
ਭੈਣ ਮਾਇਆਵਤੀ ਜੀ ਦਾ ਜਨਮ ਦਿਨ ਮਨਾਉਣ ਦਾ ਮਕਸਦ ਆਪਣੀ ਸੋਚ ਨੂੰ ਅਗਾਂਹਵਧੂ ਬਣਾਓ - ਰਣਧੀਰ ਸਿੰਘ ਬੈਨੀਪਾਲ
ਨਵਾਂਸ਼ਹਿਰ - ਬਹੁਜਨ ਸਮਾਜ ਪਾਰਟੀ ਲੋਕ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਤੇ ਲੋਕ ਸਭਾ ਹੁਸ਼ਿਆਰਪੁਰ ਵਲੋ ਬੰਗਾ ਹਲਕੇ ਦੇ ਕਸਬਾ ਦਾਣਾ ਮੰਡੀ ਬਹਿਰਾਮ ਵਿਖੇ ਬਸਪਾ ਪੰਜਾਬ ਦੇ ਜਨਰਲ ਸਕੱਤਰ ਪ੍ਰਵੀਨ ਬੰਗਾ ਇੰਚਾਰਜ ਹਲਕਾ ਬੰਗਾ ਦੀ ਅਗਵਾਈ ਵਿਚ ਹਲਕੇ ਦੇ ਸਾਥੀਆਂ ਦੇ ਸਹਿਯੋਗ ਨਾਲ ਬਸਪਾ ਦੇ ਸੁਪਰੀਮੋ ਭੈਣ ਕੁਮਾਰੀ ਮਾਇਆਵਤੀ ਸਾਬਕਾ ਮੁੱਖ ਮੰਤਰੀ ਉੱਤਰ ਪ੍ਰਦੇਸ਼ ਜੀ ਦੇ 68 ਵੇਂ ਜਨਮਦਿਨ ਨੂੰ ਜਨ ਕਲਿਆਣ ਦਿਵਸ ਵਜੋਂ ਮਨਾਇਆ ਗਿਆ।
ਨਵਾਂਸ਼ਹਿਰ - ਬਹੁਜਨ ਸਮਾਜ ਪਾਰਟੀ ਲੋਕ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਤੇ ਲੋਕ ਸਭਾ ਹੁਸ਼ਿਆਰਪੁਰ ਵਲੋ ਬੰਗਾ ਹਲਕੇ ਦੇ ਕਸਬਾ ਦਾਣਾ ਮੰਡੀ ਬਹਿਰਾਮ ਵਿਖੇ ਬਸਪਾ ਪੰਜਾਬ ਦੇ ਜਨਰਲ ਸਕੱਤਰ ਪ੍ਰਵੀਨ ਬੰਗਾ ਇੰਚਾਰਜ ਹਲਕਾ ਬੰਗਾ ਦੀ ਅਗਵਾਈ ਵਿਚ ਹਲਕੇ ਦੇ ਸਾਥੀਆਂ ਦੇ ਸਹਿਯੋਗ ਨਾਲ ਬਸਪਾ ਦੇ ਸੁਪਰੀਮੋ ਭੈਣ ਕੁਮਾਰੀ ਮਾਇਆਵਤੀ ਸਾਬਕਾ ਮੁੱਖ ਮੰਤਰੀ ਉੱਤਰ ਪ੍ਰਦੇਸ਼ ਜੀ ਦੇ 68 ਵੇਂ ਜਨਮਦਿਨ ਨੂੰ ਜਨ ਕਲਿਆਣ ਦਿਵਸ ਵਜੋਂ ਮਨਾਇਆ ਗਿਆ।
ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਬਸਪਾ ਪੰਜਾਬ ਚੰਡੀਗੜ੍ਹ ਤੇ ਹਰਿਆਣਾ ਦੇ ਕੇਂਦਰੀ ਕੋਆਰਡੀਨੇਟਰ ਸ਼੍ਰੀ ਰਣਧੀਰ ਸਿੰਘ ਬੈਨੀਪਾਲ ਤੋਂ ਇਲਾਵਾ ਬਸਪਾ ਪੰਜਾਬ ਦੇ ਪ੍ਰਧਾਨ ਜਸਵੀਰ ਸਿੰਘ ਗੜੀ ਤੇ ਬਸਪਾ ਪੰਜਾਬ ਦੇ ਇੰਚਾਰਜ ਡਾ ਨਛੱਤਰ ਪਾਲ ਵਿਧਾਇਕ ਨਵਾਂਸ਼ਹਿਰ ਸ਼ਾਮਿਲ ਹੋਏ। ਸਮਾਗਮ ਵਿੱਚ ਉਚੇਚੇ ਤੌਰ ਤੇ ਸਾਹਿਬ ਸ਼੍ਰੀ ਕਾਸ਼ੀ ਰਾਮ ਜੀ ਦੇ ਭੈਣ ਬੀਬੀ ਕੁਲਵੰਤ ਕੌਰ ਜੀ ਨੇ ਵੀ ਹਾਜਰੀ ਭਰੀ। ਸਮਾਗਮ ਨੂੰ ਸੰਬੋਧਨ ਕਰਦੇ ਹੋਏ ਸ਼੍ਰੀ ਬੈਨੀਪਾਲ, ਜਸਵੀਰ ਸਿੰਘ ਗੜ੍ਹੀ ਤੇ ਡਾ ਨਛੱਤਰ ਪਾਲ ਜੀ ਨੇ ਵਧਾਈ ਦਿੰਦਿਆਂ ਆਖਿਆ ਕਿ ਭੈਣ ਕੁਮਾਰੀ ਮਾਇਆਵਤੀ ਜੀ ਦਾ ਜਨਮਦਿਨ ਮਨਾਉਣ ਦਾ ਮਕਸਦ ਮਾਨਵੀ ਅਧਿਕਾਰਾਂ ਦੀ ਪ੍ਰਾਪਤੀ ਲਈ ਸੰਘਰਸ਼ ਕਰਨ ਵਾਲੇ ਮਹਾਂਪੁਰਸ਼ਾਂ ਦੀ ਵਿਚਾਰਧਾਰਾ ਨੂੰ ਅੱਗੇ ਵਧਾਉਣ ਲਈ ਬਸਪਾ ਦੇ ਸੰਸਥਾਪਕ ਸਾਹਿਬ ਸ਼੍ਰੀ ਕਾਸ਼ੀ ਰਾਮ ਜੀ ਦੇ ਸਮਾਜਿਕ ਪਰਿਵਰਤਨ ਤੇ ਆਰਥਿਕ ਮੁਕਤੀ ਅੰਦੋਲਨ ਦਾ ਸਨਮਾਨ ਕਰਨ ਦੇ ਬਰਾਬਰ ਹੈ। ਬਾਬਾ ਸਾਹਿਬ ਡਾ ਅੰਬੇਡਕਰ ਜੀ ਦੇ ਕਾਫਲੇ ਵਿੱਚ ਕੁਝ ਸਮਾਂ ਖੜੋਤ ਆਈ ਸੀ।
ਅੱਜ ਉਸ ਕਾਫਲੇ ਨੂੰ ਦੇਸ਼ ਦੀ ਤੀਸਰੀ ਵੱਡੀ ਰਾਜਨੀਤਕ ਪਹਿਚਾਣ ਬਣਾਉਣ ਵਿੱਚ ਸਾਹਿਬ ਸ਼੍ਰੀ ਕਾਸ਼ੀ ਰਾਮ ਜੀ ਤੇ ਭੈਣ ਕੁਮਾਰੀ ਮਾਇਆਵਤੀ ਜੀ ਦਾ ਬਹੁਤ ਵੱਡਾ ਯੋਗਦਾਨ ਹੈ। ਭੈਣ ਕੁਮਾਰੀ ਮਾਇਆਵਤੀ ਜੀ ਦੇ ਰਾਜ ਕਾਲ ਵਿੱਚ ਕੀਤੇ ਕੰਮਾਂ ਦੀ ਲੀਡਰਸ਼ਿਪ ਨੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਹਲਕਾ ਇੰਚਾਰਜ ਬੰਗਾ ਤੋਂ ਪ੍ਰਵੀਨ ਬੰਗਾ ਨੇ ਆਖਿਆ ਕਿ ਬਾਬਾ ਸਾਹਿਬ ਦੀ ਫੋਟੋ ਲਾਉਣ ਨਾਲ ਉਨਾਂ ਦੇ ਅੰਦੋਲਨ ਦੇ ਸਮਰਥਕ ਨਹੀਂ ਬਣ ਜਾਂਦੇ, ਸੰਵਿਧਾਨ ਦਾ ਸਨਮਾਨ ਕਰਦੇ ਹੋਏ ਸੰਵਿਧਾਨਕ ਹੱਕ ਦੇਣੇ ਤੇ ਪਹਿਰਾ ਦੇਣ ਦੀ ਜਰੂਰਤ ਹੈ।
ਜੋ ਭੈਣ ਕੁਮਾਰੀ ਮਾਇਆਵਤੀ ਜੀ ਦੀ ਸਰਕਾਰ ਨੇ ਕਰਕੇ ਗ੍ਰੇਟ ਅਸ਼ੋਕਾ ਦੇ ਰਾਜ ਤੋ ਬਾਅਦ ਸਿਰਫ ਉੱਤਰ ਪ੍ਰਦੇਸ਼ ਪ੍ਰਦੇਸ਼ ਵਿੱਚ ਕੀਤਾ ਹੈ। ਇਸ ਮੌਕੇ ਤੇ ਸੂਬਾ ਜਨਰਲ ਸਕੱਤਰ ਗੁਰਲਾਲ ਸੈਲਾ, ਹਰਭਜਨ ਸਿੰਘ ਬਲਾਲੋਂ, ਰਜਿੰਦਰ ਸਿੰਘ ਠੇਕੇਦਾਰ, ਰਾਜਾ ਰਜਿੰਦਰ ਸਿੰਘ ਨਨਹੇੜੀਆਂ, ਜਿਲ੍ਹਾ ਪ੍ਰਧਾਨ ਸਰਬਜੀਤ ਜਾਫਰਪੁਰ, ਬਸਪਾ ਆਗੂ ਮਨੋਹਰ ਕਮਾਮ, ਜੈ ਪਾਲ ਸੁੰਡਾ, ਹਰਬਿਲਾਸ ਬਸਰਾ, ਵਿਜੇ ਕੁਮਾਰ ਗੁਣਾਚੋਰ, ਲੇਖ ਰਾਜ ਜਮਾਲਪੁਰ ਫਗਵਾੜਾ, ਹਰਪ੍ਰੀਤ ਡਾਹਰੀ, ਲੇਖ ਰਾਜ ਜਮਾਲਪੁਰ, ਚਰੰਜੀ ਲਾਲ ਪ੍ਰਧਾਨ ਨਵਾਂਸ਼ਹਿਰ, ਜਸਵੀਰ ਔਲੀਆਪੁਰ ਬਲਾਚੌਰ, ਸੁਖਦੇਵ ਸਿੰਘ, ਪਰਮਜੀਤ ਕੌਰ ਬਹਿਰਾਮ, ਸਾਬਕਾ ਸਰਪੰਚ ਜਸਵਿੰਦਰ ਕੌਰ, ਕੁਲਦੀਪ ਬਹਿਰਾਮ, ਪ੍ਰਕਾਸ਼ ਫਰਾਲਾ, ਤੀਰਥ ਕਲਸੀ, ਗੁਰਦਿਆਲ ਬੋਧ, ਸੁਰਜੀਤ ਝੰਡੇਰ, ਹਰਬਿਲਾਸ ਸਿੰਘ ਝਿੰਗੜ, ਧਰਮ ਪਾਲ ਤਲਵੰਡੀ, ਯਸ਼ਪਾਲ ਭੱਟੀ ਚੱਬੇਵਾਲ, ਹਰਮੇਸ਼ ਵਿਰਦੀ, ਲਖਵੀਰ ਮੱਲੂਪੋਤਾ, ਹਰਜਿੰਦਰ ਜੰਡਾਲੀ ਮੈਂਬਰ ਬਲਾਕ ਸੰਮਤੀ, ਦੇਸ ਰਾਜ ਚਕਮੰਡੇਰ, ਸੋਹਣ ਲਾਲ ਰਟੈਂਡਾ, ਮਲਕੀਤ ਮੁਕੰਦਪੁਰ, ਰਵਿੰਦਰ ਮਹਿਮੀ, ਮਹਿੰਦਰ ਪਾਲ ਬੈਂਸ, ਬਹਾਦਰ ਸੰਧਵਾਂ, ਪਰਮਜੀਤ ਖਲਵਾੜਾ, ਗੁਰਮੁੱਖ ਐਮ ਸੀ, ਰਜਿੰਦਰ ਭਰੋਮਜਾਰਾ ਤੋ ਇਲਾਵਾ ਵੱਡੀ ਗਿਣਤੀ ਵਿੱਚ ਬਸਪਾ ਵਰਕਰ ਸਾਥੀਆਂ ਸਮੇਤ ਸ਼ਾਮਿਲ ਹੋਏ।
ਭੈਣ ਜੀ ਦੇ ਜਨਮ ਦਿਨ ਤੇ ਰੱਖੇ ਸਮਾਗਮ ਵਿੱਚ ਮਿਸ਼ਨਰੀ ਗਾਇਕ ਰੂਪ ਲਾਲ ਧੀਰ, ਹਰਨਾਮ ਸਿੰਘ ਬਹਿਲਪੁਰੀ, ਐਸ ਐਸ ਅਜਾਦ, ਰਾਜ ਦਦਰਾਲ, ਮਲਕੀਤ ਬੰਬੇਲੀ, ਲੱਖਾ ਭਰੋਮਜਾਰਾ ਵਲੋਂ ਗੀਤਾਂ ਰਾਹੀਂ ਵਧਾਈਆਂ ਦੇਣ ਨਾਲ ਰਾਣੀ ਅਰਮਾਨ ਵਲੋ ਰਾਜਸਥਾਨੀ ਗੀਤ ਤੇ ਸਮੁੱਚੀ ਲੀਡਰਸ਼ਿਪ ਤੇ ਪੰਡਾਲ ਨੇ ਭੰਗੜਾ ਪਾ ਕੇ ਖੁਸ਼ੀ ਦਾ ਇਜਹਾਰ ਕੀਤਾ। ਬਸਪਾ ਆਗੂ ਪ੍ਰਵੀਨ ਬੰਗਾ ਸਮੇਤ ਸਮੂਹ ਲੀਡਰਸ਼ਿਪ ਵਲੋਂ ਸਮਾਗਮ ਨੂੰ ਕਾਮਯਾਬ ਕਰਨ ਲਈ ਪੁੱਜੇ ਇਲਾਕਾ ਨਿਵਾਸੀਆਂ ਦਾ ਧੰਨਵਾਦ ਕੀਤਾ ।
