
ਨਿਰਸਵਾਰਥ ਧਾਰਮਿਕ ਅਤੇ ਸਮਾਜ ਸੇਵਾਵਾਂ ਨਾਲ ਮਨੁੱਖ ਨੂੰ ਮਿਲਦਾ ਹੈ ਲੋਕ ਅਤੇ ਪਰਲੋਕ ਵਿਚ ਸਨਮਾਨ: ਭਾਈ ਸਰਬਜੀਤ ਸਿੰਘ
ਨਵਾਂਸ਼ਹਿਰ - ਗਣਤੰਤਰ ਦਿਵਸ ਮੌਕੇ ਮਿਲੇ ਸਨਮਾਨਾਂ ਉਪਰੰਤ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਦਫਤਰ ਵਿਖੇ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਅਤੇ ਪਾਰਕ ਮੈਨੇਜਮੈਂਟ ਕਮੇਟੀ ਦੋਨੋਂ ਸੰਸਥਾਵਾਂ ਦੀ ਹੋਈ ਮੀਟਿੰਗ ਦੌਰਾਨ ਸੁਸਾਇਟੀ ਦੇ ਮੁੱਖ ਸਰਪ੍ਰਸਤ ਅਤੇ ਪ੍ਰਸਿਧ ਕਥਾਵਾਚਕ ਭਾਈ ਸਰਬਜੀਤ ਸਿੰਘ ਨੇ ਸੁਸਾਇਟੀ ਮੈਂਬਰਾਂ ਨੂੰ ਵਧਾਈ ਦਿੰਦਿਆ ਕਿਹਾ ਕਿ ਅਜਿਹੇ ਸਨਮਾਨ ਜਿੱਥੇ ਸੰਸਥਾਵਾਂ ਦਾ ਮਨੋਬਲ ਹੋਰ ਉੱਚਾ ਕਰਦੇ ਹਨ ਉੱਥੇ ਧਰਮ ਅਤੇ ਸਮਾਜ ਪ੍ਰਤੀ ਉਨਾਂ ਦੀ ਵੱਧ ਰਹੀ ਜਿੰਮੇਵਾਰੀ ਦਾ ਅਹਿਸਾਸ ਵੀ ਕਰਾਉਂਦੇ ਹਨ। ਉਨਾਂ ਕਿਹਾ ਕਿ ਧਾਰਮਿਕ ਅਤੇ ਸਮਾਜ ਲਈ ਕੀਤੀਆਂ ਹੋਈਆਂ ਨਿਰਸਵਾਰਥ ਸੇਵਾਵਾਂ ਕਦੇ ਬਿਰਥੀਆਂ ਨਹੀਂ ਜਾਂਦੀਆਂ।
ਨਵਾਂਸ਼ਹਿਰ - ਗਣਤੰਤਰ ਦਿਵਸ ਮੌਕੇ ਮਿਲੇ ਸਨਮਾਨਾਂ ਉਪਰੰਤ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਦਫਤਰ ਵਿਖੇ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਅਤੇ ਪਾਰਕ ਮੈਨੇਜਮੈਂਟ ਕਮੇਟੀ ਦੋਨੋਂ ਸੰਸਥਾਵਾਂ ਦੀ ਹੋਈ ਮੀਟਿੰਗ ਦੌਰਾਨ ਸੁਸਾਇਟੀ ਦੇ ਮੁੱਖ ਸਰਪ੍ਰਸਤ ਅਤੇ ਪ੍ਰਸਿਧ ਕਥਾਵਾਚਕ ਭਾਈ ਸਰਬਜੀਤ ਸਿੰਘ ਨੇ ਸੁਸਾਇਟੀ ਮੈਂਬਰਾਂ ਨੂੰ ਵਧਾਈ ਦਿੰਦਿਆ ਕਿਹਾ ਕਿ ਅਜਿਹੇ ਸਨਮਾਨ ਜਿੱਥੇ ਸੰਸਥਾਵਾਂ ਦਾ ਮਨੋਬਲ ਹੋਰ ਉੱਚਾ ਕਰਦੇ ਹਨ ਉੱਥੇ ਧਰਮ ਅਤੇ ਸਮਾਜ ਪ੍ਰਤੀ ਉਨਾਂ ਦੀ ਵੱਧ ਰਹੀ ਜਿੰਮੇਵਾਰੀ ਦਾ ਅਹਿਸਾਸ ਵੀ ਕਰਾਉਂਦੇ ਹਨ। ਉਨਾਂ ਕਿਹਾ ਕਿ ਧਾਰਮਿਕ ਅਤੇ ਸਮਾਜ ਲਈ ਕੀਤੀਆਂ ਹੋਈਆਂ ਨਿਰਸਵਾਰਥ ਸੇਵਾਵਾਂ ਕਦੇ ਬਿਰਥੀਆਂ ਨਹੀਂ ਜਾਂਦੀਆਂ। ਇਹ ਮਨੁੱਖ ਨੂੰ ਲੋਕ ਵਿਚ ਹੀ ਨਹੀਂ ਬਲਕਿ ਪਰਲੋਕ ਵਿਚ ਵੀ ਸਨਮਾਨ ਦਿਵਾਉਂਦੀਆ ਹਨ।
ਇਸ ਮੌਕੇ ਸੁਸਾਇਟੀ ਦੇ ਮੁੱਖ ਸੇਵਾਦਾਰ ਸੁਰਜੀਤ ਸਿੰਘ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਸੁਸਾਇਟੀ ਆਪਣੀਆਂ ਸੇਵਾਵਾਂ ਦਾ ਘੇਰਾ ਹੋਰ ਵਧਾਉਣ ਦਾ ਯਤਨ ਕਰ ਰਹੀ ਹੈ ਤਾਂ ਕਿ ਸਮਾਜ ਦੇ ਹਰ ਲੋੜਵੰਦ ਅਤੇ ਦਰਦਵੰਦ ਤੱਕ ਪਹੁੰਚ ਕੀਤੀ ਜਾ ਸਕੇ। ਉਨਾ ਕਿਹਾ ਕਿ ਉਹ ਇਸ ਸਨਮਾਨ ਨੂੰ ਥੋੜੇ ਦਿਨ ਪਹਿਲਾਂ ਅਕਾਲ ਚਲਾਣਾ ਕਰ ਗਏ ਸੁਸਾਇਟੀ ਦੇ ਦਿਵੰਗਤ ਦਰਵੇਸ਼ ਮੈਂਬਰ ਸ: ਗੁਰਦੇਵ ਸਿੰਘ ਨੂੰ ਸਮਰਪਿਤ ਕਰਦੇ ਹਨ।
