ਪਟਿਆਲਾ ਰੇਲਵੇ ਸਟੇਸ਼ਨ ਨੂੰ 3 ਕਰੋੜ ਦੀ ਲਾਗਤ ਨਾਲ ਦਿੱਤੀ ਜਾ ਰਹੀ ਹੈ ਨਵੀਂ ਦਿੱਖ
ਪਟਿਆਲਾ, 15 ਜਨਵਰੀ - 'ਅੰਮ੍ਰਿਤ ਭਾਰਤ ਸਟੇਸ਼ਨ ਸਕੀਮ' ਤਹਿਤ ਸਮੁੱਚੇ ਭਾਰਤ ਵਿੱਚ ਜਿਨ੍ਹਾਂ 547 ਰੇਲਵੇ ਸਟੇਸ਼ਨਾਂ ਨੂੰ ਨਵੀਂ ਦਿੱਖ ਦੇਣ ਦਾ ਕੰਮ ਚੱਲ ਰਿਹਾ ਹੈ, ਉਨ੍ਹਾਂ ਵਿੱਚ ਵਿਰਾਸਤੀ ਸ਼ਹਿਰ ਪਟਿਆਲਾ ਵੀ ਸ਼ਾਮਲ ਹੈ। ਇਸ ਸਟੇਸ਼ਨ ਦੇ ਨਵੀਨੀਕਰਨ ਦੇ ਨਾਲ ਨਾਲ ਇਥੇ ਕੁਝ ਹੋਰ ਸਹੂਲਤਾਂ ਵੀ ਮੁਹਈਆ ਕਰਵਾਈਆਂ ਜਾਣਗੀਆਂ। ਇਸ ਸਮੇਂ ਇਸ ਸਟੇਸ਼ਨ 'ਤੇ ਤੇਜ਼ੀ ਨਾਲ ਕੰਮ ਚੱਲ ਰਿਹਾ ਹੈ।

ਇਸ ਪੱਤਰਕਾਰ ਨੇ ਜਦੋਂ ਇਥੇ ਦੌਰਾ ਕੀਤਾ ਤਾਂ ਮੁੱਖ ਦੁਆਰ ਦੀ ਉਸਾਰੀ ਦੇ ਨਾਲ ਨਾਲ ਜਨ ਔਸ਼ਧੀ ਕੇਂਦਰ ਦੇ ਬੂਥ ਦਾ ਢਾਂਚਾ ਤਿਆਰ ਕੀਤਾ ਜਾ ਰਿਹਾ ਸੀ। ਕੰਮ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਆਏ ਠੇਕੇਦਾਰ ਪੰਕਜ ਜਿੰਦਲ ਨੇ ਦੱਸਿਆ ਕਿ ਉਨ੍ਹਾਂ ਦੀ ਉਸਾਰੀ ਕੰਪਨੀ ਨੂੰ ਪੰਜਾਬ ਵਿੱਚ ਪਟਿਆਲਾ ਸਮੇਤ ਪੰਜ ਰੇਲਵੇ ਸਟੇਸ਼ਨਾਂ ਦੇ ਨਵੀਨੀਕਰਨ ਦਾ ਠੇਕਾ ਮਿਲਿਆ ਹੈ। ਕੁੱਲ ਲਾਗਤ 15 ਕਰੋੜ ਰੁਪਏ ਹੈ ਅਤੇ ਹਰ ਸਟੇਸ਼ਨ 'ਤੇ 3 ਕਰੋੜ ਰੁਪਏ ਖ਼ਰਚੇ ਜਾਣਗੇ। ਸਾਰਾ ਖ਼ਰਚਾ ਕੇਂਦਰ ਸਰਕਾਰ ਕਰ ਰਹੀ ਹੈ, ਰਾਜ ਸਰਕਾਰ ਦਾ ਇਸ ਵਿੱਚ ਕੋਈ ਹਿੱਸਾ ਨਹੀਂ ਹੈ।
ਪੰਕਜ ਜਿੰਦਲ ਨੇ ਪਟਿਆਲਾ ਦੇ ਪ੍ਰੋਜੈਕਟ ਬਾਰੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਟੇਸ਼ਨ 'ਤੇ ਪ੍ਰਦਾਨ ਕੀਤੀਆਂ ਜਾਣ ਵਾਲੀਆਂ ਸਹੂਲਤਾਂ ਵਿੱਚ ਕੈਨਟੀਨ, ਟਾਇਲੈਟ ਬਲਾਕ, ਪਾਰਕਿੰਗ, ਐਗਜ਼ੈਕਟਿਵ ਲਾਉਂਜ, ਫੁਟ ਓਵਰ ਬ੍ਰਿਜ, ਗ੍ਰੀਨ ਤੇ ਸਕੇਪਿੰਗ ਏਰੀਆ ਸ਼ਾਮਲ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਪ੍ਰੋਜੈਕਟ ਨੂੰ 31 ਮਾਰਚ ਤਕ ਪੂਰਾ ਕਰਨ ਦਾ ਟੀਚਾ ਹੈ।