ਕੌਮੀ ਇਨਸਾਫ ਮੋਰਚੇ ਦੇ ਸੱਦੇ ਤੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਆਗੂਆਂ ਨੇ ਅਜੀਜਪੁਰ ਟੋਲ ਪਲਾਜਾ ਟੋਲ ਟੈਕਸ ਤੋਂ ਮੁਕਤ ਕਰਵਾਇਆ
ਐਸ ਏ ਐਸ ਨਗਰ, 20 ਜਨਵਰੀ - ਕੌਮੀ ਇਨਸਾਫ ਮੋਰਚੇ ਵਲੋਂ ਪੰਜਾਬ ਦੇ ਟੋਲ ਪਲਾਜਿਆਂ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਤਕ ਪੰਜਾਬ ਦੇ 13 ਟੋਲ ਪਲਾਜਿਆਂ ਨੂੰ ਟੋਲ ਟੈਕਸ ਤੋਂ ਮੁਕਤ ਕਰਵਾਉਣ ਦੇ ਦਿਤੇ ਗਏ ਸੱਦੇ ਤੇ ਕਾਰਵਾਈ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਆਗੂਆਂ ਨੇ ਅੱਜ ਯੂਨੀਅਨ ਦੇ ਸੀਨੀਅਰ ਆਗੂ ਸ ਪਰਮਦੀਪ ਸਿੰਘ ਬੈਦਵਾਨ ਦੀ ਅਗਵਾਈ ਵਿੱਚ ਮੁਹਾਲੀ ਜਿਲ੍ਹੇ ਦੇ ਅਜੀਜਪੁਰ ਟੋਲ ਪਲਾਜਾ ਤੇ ਧਰਨਾ ਦਿੱਤਾ, ਅਤੇ ਟੋਲ ਪਲਾਜਾ ਨੂੰ ਟੈਕਸ ਮੁਕਤ ਕਰਵਾਇਆ।

ਇਸ ਮੌਕੇ ਸ ਬੈਦਵਾਨ ਨੇ ਕਿਹਾ ਕਿ ਕੌਮੀ ਇਨਸਾਫ ਮੋਰਚੇ ਵਲੋਂ 20 ਜਨਵਰੀ ਨੂੰ ਪੰਜਾਬ ਦੇ 13 ਟੋਲ ਪਲਾਜਿਆਂ ਨੂੰ ਟੋਲ ਟੈਕਸ ਮੁਕਲਡ ਕਰਵਾਉਣ ਦਾ ਸੱਦਾ ਦਿੱਤਾ ਗਿਆ ਸੀ| ਜਿਸਤੇ ਕਾਰਵਾਈ ਕਰਦਿਆਂ ਯੂਨੀਅਨ ਵਲੋਂ ਵੱਖ ਵੱਖ ਟੋਲ ਪਲਾਜਿਆਂ ਤੇ ਧਰਨੇ ਦੇ ਕੇ ਇਹਨਾਂ ਨੂੰ ਟੈਕਸ ਮੁਕਤ ਕੀਤਾ ਗਿਆ ਹੈ। ਇਸ ਮੌਕੇ ਉਹਨਾਂ ਦੇ ਨਾਲ ਜਿਲ੍ਹਾ ਪ੍ਰਧਾਨ ਮੁਹਾਲੀ, ਕਿਰਪਾਲ ਸਿੰਘ ਸਿਆਓ, ਲੱਖਵਿੰਦਰ ਸਿੰਘ, ਜਗਜੀਤ ਸਿੰਘ ਜੱਗੀ, ਇਕਬਾਲ ਸਿੰਘ ਬੇਰੋਪੁਰ, ਰੁਸਤਮ ਜ਼ੀਰਕਪੁਰ, ਨੈਬ ਸਿੰਘ ਹੁਲਕਾ, ਗੁਰਵਿੰਦਰ ਸਿੰਘ, ਹਰਜੀਤ ਸਿੰਘ ਵੀ ਮੌਜੂਦ ਸਨ।
ਜਿਕਰਯੋਗ ਹੈ ਕਿ ਬੰਦੀ ਸਿੱਖਾਂ ਦੀ ਰਿਹਾਈ ਲਈ ਲੱਗੇ ਕੌਮੀ ਇਨਸਾਫ ਮੋਰਚੇ ਵਲੋਂ ਬੀਤੇ ਦਿਨੀਂ ਪੰਜਾਬ ਦੇ 13 ਟਲ ਪਲਾਜਿਆਂ ਨੂੰ 20 ਜਨਵਰੀ ਦੀ ਦੁਪਹਿਰ 11 ਵਜੇ ਤੋਂ ਦੋ ਵਜੇ ਤਕ ਟੈਕਸ ਮੁਕਤ ਕਰਨ ਦਾ ਸੱਦਾ ਦਿੱਤਾ ਗਿਆ ਸੀ। ਜਿਹੜੇ ਟੋਲ ਪਲਾਜਿਆਂ ਨੂੰ ਟੈਕਸ ਮੁਕਤ ਰੱਖਣ ਦਾ ਸੱਦਾ ਦਿੱਤਾ ਗਿਆ ਸੀ| ਉਹਨਾਂ ਵਿੱਚ ਫ਼ਿਰੋਜ਼ਪੁਰ ਦੇ ਫਿਰੋਜ਼ਸ਼ਾਹ ਅਤੇ ਤਾਰਾਪੁਰਾ ਟੋਲ ਪਲਾਜ਼ਾ,
ਸਾਹਿਬਜਾਦਾ ਅਜੀਤ ਸਿੰਘ ਨਗਰ ਦੇ ਅਜੀਜਪੁਰ (ਬਨੂੰੜ -ਜ਼ੀਰਕਪੁਰ ਰੋਡ),
ਭਾਗੋਮਾਜਰਾ (ਖਰੜ ਤੋਂ ਲੁਧਿਆਣਾ ਰੋਡ),
ਸੋਲਖੀਆਂ (ਖਰੜ ਤੋਂ ਰੋਪੜ ਰੋਡ) ਅਤੇ
ਬੜੋਦੀ ਟੋਲ ਪਲਾਜ਼ਾ (ਮੁੱਲਾਂਪੁਰ ਤੋਂ ਕੁਰਾਲੀ),
ਪਟਿਆਲਾ ਜਿਲ੍ਹੇ ਦੇ ਧਰੇੜੀ ਜੱਟਾਂ ਟੋਲ ਪਲਾਜ਼ਾ,
ਜਲੰਧਰ ਦੇ ਬਾਮਨੀਵਾਲਾ ਟੋਲ ਪਲਾਜ਼ਾ (ਸ਼ਾਹਕੋਟ ਤੋਂ ਮੋਗਾ ਰੋਡ),
ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ਾ,
ਘੁਲਾਲ ਟੋਲ ਪਲਾਜ਼ਾ (ਸਮਰਾਲਾ),
ਬਠਿੰਡਾ ਜਿਲ੍ਹੇ ਦਾ ਜੀਦਾ ਟੋਲ ਪਲਾਜ਼ਾ (ਬਠਿੰਡਾ ਤੋਂ ਕੋਟਕਪੁਰਾ ਰੋਡ),
ਫਰੀਦਕੋਟ ਜਿਲ੍ਹੇ ਦਾ ਤਲਵੰਡੀ ਭਾਈ ਟੋਲ ਪਲਾਜ਼ਾ (ਤਲਵੰਡੀ ਭਾਈ ਤੋਂ ਫਰੀਦਕੋਟ ਰੋਡ)
ਅਤੇ ਸ਼ਹੀਦ ਭਗਤ ਸਿੰਘ ਨਗਰ ਦਾ ਕਾਠਗੜ੍ਹ- ਬਛੂਆ ਟੋਲ ਪਲਾਜ਼ਾ (ਬਲਾਚੌਰ) ਸ਼ਾਮਿਲ ਹੈ।