ਪੀਆਰਟੀਸੀ ਰਿਟਾਇਰਡ ਵਰਕਰਜ਼ ਯੂਨੀਅਨ ਨੇ ਸਰਕਾਰ ਦੀ ਲਾਪਰਵਾਹੀ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ

ਪਟਿਆਲਾ 13 ਮਈ : ਅੱਜ ਇੱਥੇ ਪੀ.ਆਰ.ਟੀ.ਸੀ. ਰਿਟਾਇਰਡ ਵਰਕਰਜ਼ ਭਾਈਚਾਰਾ ਯੂਨੀਅਨ, ਏਟਕ ਦੀ ਸੂਬਾਈ ਮਹੀਨਾਵਾਰ ਇਕੱਤਰਤਾ ਪਟਿਆਲਾ ਵਿਖੇ ਸਰਵ ਸ੍ਰੀ ਨਿਰਮਲ ਸਿੰਘ ਧਾਲੀਵਾਲ ਸਰਪ੍ਰਸਤ, ਮੁਹੰਮਦ ਖਲੀਲ ਜਨਰਲ ਸਕੱਤਰ, ਉਤਮ ਸਿੰਘ ਬਾਗੜੀ ਪ੍ਰਧਾਨ ਦੀ ਅਗਵਾਈ ਵਿੱਚ ਹੋਈ। ਸਟੇਜ਼ ਤੋਂ ਮੀਟਿੰਗ ਦੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਪਹਿਲਗਾਮ ਵਿੱਚ ਅਤੰਕਵਾਦੀਆਂ ਵੱਲੋਂ ਸ਼ਹੀਦ ਕੀਤੇ 26 ਸੈਲਾਨੀਆਂ ਨੂੰ 2 ਮਿੰਟ ਦਾ ਮੌਨ ਰੱਖਕੇ ਖੜੇ ਹੋਕੇ ਸ਼ਰਧਾਂਜਲੀ ਭੇਂਟ ਕੀਤੀ ਗਈ ਅਤੇ ਪਾਕਿਸਤਾਨ ਵੱਲੋਂ ਕੀਤੇ ਹਮਲਿਆ ਦੌਰਾਨ ਸ਼ਹੀਦ ਹੋਏ ਫੌਜੀ ਜਵਾਨਾਂ ਅਤੇ ਸਿਵਲੀਅਨਜ਼ ਨੂੰ ਵੀ ਸ਼ਰਧਾਂਜਲੀ ਭੇਂਟ ਕੀਤੀ ਗਈ। ਪਾਕਿਸਤਾਨ ਦੇ ਨਾਪਾਕ ਇਰਾਦਿਆ ਅਤੇ ਅਤੰਕੀ ਕਾਰਵਾਈਆਂ ਦੀ ਵੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ।

ਪਟਿਆਲਾ 13 ਮਈ : ਅੱਜ ਇੱਥੇ ਪੀ.ਆਰ.ਟੀ.ਸੀ. ਰਿਟਾਇਰਡ ਵਰਕਰਜ਼ ਭਾਈਚਾਰਾ ਯੂਨੀਅਨ, ਏਟਕ ਦੀ ਸੂਬਾਈ ਮਹੀਨਾਵਾਰ ਇਕੱਤਰਤਾ ਪਟਿਆਲਾ ਵਿਖੇ ਸਰਵ ਸ੍ਰੀ ਨਿਰਮਲ ਸਿੰਘ ਧਾਲੀਵਾਲ ਸਰਪ੍ਰਸਤ, ਮੁਹੰਮਦ ਖਲੀਲ ਜਨਰਲ ਸਕੱਤਰ, ਉਤਮ ਸਿੰਘ ਬਾਗੜੀ ਪ੍ਰਧਾਨ ਦੀ ਅਗਵਾਈ ਵਿੱਚ ਹੋਈ। ਸਟੇਜ਼ ਤੋਂ ਮੀਟਿੰਗ ਦੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਪਹਿਲਗਾਮ ਵਿੱਚ ਅਤੰਕਵਾਦੀਆਂ ਵੱਲੋਂ ਸ਼ਹੀਦ ਕੀਤੇ 26 ਸੈਲਾਨੀਆਂ ਨੂੰ 2 ਮਿੰਟ ਦਾ ਮੌਨ ਰੱਖਕੇ ਖੜੇ ਹੋਕੇ ਸ਼ਰਧਾਂਜਲੀ ਭੇਂਟ ਕੀਤੀ ਗਈ ਅਤੇ ਪਾਕਿਸਤਾਨ ਵੱਲੋਂ ਕੀਤੇ ਹਮਲਿਆ ਦੌਰਾਨ ਸ਼ਹੀਦ ਹੋਏ ਫੌਜੀ ਜਵਾਨਾਂ ਅਤੇ ਸਿਵਲੀਅਨਜ਼ ਨੂੰ ਵੀ ਸ਼ਰਧਾਂਜਲੀ ਭੇਂਟ ਕੀਤੀ ਗਈ। ਪਾਕਿਸਤਾਨ ਦੇ ਨਾਪਾਕ ਇਰਾਦਿਆ ਅਤੇ ਅਤੰਕੀ ਕਾਰਵਾਈਆਂ ਦੀ ਵੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ।
ਸੇਵਾ ਮੁਕਤ ਕਰਮਚਾਰੀਆਂ ਦੇ 200 ਤੋਂ ਵੱਧ ਇਕੱਠੇ ਹੋਏ ਪੈਨਸ਼ਨਰਜ਼ ਨੂੰ ਸੰਬੋਧਨ ਕਰਦਿਆ ਨਿਰਮਲ ਸਿੰਘ ਧਾਲੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਪੀ.ਆਰ.ਟੀ.ਸੀ. ਅਤੇ ਇਸ ਵਿੱਚ ਕੰਮ ਕਰਦੇ ਵਰਕਰਾਂ ਅਤੇ ਸੇਵਾ ਮੁਕਤ ਕਰਮਚਾਰੀਆਂ ਦੇ ਮਸਲਿਆਂ ਪ੍ਰਤੀ ਪੂਰੀ ਤਰ੍ਹਾਂ ਗੈਰ ਸੰਜੀਦਗੀ ਵਾਲਾ ਰਵਈਆ ਅਖਤਿਆਰ ਕਰਕੇ ਮੁਫ਼ਤ ਸਫਰ ਬਦਲੇ ਬਣਦੇ ਲਗਭਗ 600 ਕਰੋੜ ਰੁਪਏ ਦੀ ਅਦਾਇਗੀ ਪੀ.ਆਰ.ਟੀ.ਸੀ. ਨੂੰ ਨਾ ਕਰਕੇ ਵਰਕਰਾਂ ਦਾ ਨਿਰਦਈ ਤਰੀਕੇ ਨਾਲ ਆਰਥਕ ਸ਼ੋਸ਼ਣ ਕਰ ਰਹੀ ਹੈ|
 ਕਿਉਂਕਿ ਜਿੱਥੇ ਵਰਕਰਾਂ ਨੂੰ ਇਸੇ ਕਾਰਨ ਹਰ ਮਹੀਨੇ ਤਨਖਾਹ ਅਤੇ ਪੈਨਸ਼ਨ ਕਾਫੀ ਲੇਟ ਦਿੱਤੀ ਜਾਂਦੀ ਹੈ। ਉੱਥੇ ਹੀ ਵਰਕਰਾਂ ਦੇ ਘੱਟੋ—ਘੱਟ 180 ਕਰੋੜ ਰੁਪਏ ਦੇ ਵਿੱਤੀ ਬਕਾਏ ਵੀ ਸਾਲਾ ਬੱਧੀ ਸਮੇਂ ਤੋਂ ਨਹੀਂ ਦਿੱਤੇ ਜਾ ਰਹੇ। ਨਾ ਹੀ ਇਸ ਸਰਕਾਰ ਨੇ ਆਪਣੇ ਸਾਢੇ ਤਿੰਨ ਸਾਲ ਦੇ ਕਾਰਜਕਾਲ ਵਿੱਚ ਇੱਕ ਵੀ ਨਵੀਂ ਬੱਸ ਇਸ ਅਦਾਰੇ ਵਿੱਚ ਪੈਣ ਦਿੱਤੀ। ਜਿਸ ਕਾਰਨ ਜਿੱਥੇ ਘੱਟੋ—ਘੱਟ 80000 ਕਿਲੋਮੀਟਰ ਰੂਟ ਹਰ ਰੋਜ਼ ਮਿਸ ਹੁੰਦੇ ਹਨ, ਪਬਲਿਕ ਨੂੰ ਬਿਹਤਰ ਬੱਸ ਸਫਰ ਸਹੂਲਤਾਂ ਵੀ ਨਹੀਂ ਮਿਲਦੀਆਂ ਅਤੇ ਅਦਾਰੇ ਦਾ ਭਾਰੀ ਵਿਤੀ ਨੁਕਸਾਨ ਵੀ ਹੋ ਰਿਹਾ ਹੈ ਪਰ ਫਿਰ ਵੀ ਸਰਕਾਰ ਸਤਾ ਦੇ ਨਸ਼ੇ ਵਿੱਚ ਵੱਡੇ—ਵੱਡੇ ਝੂਠੇ ਦਾਅਵੇ ਕਰੀ ਜਾਦੀ ਹੈ। 
ਸਰਕਾਰ ਦੀ ਅਜਿਹੀ ਨੀਤੀ ਦਾ ਮਤਲਬ ਹੈ ਪ੍ਰਾਈਵੇਟ ਬਸ ਮਾਫੀਏ ਨੂੰ ਸਿੱਧਾ ਫਾਇਦਾ ਪਹੁੰਚਾਉਣਾ। ਸੇਵਾ ਮੁਕਤ ਕਰਮਚਾਰੀਆਂ ਨੂੰ ਗੈਰ ਕਾਨੂੰਨੀ ਤੌਰ ਤੇ ਐਲ.ਟੀ.ਸੀ. ਦੇ ਕਾਨੂੰਨੀ ਹੱਕ ਤੋਂ ਵਾਂਝੇ ਰੱਖਕੇ ਉਹਨਾਂ ਦੀ ਜੇਬ ਤੇ ਵਿੱਤੀ ਡਾਕਾ ਮਾਰਿਆ ਜਾ ਰਿਹਾ ਹੈ। ਮੈਡੀਕਲ ਬਿੱਲਾਂ ਦੀ ਅਦਾਇਗੀ ਸਮੇਂ ਸਿਰ ਨਹੀਂ ਕੀਤੀ ਜਾਦੀ। ਪੇ ਕਮਿਸ਼ਨ ਦੇ ਬਕਾਏ ਅਦਾ ਕਰਨ ਦੀ ਜਿੰਮੇਵਾਰੀ ਤੋਂ ਮੈਨੇਜਮੈਂਟ ਵੱਲੋਂ ਵੱਟੀ ਗਈ ਚੁੱਪ ਕੋਈ ਚੰਗੇ ਪ੍ਰਬੰਧ ਦੀ ਕਾਰਗੁਜਾਰੀ ਨਹੀਂ ਹੈ। 
ਹੈਰਾਨਗੀ ਦੀ ਗਲ ਹੈ ਕਿ ਪੀ.ਆਰ.ਟੀ.ਸੀ. ਦੇ ਸੁਯੋਗ ਪ੍ਰਬੰਧ ਲਈ ਸਰਕਾਰ ਬਣਨ ਦੇ ਸਮੇਂ ਤੋਂ ਹੀ ਸਿਆਸੀ ਚੇਅਰਮੈਨ ਦੀ ਨਿਯੁਕਤੀ ਕੀਤੀ ਹੋਈ ਹੈ। ਪਰ ਉਹਨਾਂ ਵੱਲੋਂ ਅਜੇ ਤੱਕ ਕੋਈ ਅਜਿਹਾ ਕਰਿਸ਼ਮਾ ਨਹੀਂ ਵਿਖਾਇਆ ਜਾ ਸਕਿਆ ਜਿਹੜਾ ਕਿ ਪੀ.ਆਰ.ਟੀ.ਸੀ. ਦੀ ਕਿਸੇ ਵੀ ਪੱਖ ਤੋਂ ਤਰੱਕੀ ਲਈ ਸਹਾਈ ਹੋਇਆ ਹੋਵੇ। ਸਗੋਂ ਅਦਾਰਾ ਬਹੁਤ ਹੀ ਮਾੜੇ ਹਾਲਾਤਾਂ ਵੱਲ ਵਧਦਾ ਜਾ ਰਿਹਾ ਹੈ। ਜਿੱਥੋਂ ਤੱਕ ਵਰਕਰਾਂ ਦੀ ਕਿਸੇ ਕਿਸਮ ਦੀ ਕੋਈ ਭਲਾਈ ਦਾ ਕਦਮ ਚੁੱਕਣ ਦੀ ਕੋਈ ਗੱਲ ਹੋਵੇ ਅਜਿਹਾ ਕੁੱਝ ਵੀ ਨਜਰ ਨਹੀਂ ਆਉਂਦਾ। ਕਿਉਂਕਿ ਕੰਟਰੈਕਟ / ਆਊਟ ਸੋਰਸ ਵਰਕਰਾਂ ਦੀ ਨਿਗੁਣੀਆਂ ਤਨਖਾਹਾਂ ਬਦਲੇ ਆਰਥਿਕ ਲੁੱਟ ਬਾਦਸਤੂਰ ਜਾਰੀ ਹੈ। 
ਉਹਨਾਂ ਦੀਆਂ ਨੌਕਰੀਆਂ ਪੱਕੀਆਂ ਕਰਨ ਹਿੱਤ ਉਕਾ ਹੀ ਕੁੱਝ ਨਹੀਂ ਕੀਤਾ ਗਿਆ। ਸਰਕਾਰ ਤੋਂ ਮੁਫ਼ਤ ਸਫਰ ਬਦਲੇ ਬਣਦੀ ਰਕਮ ਵਿਚੋਂ ਥੋੜੇ—ਬਹੁਤੇ ਪੈਸੇ ਤਨਖਾਹ—ਪੈਨਸ਼ਨ ਦਾ ਭੁਗਤਾਨ ਕਰਨ ਲਈ ਲੈਣ ਵਾਸਤੇ ਵੀ ਪੀ.ਆਰ.ਟੀ.ਸੀ. ਦੀ ਹਾਲਤ ਭਿਖਾਰੀਆਂ ਵਰਗੀ ਬਣਾ ਦਿੱਤੀ ਜਾਂਦੀ ਹੈ। ਕੀ ਕਿਸੇ ਅਦਾਰੇ ਅਤੇ ਇਸਦੇ ਵਰਕਰਾਂ ਨਾਲ ਲੋਕਾਂ ਦੀ ਚੁਣੀ ਹੋਈ ਸਰਕਾਰ ਦੇ ਅਜਿਹੇ ਸਲੂਕ ਨੂੰ ਕਿਸੇ ਵੀ ਤਰ੍ਹਾਂ ਕੋਈ ਚੰਗਾ ਕਹਿ ਸਕਦਾ ਹੈ। ਇਹ ਸਰਕਾਰ ਦੀ ਗੈਰ ਸੰਜੀਦਗੀ ਅਤੇ ਲਾਪ੍ਰਵਾਹੀ ਹੀ ਕਹੀ ਜਾ ਸਕਦੀ ਹੈ। ਹੁਣ ਚੇਅਰਮੈਨ ਸਾਹਿਬ ਸੋਚਣ ਕਿ ਉਹਨਾਂ ਦੀ ਕੀ ਭੂਮਿਕਾ ਬਣਦੀ ਹੈ ਅਤੇ ਉਹ ਕਿੱਥੇ ਤੱਕ ਉਸ ਭੂਮਿਕਾ ਨਾਲ ਇਨਸਾਫ ਕਰ ਸਕੇ ਹਨ।
ਇਕੱਠ ਨੂੰ ਸੰਬੋਧਨ ਕਰਨ ਵਾਲੇ ਹੋਰ ਆਗੂਆਂ ਸਰਵ ਸ੍ਰੀ ਮੁਹੰਮਦ ਖਲੀਲ ਜਨਰਲ ਸਕੱਤਰ, ਉਤਮ ਸਿੰਘ ਬਾਗੜੀ ਪ੍ਰਧਾਨ, ਰਮੇਸ਼ ਕੁਮਾਰ, ਡਿਪਟੀ ਜਨਰਲ ਸਕੱਤਰ ਅਤੇ ਰਾਮ ਸਰੂਪ ਅਗਰਵਾਲ ਨੇ ਕਿਹਾ ਕਿ ਸੇਵਾ ਮੁਕਤ ਵਰਕਰਾਂ ਨਾਲ, ਮੌਜੂਦਾ ਵਰਕਰਾਂ ਨਾਲ ਅਤੇ ਜ਼ੋ ਪੀ.ਆਰ.ਟੀ.ਸੀ. ਅਦਾਰੇ ਨਾਲ ਵਧੀਕੀਆਂ ਹੋ ਰਹੀਆਂ ਹਨ ਉਹਨਾ ਨੂੰ ਵਰਕਰਾਂ ਵੱਲੋਂ ਬਹੁਤੀ ਦੇਰ ਮੂਕ ਦਰਸ਼ਕ ਬਣਕੇ ਨਹੀਂ ਵੇਖਿਆ ਜਾਵੇਗਾ। ਸਗੋਂ ਸਰਕਾਰ ਦਾ ਹੀਜ ਪਿਆਜ ਇਸ ਅਦਾਰੇ ਅਤੇ ਇਸ ਵਿੱਚ ਕੰਮ ਕਰਦੇ ਵਰਕਰਾਂ ਦਾ ਜ਼ੋ ਨੁਕਸਾਨ ਕੀਤਾ ਜਾ ਰਿਹਾ ਹੈ, ਇਹ ਸਭ ਕੁੱਝ ਸੰਘਰਸ਼ੀ ਰੂਪ ਰੇਖਾ ਨਾਲ ਲੋਕਾਂ ਦੀ ਕਚਿਹਰੀ ਵਿੱਚ ਲੈ ਕੇ ਜਾਵਾਗੇ।