ਅਕਾਲੀ ਵਰਕਰਾਂ ਨੇ ਦੋ ਹਫਤੇ ਵਿੱਚ ਓਵਰਲੋਡ ਟਿੱਪਰਾਂ ਤੇ ਕਾਰਵਾਈ ਨਾ ਹੋਣ ਦੀ ਸੂਰਤ ਵਿਚ ਸੰਘਰਸ਼ ਚੇਤਾਵਨੀ ਦਿੱਤੀ

ਗੜਸ਼ੰਕਰ, 27 ਜੁਲਾਈ- ਕਿਸਾਨਾਂ ਦੀ ਜ਼ਮੀਨ ਖੋਹਣ ਦਾ ਜੋ ਕੰਮ ਕੇਂਦਰ ਸਰਕਾਰ ਤੋਂ ਨਹੀਂ ਹੋਇਆ ਉਹ ਹੁਣ ਪੰਜਾਬ ਸਰਕਾਰ ਵੱਲੋਂ ਲੈਂਡ ਪੂਲੰਿਗ ਦੇ ਨਾਮ ਤੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਨੂੰ ਪੰਜਾਬ ਦੇ ਲੋਕ ਕਦੇ ਵੀ ਸਹਿਣ ਨਹੀਂ ਕਰਨਗੇ। ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਜਥੇਦਾਰ ਇਕਬਾਲ ਸਿੰਘ ਖੇੜਾ ਨੇ ਗੜ੍ਹਸ਼ੰਕਰ ਵਿਖੇ ਅਕਾਲੀ ਵਰਕਰਾਂ ਦੀ ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੇ।

ਗੜਸ਼ੰਕਰ, 27 ਜੁਲਾਈ- ਕਿਸਾਨਾਂ ਦੀ ਜ਼ਮੀਨ ਖੋਹਣ ਦਾ ਜੋ ਕੰਮ ਕੇਂਦਰ ਸਰਕਾਰ ਤੋਂ ਨਹੀਂ ਹੋਇਆ ਉਹ ਹੁਣ ਪੰਜਾਬ ਸਰਕਾਰ ਵੱਲੋਂ ਲੈਂਡ ਪੂਲੰਿਗ ਦੇ ਨਾਮ ਤੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਨੂੰ ਪੰਜਾਬ ਦੇ ਲੋਕ ਕਦੇ ਵੀ ਸਹਿਣ ਨਹੀਂ ਕਰਨਗੇ। ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਜਥੇਦਾਰ ਇਕਬਾਲ ਸਿੰਘ ਖੇੜਾ ਨੇ ਗੜ੍ਹਸ਼ੰਕਰ ਵਿਖੇ ਅਕਾਲੀ ਵਰਕਰਾਂ ਦੀ ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੇ।
ਉਨ੍ਹਾਂ ਕਿਹਾ ਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਜੋ ਕਿ ਕੇਂਦਰੀ ਪੂਲ ਵਿੱਚ 70 ਫੀਸਦੀ ਅੰਨ ਪੈਦਾ ਕਰਕੇ ਦਿੰਦਾ ਹੈ।ਪੰਜਾਬ ਦੀ ਇਸ ਖੁਸ਼ਹਾਲੀ ਨੂੰ ਵੱਡੇ ਕਾਰਪੋਰੇਟ ਘਰਾਣੇ ਸਰਕਾਰ ਦੀ ਸ਼ਹਿ ਤੇ ਖਤਮ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਸਮੇਂ ਪਿੰਡਾਂ ਵਿੱਚ ਲੋਕਾਂ ਦੀ ਸਹੂਲਤ ਲਈ ਬਣਾਏ ਗਏ ਪੰਜ ਪੰਜ ਮਰਲੇ ਦੇ ਸੇਵਾ ਕੇਂਦਰ ਤਾਂ ਆਪ ਸਰਕਾਰ ਤੋਂ ਚੱਲੇ ਨਹੀਂ ਅਤੇ ਇਹ 60 ਹਜ਼ਾਰ ਏਕੜ ਦੇ ਕਰੀਬ ਜ਼ਮੀਨ ਆਬਾਦ ਕਿਸ ਤਰ੍ਹਾਂ ਕਰਨਗੇ।
ਉਨ੍ਹਾਂ ਕਿਹਾ ਕਿ ਖਰੜ ਵਿੱਚ ਅਕਾਲੀ ਭਾਜਪਾ ਸਰਕਾਰ ਸਮੇਂ ਲਈ ਗਈ ਕਰੀਬ 600 ਏਕੜ ਜ਼ਮੀਨ ਤਾਂ ਆਬਾਦ ਨਹੀਂ ਹੋ ਸਕੀ ਤਾਂ 60 ਹਜ਼ਾਰ ਏਕੜ ਜ਼ਮੀਨ ਆਬਾਦ ਹੋਣਾ ਨਾਮੁਮਕਿਨ ਹੈ। ਉਨ੍ਹਾਂ ਕਿਹਾ ਕਿ ਗੜ੍ਹਸ਼ੰਕਰ ਦੇ ਪਿੰਡ ਬੋੜਾ ਵਿੱਚ ਟੈਲੀਫੋਨ ਫੈਕਟਰੀ ਲਗਾਉਣ ਲਈ ਜ਼ਮੀਨ ਹਾਸਿਲ ਕੀਤੀ ਗਈ ਸੀ ਜੋ ਕਿ ਕਈ ਦਹਾਕੇ ਬੀਤ ਜਾਣ ਬਾਅਦ ਵੀ ਉਝ ਹੀ ਪਈ ਹੈ।ਉਨ੍ਹਾਂ ਸਰਕਾਰ ਪਾਸੋਂ ਲੈਂਡ ਪੂਲੰਿਗ ਸਕੀਮ ਵਾਪਸ ਲੈਣ ਦੀ ਮੰਗ ਕੀਤੀ।ਉਨ੍ਹਾਂ ਕਿਹਾ ਕਿ ਜੇਕਰ ਪਾਲਿਸੀ ਵਾਪਸ ਨਾ ਹੋਈ ਤਾਂ ਵੱਡੇ ਪੱਧਰ ਤੇ ਸੰਘਰਸ਼ ਆਰੰਭ ਕੀਤਾ ਜਾਵੇਗਾ।
ਮਾਈਨਿੰਗ ਸਬੰਧੀ ਉਨ੍ਹਾਂ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਸਮੇਂ ਆਮ ਆਦਮੀ ਪਾਰਟੀ ਨੇ ਸਰਕਾਰ ਦੀ ਮਾਈਨਿੰਗ ਦੇ ਨਾਮ ਤੇ ਬਹੁਤ ਬਦਨਾਮੀ ਕੀਤੀ ਸੀ ਪਰ ਹੁਣ ਰੇਤਾ ਬਜਰੀ ਉਸ ਨਾਲੋਂ ਵੀ ਮਹਿੰਗੇ ਭਾਅ ਤੇ ਮਿਲ ਰਹੇ ਹਨ ਅਤੇ ਸਰਕਾਰ ਸੁੱਤੀ ਪਈ ਹੈ। ਓਵਰਲੋਡ ਟਿੱਪਰ ਨਿਤ ਦਿਨ ਲੋਕਾਂ ਦੀ ਜਾਨ ਲੈ ਰਹੇ ਹਨ ਪਰ ਕੋਈ ਕਾਰਵਾਈ ਨਹੀਂ ਹੋ ਰਹੀ। ਉਨ੍ਹਾਂ ਕਿਹਾ ਕਿ ਵਿਕਾਸ ਲਈ ਟਿੱਪਰ ਚੱਲਣੇ ਚਾਹੀਦੇ ਹਨ ਪਰ ਸੜਕੀ ਨਿਯਮਾਂ ਦੀ ਧੱਜੀਆਂ ਉਡਾ ਕੇ ਚੱਲਣਾ ਬੇਹੱਦ ਗਲਤ ਹੈ। ਉਨ੍ਹਾਂ ਦੋ ਹਫਤੇ ਵਿੱਚ ਓਵਰਲੋਡ ਟਿੱਪਰਾਂ ਤੇ ਕਾਰਵਾਈ ਨਾ ਹੋਣ ਦੀ ਸੂਰਤ ਵਿਚ ਸੰਘਰਸ਼ ਚੇਤਾਵਨੀ ਦਿੱਤੀ।
 ਇਸ ਮੌਕੇ ਹਰਪ੍ਰੀਤ ਸਿੰਘ ਰਿੰਕੂ ਬੇਦੀ, ਜਿੰਦਰ ਸਿੰਘ ਗਿੱਲ ਸਾਬਕਾ ਸਰਪੰਚ,ਮਲਕੀਤ ਸਿੰਘ ਖਾਲਸਾ, ਕੁਲਵੰਤ ਸਿੰਘ, ਮਨਜੀਤ ਸਿੰਘ, ਸਰਬਜੀਤ ਸਿੰਘ ਸਹੋਤਾ, ਸੁਖਵਿੰਦਰ ਸਿੰਘ ਗਿੱਲ, ਇੰਦਰਜੀਤ ਸਿੰਘ ਸਲੇਮਪੁਰ, ਧਰਮਿੰਦਰ ਕੁਮਾਰ ਬਿੱਲਾ, ਮਨਰਾਜਵੀਰ ਸਿੰਘ ਮੋਇਲਾ, ਕੁਲਰਾਜਵੀਰ ਸਿੰਘ ਮੋਇਲਾ, ਜਸਵਿੰਦਰ ਸਿੰਘ ਲੱਲੀਆਂ ਸਾਬਕਾ ਸਰਪੰਚ, ਸੁਰਿੰਦਰ ਸਿੰਘ ਦਾਰਾਪੁਰੀ, ਬਲਵਿੰਦਰ ਸਿੰਘ ਖਾਬੜਾ, ਭਿੰਦਾ ਰੁੜਕੀ, ਮਨਵੀਰ ਸਿੰਘ, ਜਾਲਮ ਸਿੰਘ ਡੋਗਰਪੁਰ ਆਦਿ ਹਾਜ਼ਰ ਸਨ।