ਖ਼ਾਲਸਾ ਕਾਲਜ ਗੜ੍ਹਸ਼ੰਕਰ ’ਚ ਨੈਸ਼ਨਲ ਨੌਜਵਾਨ ਦਿਵਸ ਮਨਾਇਆ

ਗੜ੍ਹਸ਼ੰਕਰ - ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਗੜ੍ਹਸ਼ੰਕਰ ਵਿਖੇ ਕਾਲਜ ਦੇ ਐਜ਼ੂਕੇਸ਼ਨ ਵਿਭਾਗ ਨੇ ਸੈਸਰੈਕ, ਐੱਨ.ਐੱਸ.ਐਸ. ਅਤੇ ਆਈ.ਆਈ.ਸੀ. ਦੇ ਸਹਿਯੋਗ ਨਾਲ ਨੈਸ਼ਨਲ ਕਮਿਊਨਿਟੀ ਇੰਗੇਜ਼ਮੈਂਟ ਅਕੈਡਮਿਕ ਨੈਟਵਰਕ ਦੇ ਦਿਸ਼ਾ ਨਿਰਦੇਸ ਤਹਿਤ ‘ਨੈਸ਼ਨਲ ਨੌਜਵਾਨ ਦਿਵਸ’ ਮਨਾਇਆ ਗਿਆ। ਇਸ ਮੌਕੇ ਕਰਵਾਏ ਗਏ ਲੇਖ ਰਚਨਾ ਮੁਕਾਬਲੇ ਵਿਚ ਬੀ.ਐੱਸ.ਸੀ. ਬੀ.ਐੱਡ. ਦੀ ਵਿਦਿਆਰਥਣ ਦੀਕਸ਼ਾ ਨੇ ਪਹਿਲਾ ਸਥਾਨ, ਬੀ.ਏ. ਬੀ.ਐੱਡ. ਦੀ ਵਿਦਿਆਰਥਣਾਂ ਸੁਮਿਤੀ ਨੇ ਦੂਜਾ ਅਤੇ ਪਾਇਲ ਨੇ ਤੀਜਾ ਸਥਾਨ ਹਾਸਿਲ ਕੀਤਾ। ਬੀ.ਐੱਸ.ਸੀ. ਬੀ.ਐੱਡ. ਦੀ ਵਿਦਿਆਰਥਣ ਸਿਮਰਨ ਕੌਰ ਨੇ ਚੰਗੀ ਕਾਰਗੁਜ਼ਾਰੀ ਲਈ ਵਿਸ਼ੇਸ਼ ਸਨਮਾਨ ਪ੍ਰਾਪਤ ਕੀਤਾ।

 ਇਸ ਮੌਕੇ ਨੌਜਵਾਨਾਂ ਦੀ ਸਮਾਜ ਨਾਲ ਸਾਂਝ ਅਤੇ ਬਜ਼ੁਰਗਾਂ ਪ੍ਰਤੀ ਆਦਰ ਭਾਵ ਵਧਾਉਣ ਲਈ ਵਿਦਿਆਰਥੀਆਂ ਨੂੰ ਆਪਣੇ ਘਰ ਅਤੇ ਆਲੇ-ਦੁਆਲੇ ਦੇ ਬਜ਼ੁਰਗਾਂ ਨਾਲ ਮਿਲ ਕੇ ਉਨ੍ਹਾਂ ਦੇ ਅਨੁਭਵਾਂ ਨੂੰ ਜਾਨਣ ਲਈ ਪ੍ਰੇਰਿਤ ਕੀਤਾ ਗਿਆ ਤਾਂ ਜੋ ਉਹ ਉਨ੍ਹਾਂ ਦੇ ਤਜ਼ੁਰਬਿਆਂ ਤੋਂ ਸੇਧ ਲੈ ਸੈਕਣ ਅਤੇ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਸਮਝ ਸਕਣ। ਕਾਲਜ ਦੇ ਕਾਰਜਕਾਰੀ ਪਿ੍ਰੰਸੀਪਲ ਪ੍ਰੋ. ਲਖਵਿੰਦਰਜੀਤ ਕੌਰ ਨੇ ਅਵੱਲ ਰਹੀਆਂ ਵਿਦਿਆਰਥਣਾਂ ਨੂੰ ਇਨਾਮ ਤਕਸੀਮ ਕਰਦੇ ਹੋਏ ਭਵਿੱਖ ਵਿਚ ਅਜਿਹੇ ਪ੍ਰੋਗਰਾਮਾਂ ਵਿਚ ਭਾਗ ਲੈਣ ਲਈ ਪ੍ਰੇਰਿਤ ਕੀਤਾ। ਸੈੱਸਰੈਕ ਦੇ ਕੋਆਰਡੀਨੇਟਰ ਡਾ.ਮਨਬੀਰ ਕੌਰ, ਐਜ਼ੂਕੇਸ਼ਨ ਵਿਭਾਗ ਦੇ ਮੁੱਖੀ ਡਾ. ਸੰਘਾ ਗੁਰਬਖਸ਼ ਕੌਰ ਅਤੇ ਪੋ੍ਰਗਰਾਮ ਕੋਆਰਡੀਨੇਟਰ ਪ੍ਰੋ. ਨਰੇਸ਼ ਕੁਮਾਰੀ ਨੇ ਵਿਦਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਤੇ ਵਿਦਿਆਰਥੀਆਂ ਨੂੰ ਬਜ਼ੁਰਗਾਂ ਦਾ ਸਨਮਾਨ ਕਰਨ ਲਈ ਸੇਧ ਦਿੱਤੀ। ਇਸ ਮੌਕੇ ਡਾ. ਜਾਨਕੀ ਅਗਰਵਾਲ, ਪ੍ਰੋ. ਕਿਰਨਜੋਤ ਕੌਰ ਅਤੇ ਪ੍ਰੋ.ਮਨੀਸ਼ਾ ਤੇ ਵਿਦਿਆਰਥੀ ਹਾਜ਼ਰ ਹੋਏ।