ਸਰਬ ਨੌਜਵਾਨ ਸਭਾ ਵਲੋਂ ਲੜਕੀਆਂ ਨੂੰ ਕਿੱਤਾ ਮੁਖੀ ਕੋਰਸਾਂ ਦੀ ਸਿਖਲਾਈ ਵਧੀਆ ਉਪਰਾਲਾ - ਸੈਮਸਨ ਮਸੀਹ

ਨਵਾਂਸ਼ਹਿਰ - ਸਰਬ ਨੌਜਵਾਨ ਸਭਾ (ਰਜਿ.) ਫਗਵਾੜਾ ਵਲੋਂ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਸਥਾਨਕ ਸਕੀਮ ਨੰਬਰ 3 ਹੁਸ਼ਿਆਰਪੁਰ ਰੋਡ ਫਗਵਾੜਾ ਵਿਖੇ ਸੋਸਵਾ ਪੰਜਾਬ ਦੇ ਸਹਿਯੋਗ ਨਾਲ ਚਲਾਏ ਜਾ ਰਹੇ ਲੜਕੀਆਂ ਦੇ ਵੋਕੇਸ਼ਨਲ ਸਂੈਟਰ ਦਾ ਅੱਜ ਨਹਿਰੂ ਯੁਵਾ ਕੇਂਦਰ ਹਿਮਾਚਲ ਪ੍ਰਦੇਸ਼ ਦੇ ਸਾਬਕਾ ਸੂਬਾ ਡਾਇਰੈਕਟਰ ਸੈਮਸਨ ਮਸੀਹ ਨੇ ਦੌਰਾ ਕੀਤਾ। ਉਹਨਾਂ ਦੇ ਨਾਲ ਐਨ.ਆਰ.ਆਈ. ਕਰਮਜੀਤ ਸਿੰਘ ਸੈਣੀ ਯੂ.ਐਸ. ਏ ਵੀ ਸਨ।

ਇਸ ਦੌਰਾਨ ਉਹਨਾਂ ਨੇ ਵੋਕੇਸ਼ਨਲ ਸੈਂਟਰ ਦੀਆਂ ਸਖਿਆਰਥਣਾਂ ਦੇ ਨਾਲ ਉਹਨਾ ਦੇ ਕੋਰਸਾਂ ਸਬੰਧੀ ਵਿਸਥਾਰ ਪੂਰਵਕ ਗੱਲਬਾਤ ਕੀਤੀ। ਸੈਮਸਨ ਮਸੀਹ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਤਕਨੀਕੀ ਸਿੱਖਿਆ ਦੇ ਪ੍ਰਚਾਰ, ਪ੍ਰਸਾਰ ਲਈ ਚਲਾਏ ਜਾ ਰਹੇ ਕੌਸ਼ਲ ਵਿਕਾਸ ਕੋਰਸ ਨੌਜਵਾਨਾਂ ਅਤੇ ਖਾਸ ਕਰਕੇ ਲੜਕੀਆਂ ਲਈ ਬਹੁਤ ਹੀ ਲਾਹੇਬੰਦ ਹਨ ਅਤੇ ਇਹਨਾਂ ਕੋਰਸਾਂ ਰਾਹੀਂ ਲੜਕੀਆਂ ਹੱਥੀ ਕਿੱਤਾ ਸਿੱਖ ਕੇ ਸਵੈ ਰੁਜਗਾਰਤ ਨਾਲ ਆਪਣੇ ਪਰਿਵਾਰ ਦੀ ਆਮਦਨ ਵਿੱਚ ਵਾਧਾ ਕਰ ਦੇ ਯੋਗ ਬਣ ਸਕਦੀਆਂ ਹਨ। ਉਹਨਾਂ ਨੇ ਕਿਹਾ ਹੈ ਕਿ ਸਰਬ ਨੌਜਵਾਨ ਸਭਾ ਸਮਾਜ ਭਲਾਈ ਦੇ ਕੰਮ ਕਰਕੇ ਸਮੁੱਚੇ ਪੰਜਾਬ ਵਿੱਚ ਆਪਣਾ ਨਾ ਬਣਾ ਚੁੱਕੀ ਹੈ। ਸਭਾ ਵਲੋਂ ਲੋੜਵੰਦ ਲੜਕੀਆਂ ਦੇ ਵਿਆਹ ਕਰਵਾ ਕੇ, ਨਸ਼ਿਆ ਤੇ ਵਾਤਾਵਰਣ ਸੰਬੰਧੀ ਸੈਮੀਨਾਰ ਕਰਕੇ ਲੋਕਾ ਨੂੰ ਜਾਗਰੂਕ ਕਰਨਾ ਵੀ ਸ਼ਲਾਘਾਯੋਗ ਹੈ। ਸਾਬਕਾ ਡਾਇਰੈਕਟਰ ਮਸੀਹ ਨੇ ਦੱਸਿਆ ਕਿ ਉਹ ਇਸ ਸੰਸਥਾ ਨਾਲ ਪਿਛਲੇ 25 ਸਾਲਾਂ ਤੋ ਜੁੜੇ ਹੋਏ ਹਨ ਜੋ ਉਹਨਾਂ ਦੇ ਲਈ ਮਾਣ ਵਾਲੀ ਗੱਲ ਹੈ। ਪ੍ਰਵਾਸੀ ਭਾਰਤੀ ਕਰਮਜੀਤ ਸਿੰਘ ਸੈਣੀ ਨੇ ਵੀ ਸਭਾ ਦੇ ਸਮਾਜ ਭਲਾਈ ਕਾਰਜਾਂ ਦੀ ਸ਼ਲਾਘਾ ਕੀਤੀ। ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਸਭਾ ਵਲੋਂ ਕੀਤੇ ਜਾਦੇਂ ਸਮਾਜ ਸੇਵੀ ਕੰਮਾ ਬਾਰੇ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਸਭਾ ਵਲੋਂ 6 ਮਾਰਚ ਦਿਨ ਬੁੱਧਵਾਰ ਨੂੰ ਅੰਤਰ-ਰਾਸ਼ਟਰੀ ਮਹਿਲਾ ਦਿਵਸ ਹੋਟਲ ਹੇਅਰ ਪੈਲਸ ਵਿਖੇ ਮਨਾਇਆ ਜਾ ਰਿਹਾ ਹੈ। ਇਸ ਮੋਕੇ ਰਵਿੰਦਰ ਸਿੰਘ ਰਾਏ, ਸਾਹਿਬਜੀਤ ਸਾਬੀ, ਜੀਵਨ ਕੁਮਾਰ, ਜਸ਼ਨ ਮਹਿਰਾ, ਰਕੇਸ਼ ਕੋਛੜ, ਮਨਦੀਪ ਬੱਸੀ, ਗੁਰਸ਼ਰਨ ਬੱਸੀ, ਮੈਡਮ ਤਨੂੰ, ਮੈਡਮ ਪੂਜਾ ਸੈਣੀ, ਮੈਨੇਜਰ ਜਗਜੀਤ ਸੇਠ, ਮੈਡਮ ਸਪਨਾ ਸ਼ਾਰਦਾ, ਮੈਡਮ ਰਮਨਦੀਪ ਕੌਰ ਆਦਿ ਹਾਜਰ ਸਨ।