ਰੋਬੋਟਿਕ ਸਰਜਰੀ ਨਾਲ ਕੀਤਾ ਬਲੈਡਰ ਟਿਊਮਰ ਦਾ ਸਫਲ ਆਪ੍ਰੇਸ਼ਨ
ਐਸ ਏ ਐਸ ਨਗਰ, 28 ਫਰਵਰੀ - ਸਥਾਨਕ ਮੈਕਸ ਹਸਪਤਾਲ ਵਿੱਚ ਰੋਬੋਟਿਕ ਸਰਜਰੀ ਰਾਹੀਂ ਬਲੈਡਰ ਦੇ ਇੱਕ ਦੁਰਲੱਭ ਟਿਊਮਰ ਦਾ ਸਫ਼ਲ ਆਪ੍ਰੇਸ਼ਨ ਕੀਤਾ ਗਿਆ ਹੈ। 32 ਸਾਲਾ ਮਰੀਜ਼ ਨੂੰ ਪੇਟ ਦੇ ਹੇਠਲੇ ਹਿੱਸੇ ਵਿੱਚ ਤੇਜ਼ ਦਰਦ ਹੋਣ ਕਾਰਨ ਮੈਕਸ ਹਸਪਤਾਲ ਮੁਹਾਲੀ ਵਿਖੇ ਦਾਖਲ ਕਰਵਾਇਆ ਗਿਆ ਸੀ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੀਨੀਅਰ ਯੂਰੋਲੋਜਿਸਟ ਡਾ ਮੁਨਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਮਰੀਜ ਦੇ ਬਲੈਡਰ ਦਾ ਇਹ ਟਿਊਮਰ ਪਿਸ਼ਾਬ ਦੇ ਬਲੈਡਰ ਅਤੇ ਖੱਬੇ ਯੂਰੇਟਰ ਨੂੰ ਪ੍ਰਭਾਵਿਤ ਕਰ ਰਿਹਾ ਸੀ, ਜਿਸ ਨਾਲ ਦਰਦ ਅਤੇ ਪਿਸ਼ਾਬ ਸਬੰਧੀ ਪੇਚੀਦਗੀਆਂ ਹੋ ਰਹੀਆਂ ਸਨ। ਡਾ. ਰੰਧਾਵਾ ਨੇ ਦੱਸਿਆ ਕਿ ਕਿਹਾ ਕਿ ਵਿਆਪਕ ਮੁਲਾਂਕਣ ਤੋਂ ਬਾਅਦ ਟਿਊਮਰ ਨੂੰ ਹਟਾਉਣ ਲਈ ਰੋਬੋਟਿਕ ਸਰਜਰੀ ਕੀਤੀ ਗਈ ਜੋ ਸਫਲ ਰਹੀ ਅਤੇ ਮਰੀਜ਼ ਦੀ ਹਾਲਤ ਹੁਣ ਬਿਹਤਰ ਹੈ।