ਮੰਦਰ ਵਿੱਚ ਸ਼ਿਵ ਪਰਿਵਾਰ ਦੀਆਂ ਮੂਰਤੀਆਂ ਨੂੰ ਖੰਡਿਤ ਕਰਨ ਵਾਲੇ ਸ਼ਰਾਰਤੀ ਅਨਸਰਾਂ ਨੂੰ ਕਾਬੂ ਕਰੇ ਪੁਲੀਸ : ਅਰਵਿੰਦ ਗੌਤਮ

ਐਸ ਏ ਐਸ ਨਗਰ, 28 ਫਰਵਰੀ - ਸ਼ਿਵ ਸੈਨਾ ਹਿੰਦੁਸਤਾਨ (ਯੂਥ) ਦੇ ਸੂਬਾ ਪ੍ਰਧਾਨ ਅਰਵਿੰਦ ਗੌਤਮ ਨੇ ਬੀਤੇ ਸੋਮਵਾਰ ਨੂੰ ਸਾਹਨੇਵਾਲ ਦੇ ਪਿੰਡ ਜੋਗਿਆਨਾ ਦੇ ਮੰਦਰ ਵਿੱਚ ਸ਼ਰਾਰਤੀ ਅਨਸਰਾਂ ਵਲੋਂ ਸ਼ਿਵ ਪਰਿਵਾਰ ਦੀਆਂ ਮੂਰਤੀਆਂ ਨੂੰ ਖੰਡਿਤ ਕਰਨ ਦੀ ਨਿਖੇਧੀ ਕਰਦਿਆਂ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਲੋਕਾਂ ਦੇ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

ਇੱਥੇ ਜਾਰੀ ਬਿਆਨ ਵਿੱਚ ਉਹਨਾਂ ਕਿਹਾ ਕਿ ਸ਼ਰਾਰਤੀ ਅਨਸਰਾਂ ਵਲੋਂ ਸ਼ਿਵਲਿੰਗ ਨੂੰ ਹਥੌੜੇ ਮਾਰ ਕੇ ਉਖਾੜ ਦਿੱਤਾ ਗਿਆ ਅਤੇ ਮੰਦਿਰ ਵਿੱਚ ਰੱਖੀਆਂ ਬਾਕੀ ਸਾਰੀਆਂ ਮੂਰਤੀਆਂ ਨੂੰ ਵੀ ਖੰਡਤ ਕਰ ਦਿੱਤਾ। ਉਹਨਾਂ ਕਿਹਾ ਕਿ ਕੁੱਝ ਦਿਨ ਪਹਿਲਾਂ ਵੀ ਲੁਧਿਆਣਾ ਵਿੱਚ ਗੌਵੰਸ਼ ਦਾ ਕਟਿਆ ਹੋਇਆ ਸਿਰ ਮਿਲਿਆ ਸੀ ਜਿਸਦੇ ਦੋਸ਼ੀ ਹੁਣ ਤਕ ਫੜੇ ਨਹੀਂ ਗਏ ਅਤੇ ਹੁਣ ਤਕ ਪੁਲੀਸ ਦੇ ਹੱਥ ਖਾਲੀ ਹਨ।

ਉਹਨਾਂ ਕਿਹਾ ਕਿ ਇਹਨਾਂ ਕਾਰਵਾਈਆਂ ਦੇ ਪਿੱਛੇ ਕਿਸੇ ਵੱਡੀ ਸਿਆਸੀ ਸਾਜਿਸ਼ ਦੀ ਬੂ ਆ ਰਹੀ ਹੈ। ਉਹਨਾਂ ਕਿਹਾ ਕਿ ਸੂਬੇ ਵਿੱਚ ਫਿਰਕਾਪ੍ਰਸਤ ਲੋਕਾਂ ਵੱਲੋਂ ਫਿਰਕੂਪੁਣੇ ਨੂੰ ਹਵਾ ਦਿੱਤੀ ਜਾ ਰਹੀ ਹੈ ਜਿਸ ਨੂੰ ਸ਼ਿਵ ਸੈਨਾ ਹਿੰਦੁਸਤਾਨ ਕਦੇ ਕਾਮਯਾਬ ਨਹੀਂ ਹੋਣ ਦਵੇਗੀ। ਉਹਨਾਂ ਮੰਗ ਕੀਤੀ ਕਿ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਉਹਨਾਂ ਕਿਹਾ ਕਿ ਜੇਕਰ ਲੁਧਿਆਣਾ ਪ੍ਰਸ਼ਾਸਨ ਵੱਲੋਂ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਸਮੁੱਚੇ ਪੰਜਾਬ ਵਿੱਚ ਪੰਜਾਬ ਸਰਕਾਰ ਦੇ ਪੁਤਲੇ ਫੂਕ ਕੇ ਰੋਸ ਪ੍ਰਗਟ ਕੀਤਾ ਜਾਵੇਗਾ। ਇਸ ਮੌਕੇ ਮਜ਼ਦੂਰ ਸੈਨਾ ਮੁਹਾਲੀ ਦੇ ਪ੍ਰਮੁਖ ਦਿਨੇਸ਼ ਖੁਸ਼ਵਾਹਾ ਜੋਤੀ ਮੰਡਲ, ਮਨਜੀਤ ਧਿਮਾਨ, ਸਤਪਾਲ, ਰਾਹੁਲ ਸ਼ਰਮਾ, ਦੀਪਕ ਸ਼ਰਮਾ ਆਦਿ ਵੀ ਮੌਜੂਦ ਸਨ।