ਅਮਿੱਟ ਯਾਦਾ ਛੱਡਦਾ ਸਪੰਨ ਹੋਇਆ ਦਰਬਾਰ ਬਾਬਾ ਮਸਤ ਸ਼ਾਹ ਜੀ ਦੇ ਦਰਬਾਰ ਤੇ ‘ਮੇਲਾ ਮਸਤਾ ਦਾ
ਗੜ੍ਹਸ਼ੰਕਰ - ਹਰ ਸਾਲ ਦੀ ਤਰ੍ਹਾ ਇਸ ਸਾਲ ਵੀ ਇਲਾਕੇ ਦੇ ਪਿੰਡ ਸਾਧੋਵਾਲ ਵਿਖੇ ਬਾਬਾ ਮਸਤ ਸ਼ਾਹ ਜੀ ਦੇ ਦਰਬਾਰ ਤੇ ਪ੍ਰਬੰਧਕ ਕਮੇਟੀ ਨਗਰ ਪੰਚਾਇਤ ਅਤੇ ਸਮੂਹ ਸੰਗਤਾ ਦੇ ਸਹਿਯੋਗ ਨਾਲ ਚਾਰ ਅਤੇ ਪੰਜ ਜੂਨ ਨੂੰ ਸਲਾਨਾ ਮੇਲਾ ‘ਮੇਲਾ ਮਸਤਾ ਦਾ’ ਬੜੀ ਸ਼ਰਧਾ ਪੂਰਵਕ ਕਰਵਾਇਆ ਗਿਆ ਜੋ ਅਮਿੱਟ ਯਾਦਾ ਛੱਡਦਾ ਹੋਇਆ ਸਪੰਨ ਹੋਇਆ॥

ਇਸ ਮੇਲੇ ਸਬੰਧੀ ਪ੍ਰਬੰਧਕ ਕਮੇਟੀ ਤੋ ਹੈਪੀ ਪੰਚ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਚਾਰ ਜੂਨ ਦਿਨ ਮੰਗਲਵਾਰ ਨੂੰ ਦਰਬਾਰ ਤੇ ਨਿਸ਼ਾਨ ਸ਼ਾਹਿਬ ਅਤੇ ਚਾਦਰ ਚੜਾਉਣ ਦੀ ਰਸਮ ਅਦਾ ਕੀਤੀ ਗਈ ਅਤੇ ਸ਼ਾਮ ਨੂੰ ਦਰਬਾਰ ਤੇ ਚਿਰਾਗ ਰੋਸ਼ਨ ਕੀਤੇ ਗਏ ਉਪਰੰਤ ਦਰਬਾਰ ਤੇ ਆਏ ਹੋਏ ਕਵਾਲ ਅਤੇ ਨਕਾਲ ਪਾਰਟੀਆ ਵਲੋ ਦੇਰ ਰਾਤ ਤੱਕ ਬਾਬਾ ਜੀ ਦੇ ਦਰਬਾਰ ਤੇ ਹਾਜ਼ਰੀ ਲਗਾਈ ਗਈ। ਇਸੇ ਤਰਾ ਪੰਜ ਜੂਨ ਦਿਨ ਬੁੱਧਵਾਰ ਨੂੰ ਦਰਬਾਰ ਤੇ ਨਕਾਲ ਪਾਰਟੀ ਅਤੇ ਕਵਾਲ ਪਾਰਟੀਆ ਵਲੋ ਦਰਬਾਰ ਤੇ ਹਾਜ਼ਰੀ ਲਗਵਾਉਣ ਤੋਂ ਉਪਰੰਤ ਸੂਫ਼ੀ ਗਾਇਕ ਸਰਦਾਰ ਆਲ਼ੀ ਵਲੋਂ ਸੂਫ਼ੀ ਕਲਾਮਾਂ ਨਾਲ ਦਰਬਾਰ ਤੇ ਹਾਜ਼ਰੀ ਭਾਰੀ।
ਇਸ ਮੇਲੇ ਦੋਰਾਨ ਜਿਥੇ ਲਗਾਤਾਰ ਠੰਡੇ ਮਿੱਠੇ ਜਲ ਦੀਆ ਛਬੀਲਾ ਲਗਾਈਆ ਗਈਆ ਉਥੇ ਹੀ ਦਰਬਾਰ ਤੇ ਸੇਵਾਦਾਰਾ ਵਲੋ ਆਈਸ ਕ੍ਰੀਮ,ਫਰੂਟ ਅਤੇ ਬਾਬਾ ਜੀ ਦੇ ਲੰਗਰ ਵੀ ਅਤੁੱਟ ਵਰਤਾਏ ਗਏ। ਇਸ ਮੇਲੇ ਦੋਰਾਨ ਆਈਆ ਹੋਈਆ ਸੰਗਤਾ ਦਾ ਪ੍ਰਬੰਧਕ ਕਮੇਟੀ ਵਲੋ ਧੰਨਵਾਦ ਕੀਤਾ ਗਿਆ। ਇਸ ਮੋਕੇ ਪ੍ਰਬੰਧਕ ਕਮੇਟੀ ਤੋ ਹੈਪੀ ਪੰਚ, ਲੱਡੂ ਸਾਈਂ ਜੀਵਨਪੁਰ ਵਾਲੇ, ਜੰਗਲ ਗਿਰੀ ਸਾਧੋਵਾਲ ਵਾਲੇ, ਮਨਜੀਤ ਸਾਈਂ ਜੀ, ਦਲਜੀਤ, ਅਜੇ, ਭੱਲਾ ਜੀਂ, ਚਰਨਜੀਤ ਸਿੰਘ, ਬਿੱਲਾ ਸਾਈਂ ਕਮਾਮ ਵਾਲੇ, ਸਾਂਬੀ ਸਾਈਂ ਮਹਿਤਪੁਰ ਵਾਲੇ, ਸਾਈਂ ਜੀਂ ਪਾਰੋਵਾਲ ਦਰਸ਼ਨ ਸਾਈਂ ਜੀਂ, ਸਰਪੰਚ ਹਰਪ੍ਰੀਤ ਬੈਂਸ ਸਾਧੋਵਾਲ, ਡਾ. ਲੱਖਵਿੰਦਰ ਲੱਕੀ ਬਿਲੜੋ, ਦਰਸ਼ਨ ਸਿੰਘ ਮੱਟੂ ਅਤੇ ਹੋਰ ਮੈਂਬਰ ਹਾਜ਼ਰ ਸਨ।