ਗੜ੍ਹਸੰਕਰ ਵਿਖੇ 21ਵਾਂ ਰਾਜ ਪੱਧਰੀ ਉਲੰਪੀਅਨ ਜਰਨੈਲ ਸਿੰਘ ਮੈਮੋਰੀਅਲ ਫੁੱਟਬਾਲ ਟੂਰਨਾਮੈਂਟ ਸ਼ਾਨੋ-ਸ਼ੌਕਤ ਨਾਲ ਸ਼ੁਰੂ।

ਗੜ੍ਹਸ਼ੰਕਰ 08 ਫਰਵਰੀ- ਉਲੰਪੀਅਨ ਜਰਨੈਲ ਸਿੰਘ ਮੈਮੋਰੀਅਲ ਫੁੱਟਬਾਲ ਟੂਰਨਾਮੈਂਟ ਕਮੇਟੀ ਗੜ੍ਹਸ਼ੰਕਰ ਵਲੋਂ ਸਥਾਨਕ ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਦੇ ਆਲੀਸ਼ਾਨ ਜਰਨੈਲ ਸਿੰਘ ਯਾਦਗਾਰੀ ਫੁੱਟਬਾਲ ਸਟੇਡੀਅਮ ’ਚ ਕਮੇਟੀ ਦੇ ਸਰਪ੍ਰਸਤ ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਸਾਬਕਾ ਵਿਧਾਇਕ ਦੀ ਸਰਪ੍ਰਸਤੀ ਹੇਠ ਕਰਵਾਇਆ ਜਾ ਰਿਹਾ 21ਵਾਂ ਰਾਜ ਪੱਧਰੀ ਉਲੰਪੀਅਨ ਜਰਨੈਲ ਸਿੰਘ ਮੈਮੋਰੀਅਲ ਫੁੱਟਬਾਲ ਟੂਰਨਾਮੈਂਟ ਸ਼ਾਨੋ-ਸ਼ੌਕਤ ਨਾਲ ਸ਼ੁਰੂ ਹੋ ਗਿਆ।

ਗੜ੍ਹਸ਼ੰਕਰ 08 ਫਰਵਰੀ-  ਉਲੰਪੀਅਨ ਜਰਨੈਲ ਸਿੰਘ ਮੈਮੋਰੀਅਲ ਫੁੱਟਬਾਲ ਟੂਰਨਾਮੈਂਟ ਕਮੇਟੀ ਗੜ੍ਹਸ਼ੰਕਰ ਵਲੋਂ ਸਥਾਨਕ ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਦੇ ਆਲੀਸ਼ਾਨ ਜਰਨੈਲ ਸਿੰਘ ਯਾਦਗਾਰੀ ਫੁੱਟਬਾਲ ਸਟੇਡੀਅਮ ’ਚ ਕਮੇਟੀ ਦੇ ਸਰਪ੍ਰਸਤ ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਸਾਬਕਾ ਵਿਧਾਇਕ ਦੀ ਸਰਪ੍ਰਸਤੀ ਹੇਠ ਕਰਵਾਇਆ ਜਾ ਰਿਹਾ 21ਵਾਂ ਰਾਜ ਪੱਧਰੀ ਉਲੰਪੀਅਨ ਜਰਨੈਲ ਸਿੰਘ ਮੈਮੋਰੀਅਲ ਫੁੱਟਬਾਲ ਟੂਰਨਾਮੈਂਟ ਸ਼ਾਨੋ-ਸ਼ੌਕਤ ਨਾਲ ਸ਼ੁਰੂ ਹੋ ਗਿਆ। 
ਟੂਰਨਾਮੈਂਟ ਦੀ ਆਰੰਭਤਾ ’ਤੇ ਸੰਤ ਚਰਨਜੀਤ ਸਿੰਘ ਜੱਸੋਵਾਲ ਮੈਂਬਰ ਸ਼੍ਰੋਮਣੀ ਕਮੇਟੀ ਨੇ ਅਰਦਾਸ ਕੀਤੀ। ਟੂਰਨਾਮੈਂਟ ਦਾ ਉਦਘਾਟਨ ਜਥੇਦਾਰ ਗੁਰਬਖਸ਼ ਸਿੰਘ ਖਾਲਸਾ ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਕਮੇਟੀ ਮੁੱਖ ਮਹਿਮਾਨ ਨੇ  ਸਾਬਕਾ ਵਿਧਾਇਕ ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ, ਸ਼੍ਰੋਮਣੀ ਕਮੇਟੀ ਮੈਂਬਰ ਡਾ. ਜੰਗ ਬਹਾਦਰ ਸਿੰਘ ਰਾਏ ਅਤੇ ਸੰਤ ਬਾਬਾ ਚਰਨਜੀਤ ਸਿੰਘ ਜੱਸੋਵਾਲ ਮੈਂਬਰ ਸ਼੍ਰੋਮਣੀ ਕਮੇਟੀ ਨਾਲ ਖਿਡਾਰੀਆਂ ਨਾਲ ਜਾਣ ਪਹਿਚਾਣ ਕਰਦਿਆਂ ਹਵਾ ’ਚ ਗੁਬਾਰੇ ਛੱਡਕੇ ਕੀਤਾ। ਇਸ ਮੌਕੇ ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਨੇ ਟੂਰਨਾਮੈਂਟ ਕਮੇਟੀ ਵਲੋਂ ਜਥੇਦਾਰ ਗੁਰਬਖਸ਼ ਸਿੰਘ ਖਾਲਸਾ, ਹੋਰ ਮਹਿਮਾਨਾਂ, ਐੱਨ.ਆਰ.ਆਈਜ਼ ਤੇ ਖਿਡਾਰੀਆਂ ਦਾ ਸਵਾਗਤ ਕੀਤਾ। ਉਨ੍ਹਾਂ ਸਮੂਹ ਕਮੇਟੀ ਮੈਂਬਰਾਂ ਦੇ ਉੱਦਮ ਦੀ ਸ਼ਲਾਘਾ ਕਰਦਿਆਂ ਖਿਡਾਰੀਆਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ। ਜਥੇਦਾਰ ਗੁਰਬਖਸ਼ ਸਿੰਘ ਖਾਲਸਾ ਨੇ ਉਲੰਪੀਅਨ ਜਰਨੈਲ ਸਿੰਘ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਟੂਰਨਾਮੈਂਟ ਕਮੇਟੀ ਵਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਪ੍ਰਸੰਸਾ ਕੀਤੀ। ਕਮੇਟੀ ਦੇ ਸੀਨੀਅਰ ਵਾਈਸ ਪ੍ਰਧਾਨ ਡਾ. ਹਰਵਿੰਦਰ ਸਿੰਘ ਨੇ ਮੁੱਖ ਮਹਿਮਾਨ ਸਮੇਤ ਪਹੁੰਚੀਆਂ ਸਮੁੱਚੀਆਂ ਸਖਸ਼ੀਅਤਾਂ ਦਾ ਕਮੇਟੀ ਵਲੋਂ  ਧੰਨਵਾਦ ਕੀਤਾ। ਟੂਰਨਾਮੈਂਟ ਦੇ ਪਿੰਡ ਪੱਧਰੀ ਉਦਘਾਟਨੀ ਮੈਚ ਵਿਚ ਪੱਦੀ ਸੂਰਾ ਸਿੰਘ ਨੇ ਚੱਕ ਫੁੱਲੂ ਨੂੰ 4-0 ਨਾਲ ਹਰਾਇਆ, ਪਿੰਡ ਪੱਧਰੀ ਦੂਜੇ ਮੈਚ ਵਿਚ ਪਨਾਮ ਨੇ ਸਮੁੰਦੜਾ ਨੂੰ 1-0 ਨਾਲ ਮਾਤ ਦਿੱਤੀ। ਤੀਜਾ ਪਿੰਡ ਪੱਧਰੀ ਮੁਕਾਬਲਾ ਫਤਹਿਪੁਰ ਖੁਰਦ ਤੇ ਧਮਾਈ ਦਰਮਿਆਨ ਹੋਇਆ। ਕਾਲਜ ਵਰਗ ਦੇ ਮੁਕਾਬਲੇ ਵਿਚ ਖ਼ਾਲਸਾ ਕਾਲਜ ਗੜ੍ਹਸ਼ੰਕਰ ਦੀ ਟੀਮ ਨੇ ਫੁੱਟਬਾਲ ਅਕੈਡਮੀ ਬੱਡੋਂ ਨੂੰ 5-0 ਦੇ ਫਰਕ ਨਾਲ ਹਰਾਕੇ ਜਿੱਤ ਦਰਜ਼ ਕੀਤੀ। ਟੂਰਨਾਮੈਂਟ ਦੌਰਾਨ ਐੱਨ.ਆਰ.ਆਈਜ਼ ਵਿਚ ਬਲਦੀਪ ਸਿੰਘ ਗਿੱਲ ਕੈਨੇਡਾ, ਗੁਰਪਾਲ ਸਿੰਘ ਨਾਗਰਾ ਵੈਨਕੂਵਰ, ਕਾਲਜ ਪ੍ਰਿੰਸੀਪਲ ਪੋ: ਲਖਵਿੰਦਰਜੀਤ ਕੌਰ ,  ਮਨਮੋਹਨ ਸਿੰਘ ਦਿਆਲ ਕੈਨੇਡਾ, ਸਤਨਾਮ ਸਿੰਘ ਸੰਘਾ ਨਿਊਜ਼ੀਲੈਂਡ, ਲਵ ਮਿਨਹਾਸ ਅਮਰੀਕਾ, ਬਿਮਲ ਬੰਗਾ, ਬਲਵੀਰ ਸਿੰਘ ਚੰਗਿਆੜਾ ,  ਅਲਵਿੰਦਰ ਸਿੰਘ ਸ਼ੇਰਗਿੱਲ ਕੈਨੇਡਾ ਤੋਂ ਇਲਾਵਾ ਸ਼ਵਿੰਦਰਜੀਤ ਸਿੰਘ ਬੈਂਸ ਰਿਟਾ. ਐੱਸ.ਪੀ., ਬਲਰਾਜ ਸਿੰਘ ਤੂਰ, ਬੂਟਾ ਸਿੰਘ ਅਲੀਪੁਰ, ਰਾਜਿੰਦਰ ਸਿੰਘ ਸ਼ੂਕਾ, ਹਰਜੀਤ ਸਿੰਘ ਭਾਤਪੁਰ, ਅਮਰਜੀਤ ਸਿੰਘ ਪੁਰਖੋਵਾਲ,  ਟੂਰਨਾਮੈਂਟ ਦੌਰਾਨ ਕਮੇਟੀ ਵਲੋਂ ਸੀਨੀਅਰ ਵਾਈਸ ਪ੍ਰਧਾਨ ਡਾ. ਹਰਵਿੰਦਰ ਸਿੰਘ ਬਾਠ, ਬਲਵੀਰ ਸਿੰਘ ਬੈਂਸ ਜਨਰਲ ਸਕੱਤਰ, ਯੋਗ ਰਾਜ ਗੰਭੀਰ, ਰਣਜੀਤ ਸਿੰਘ ਖੱਖ, ਅਮਨਦੀਪ ਸਿੰਘ ਬੈਂਸ, , ਰੋਸ਼ਨਜੀਤ ਸਿੰਘ ਪਨਾਮ, ਕਸ਼ਮੀਰ ਸਿੰਘ ਭੱਜਲ, ਜਸਵੰਤ ਸਿੰਘ ਭੱਠਲ, ਸੱਜਣ ਸਿੰਘ ਧਮਾਈ, ਬਘੇਲ ਸਿੰਘ ਲੱਲੀਆਂ,  ਤਰਸੇਮ ਸਿੰਘ ਡੇਰੋਂ, ਡਾ. ਕੀਮਤੀ ਲਾਲ, ਹਰਭਜਨ ਸਿੰਘ ਮੋਇਲਾ, ਕੋਚ ਹਰਦੀਪ ਸਿੰਘ ਗਿੱਲ, ਤਰਲੋਚਨ ਸਿੰਘ ਗੋਲੀਆਂ, ਭੁਪਿੰਦਰ ਸਿੰਘ ਸਿੰਬਲੀ ਤੇ ਹੋਰ ਮੈਂਬਰ ਤੇ ਦਰਸ਼ਕ ਵੱਡੀ ਗਿਣਤੀ ’ਚ ਹਾਜ਼ਰ ਹੋਏ। ਸਟੇਜ ਦੀ ਕਾਰਵਾਈ ਰੋਸ਼ਨਜੀਤ ਸਿੰਘ ਪਨਾਮ ਵਲੋਂ ਬਾਖੂਬੀ ਚਲਾਈ ਗਈ ।