ਸਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਖੂਨਦਾਨ ਕੈਂਪ ਮੌਕੇ 50 ਯੂਨਿਟ ਬਲੱਡ ਇਕੱਤਰ

ਗੜ੍ਹਸ਼ੰਕਰ- ਅਦਾਰਾਂ ਸ਼ਿਵਾਲਿਕ ਨਿਊਜ ਦੀ ਦੂਜੀ ਵਰੇਗੰਢ ਮੌਕੇ ਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਚੌਥਾ ਸਵੈ ਇੱਛਕ ਖੂਨਦਾਨ ਕੈਂਪ ਸ਼੍ਰੀ ਵਿਸ਼ਵਕਰਮਾਂ ਮੰਦਿਰ ਗੜ੍ਹਸ਼ੰਕਰ ਵਿਖੇ ਸੰਤ ਗੁਰਮੇਲ ਸਿੰਘ ਬਲੱਡ ਬੈਂਕ ਬਲਾਚੋਰ ਦੇ ਤਕਨੀਕੀ ਸਹਿਯੋਗ ਨਾਲ ਲਗਾਇਆ ਗਿਆ ਜਿਸ ਵਿੱਚ ਕਰੀਬ 50 ਯੂਨਿਟ ਬਲੱਡ ਇਕੱਤਰ ਕੀਤਾ ਗਿਆ। ਖੂਨਦਾਨ ਕੇੈਂਪ ਦਾ ਉਦਘਾਟਨ ਰਜਿੰਦਰ ਸਿੰਘ ਸੂਕਾ ਸਾਬਕਾ ਪ੍ਰਧਾਨ ਨਗਰ ਕੌਂਸਲ ਗੜ੍ਹਸ਼ੰਕਰ ਵੱਲੋਂ ਕੀਤਾ ਗਿਆ ਅਤੇ ਉਹਨਾਂ ਕਿਹਾ ਕਿ ਇਹ ਇੱਕ ਬਹੁਤ ਹੀ ਕਾਰਜ ਹੈ ਖੂਨ ਦਾਨ ਕੀਤਾ ਹੀ ਜਾ ਸਕਦਾ ਹੈ|

 ਇਸ ਨੂੰ ਬਣਾਇਆ ਨਹੀਂ ਜਾ ਸਕਦਾ। ਇਸ ਖੂਨਦਾਨ ਕੈਂਪ ਮੌਕੇ ਇਲਾਕੇ ਦੇ  ਵੱਖ ਵੱਖ ਧਾਰਮਿਕ, ਸਮਾਜਿਕ ਤੇ ਰਾਜਨੀਤਕ ਸੰਸਥਾ ਦੇ ਮੈਬਰਾਂ ਨੇ ਵਿਸ਼ੇਸ ਤੋਰ ਤੇ ਹਾਜ਼ਰੀ ਭਰੀ ਜਿਨ੍ਹਾਂ ਵਿੱਚ ਭਾਈ ਕੇਵਲ ਸਿੰਘ ਪ੍ਰਧਾਨ ਤਪ ਅਸਥਾਨ ਸ੍ਰੀ ਖੁਰਾਲਗੜ ਸਾਹਿਬ ,ਰਛਪਾਲ ਸਿੰਘ ਰਾਜੂ ਉਪ ਪ੍ਰਧਾਨ ਐਸ.ਸੀ ਵਿੰਗ ਪੰਜਾਬ ਆਪ,ਕਾ ਦਰਸ਼ਨ ਸਿੰਘ ਮੱਟੂ,ਪਿੰ ਬਿੱਕਰ ਸਿੰਘ,ਕੁਲਵਿੰਦਰ ਸਿੰਘ ਬਿੱਟੂ,ਗੋਲਡੀ ਸਿੰਘ ਬੀਹੜਾਂ,ਭੁਪਿੰਦਰ ਸਿੰਘ ਰਾਣਾ,ਡਾ ਲਖਵਿਂੰਦਰ ਕੁਮਾਰ ਲੱਖੀ,ਮੁਕੇਸ਼ ਕੁਮਾਰ ਗੁਜਰਾਤੀ,ਜਸਵੰਤ ਸਿੰਘ ਭੱਠਲ, ਐਡਵੋਕੇਟ ਜਸਬੀਰ ਸਿੰਘ ਰਾਏ,ਪ੍ਰੋ ਜਗਦੀਸ਼ ਰਾਏ, ਸੋਢੀ ਸਿਘ,ਅਜੈਬ ਸਿੰਘ ਬੋਪਾਰਾਏ, ਲੋਕੇਸ਼ ਕੁਮਾਰ ਵਾਲੀਆ, ਓ.ਐਸ.ਡੀ ਸੁਖਵਿੰਦਰ ਸਿੰਘ, ਸਤੀਸ ਕੁਮਾਰ, ਹਰਵੇਲ ਸਿੰਘ ਸੈਣੀ, ਧਰਮਜੀਤ ਸਿੰਘ ਰਾਜਾ, ਹਰਪ੍ਰੀਤ ਸਿੰਘ, ਹੈਪੀ ਸਾਧੋਵਾਲ, ਪ੍ਰੀਤ ਪਾਰੋਵਾਲ, ਸੈਡੀ ਭੱਜਲਾਂ, ਹਰਵਿੰਦਰ ਭੁੰਗਰਨੀ, ਜੋਗਿੰਦਰ ਸਿੰਘ, ਜਸਵੀਰ ਸਿੰਘ, ਰਾਜਨ, ਸੁਖਵਿੰਦਰ ਸਿੰਘ, ਨਰੇਸ਼ ਭੂਬਲਾਂ, ਬਲਜਿੰਦਰ ਸਿੰਘ, ਜਸਵਿੰਦਰ ਸਿੰਘ, ਓਕਾਰ ਚਾਹਲਪੁਰੀ, ਸੁਖਦੇਵ ਡਾਨਸੀਵਾਲ, ਜਸਵਿੰਦਰ ਹੀਰ, ਸਰਬਜੀਤ ਸਿੰਘ, ਭੁਪਿੰਦਰ ਸਿੰਘ ਸੈਹਂਬੀ ਸਮੇਤ ਹੋਰ ਮਾਨਯੋਗ ਸ਼ਖਸੀਅਤਾਂ ਹਾਜ਼ਰ ਸਨ। ਕੈਂਪ ਦੌਰਾਨ ਸੰਸ਼ਥਾ ਵਲੋਂ ਖੂਨਦਾਨ ਕਰਨ ਵਾਲੇ ਨੌਜਵਾਨਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ ਗਿਆ। ਕੈਂਪ ਸਬੰਧੀ ਜਾਣਕਾਰੀ ਦਿੰਦਿਆਂ ਅਦਾਰਾਂ ਸ਼ਿਵਾਲਿਕ ਨਿਊਜ ਦੇ ਪ੍ਰਬੰਧਕਾ ਨੇ ਦੱਸਿਆਂ ਕਿ ਸ਼ਿਵਾਲਿਕ ਨਿਊਜ਼  ਦੀ ਟੀਮ ਵੱਲੋਂ ਰੁੱਖ ਲਗਾਓਣ ਅਤੇ ਖੂਨਦਾਨ ਕੈਂਪ ਲਗਾਓਣ ਦਾ ਨੇਕ ਉਪਰਾਲਾ ਪਿਛਲੇ ਤਿੰਨ ਸਾਲਾਂ ਤੋਂ ਕੀਤਾ ਜਾ ਰਿਹਾ ਹੈ ਅਤੇ ਇਹ ਕੈਂਪ ਸਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਇਹ ਚੌਥਾ ਕੈਂਪ ਲਗਾਇਆ ਗਿਆ ਅਤੇ ਇਸ ਖੂਨਦਾਨ ਕੈਂਪ ਵਿੱਚ ਖੂਨਦਾਨ ਕਰਨ ਵਾਲੇ ਨੋਜਵਾਨਾ ਦਾ ਅਦਾਰਾਂ ਸ਼ਿਵਾਲਿਕ ਨਿਊਜ ਵਲੋਂ ਧੰਨਵਾਦ ਕੀਤਾ ਗਿਆ।