤੇ ਐਤਵਾਰ ਤਿੰਨ ਦਿਨ ਸੈਨਿਕ ਸਕੂਲ ਕਪੂਰਥਲਾ ਵਿਖੇ ਹੋ ਰਹੇ ਵਿਰਾਸਤੀ ਮੇਲੇ ਵਿੱਚ ਜਿੱਥੇ ਭੰਗੜਾ, ਗਿੱਧਾ, ਜੁਗਨੀ ਅਤੇ ਹੋਰ ਪੇਸ਼ਕਾਰੀਆਂ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ ਉੱਥੇ ਹੀ ਜ਼ਿਲ੍ਹਾ ਕਪੂਰਥਲਾ ਦੀ ਵਿਸ਼ਵ ਪੱਧਰ ਤੇ ਜਾਣੀ ਜਾਂਦੀ ਇਲਾਕੇ ਦੇ ਲੇਖਕਾਂ ਦੀ ਸੰਸਥਾ ਸਿਰਜਣਾ ਕੇਂਦਰ (ਰਜਿ.) ਵਿਰਸਾ ਵਿਹਾਰ ਕਪੂਰਥਲਾ ਦੇ 25 ਕਵੀਆਂ ਦਾ 3 ਮਾਰਚ ਦਿਨ ਐਤਵਾਰ ਨੂੰ ਬਾਅਦ ਦੁਪਹਿਰ 2:30 ਤੋਂ 5:30 ਵਜੇ ਤੱਕ ਇੱਕ ਵਿਸ਼ਾਲ ਪੰਜਾਬੀ ਕਵੀ-ਦਰਬਾਰ ਕਰਵਾਇਆ ਜਾ ਰਿਹਾ ਹੈ

ਇਸ ਕਵੀ ਦਰਬਾਰ ਦਾ ਸੰਚਾਲਨ ਕੌਮਾਂਤਰੀ ਸ਼ਾਇਰ ਕੰਵਰ ਇਕਬਾਲ ਸਿੰਘ ਪ੍ਰਧਾਨ ਸਿਰਜਣਾ ਕੇਂਦਰ ਅਤੇ ਸ਼ਹਿਬਾਜ਼ ਖ਼ਾਨ ਜਨਰਲ ਸਕੱਤਰ ਸਿਰਜਣਾ ਕੇਂਦਰ ਕਰਨਗੇ ਜਦ ਕਿ ਉਸਤਾਦ ਸ਼ਾਇਰ ਸੁਰਜੀਤ ਸਾਜਨ, ਪ੍ਰੋਫੈਸਰ ਕੁਲਵੰਤ ਔਜਲਾ, ਪ੍ਰਿੰ. ਪ੍ਰੌਮਿਲਾ ਅਰੋੜਾ, ਡਾ.ਰਾਮ ਮੂਰਤੀ, ਡਾ.ਅਵਤਾਰ ਸਿੰਘ ਭੰਡਾਲ, ਡਾ. ਸਰਦੂਲ ਔਜਲਾ, ਆਸ਼ੂ ਕੁਮਰਾ, ਮਲਕੀਤ ਸਿੰਘ ਮੀਤ, ਬਲਬੀਰ ਕੌਰ ਬੱਬੂ ਸੈਣੀ, ਗੁਰਦੀਪ ਗਿੱਲ, ਜੈਲਦਾਰ ਸਿੰਘ ਹਸਮੁੱਖ, ਜਨਕਪ੍ਰੀਤ ਸਿੰਘ ਬੇਗੋਵਾਲ, ਮੁਖ਼ਤਾਰ ਸਿੰਘ ਚੰਦੀ, ਲਾਲੀ ਕਰਤਾਰਪੁਰੀ, ਧਰਮਪਾਲ ਪੈਂਥਰ,ਅਵਤਾਰ ਸਿੰਘ ਅਸੀਮ, ਅਵਤਾਰ ਸਿੰਘ ਗਿੱਲ, ਅਮਨ ਗਾਂਧੀ, ਤੇਜਬੀਰ ਸਿੰਘ, ਰਜਨੀ ਵਾਲੀਆ, ਦੀਸ਼ ਦਬੁਰਜੀ, ਤੇਜਬੀਰ ਸਿੰਘ, ਮੁਖ਼ਤਾਰ ਸਿੰਘ ਸਹੋਤਾ, ਆਦਿ ਸ਼ਾਇਰ ਆਪੋ-ਆਪਣੀ ਸ਼ਾਇਰੀ ਨਾਲ਼ ਸ੍ਰੋਤਿਆਂ ਨੂੰ ਮੰਤਰ ਮੁਗਧ ਕਰਨਗੇ
ਜ਼ਿਕਰਯੋਗ ਹੈ ਕਿ ਬੜੇ ਸਾਲਾਂ ਬਾਅਦ ਲੱਗੇ ਇਸ ਮੇਲੇ ਵਿੱਚ ਇਲਾਕੇ ਦੇ ਪਤਵੰਤਿਆਂ ਸਮੇਤ ਸਕੂਲਾਂ ਕਾਲਜਾਂ ਦੇ ਵਿਦਿਆਰਥੀ ਅਤੇ ਸਾਰੇ ਪ੍ਰਸ਼ਾਸਨਿਕ ਅਧਿਕਾਰੀ ਹਾਜ਼ਰੀਆਂ ਭਰ ਰਹੇ ਹਨ