ਸੰਗਤਾਂ ਨੇ ਖੁਦ ਬਣਾਉਣੀ ਸ਼ੁਰੂ ਕੀਤੀ ਚੱਪੜ ਚਿੜੀ ਗੁਰਦੁਆਰਾ ਤੇ ਮੀਨਾਰ ਵਾਲੀ ਇਤਿਹਾਸਿਕ ਸੜਕ

ਐਸ ਏ ਐਸ ਨਗਰ, 10 ਮਈ- ਮੁਹਾਲੀ ਤੋਂ ਚੱਪੜਚਿੜੀ ਦੇ ਗੁਰਦੁਆਰਾ ਸਾਹਿਬ, ਫਤਹਿ ਮੀਨਾਰ ਅਤੇ ਅੱਗੇ ਹੁੰਦੇ ਹੋਏ ਖਰੜ ਜਾਣ ਵਾਲੀ ਲਿੰਕ ਸੜਕ ਦੀ ਅਤਿ ਮਾੜੀ ਹਾਲਤ ਨੂੰ ਸੁਧਾਰਨ ਅਤੇ ਇਸ ਦੀ ਉਸਾਰੀ ਕਰਨ ਲਈ ਸਰਕਾਰ ਵੱਲੋਂ ਕੋਈ ਕਾਰਵਾਈ ਨਾ ਕੀਤੇ ਜਾਣ ਤੇ ਇਲਾਕੇ ਦੀਆਂ ਸੰਗਤਾਂ, ਸਮਾਜ ਸੇਵੀ ਸੰਸਥਾਵਾਂ ਅਤੇ ਪੰਚਾਇਤ ਦੇ ਨੁਮਾਇੰਦਿਆਂ ਨੇ ਸ਼੍ਰੋਮਣੀ ਅਕਾਲੀ ਦਲ ਹਲਕਾ ਮੁਹਾਲੀ ਦੇ ਹਲਕਾ ਇੰਚਾਰਜ ਪਰਵਿੰਦਰ ਸਿੰਘ ਸੋਹਾਣਾ ਦੀ ਅਗਵਾਈ ਹੇਠ ਖੁਦ ਇਸ ਸੜਕ ਦੀ ਉਸਾਰੀ ਆਰੰਭ ਕਰਵਾ ਦਿੱਤੀ ਹੈ।

ਪਰਵਿੰਦਰ ਸਿੰਘ ਸੋਹਾਣਾ ਨੇ ਕਿਹਾ ਕਿ ਇਹ ਪੂਰਾ ਇਲਾਕਾ ਸਿੱਖ ਪੰਥ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਮਹਾਨ ਇਤਿਹਾਸ ਨਾਲ ਜੁੜਿਆ ਹੋਇਆ ਹੈ ਜਿੱਥੇ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਵਜੀਰ ਖਾਨ ਨੂੰ ਹਰਾ ਕੇ ਸਿੱਖ ਰਾਜ ਦਾ ਨੀਂਹ ਪੱਥਰ ਰੱਖਿਆ ਸੀ। ਚੱਪੜ ਚਿੜੀ ਫਤਹਿ ਮੀਨਾਰ ਇਸੇ ਇਤਿਹਾਸ ਨੂੰ ਸੁਰਜੀਤ ਕਰਦੀ ਇੱਕ ਅਦੁੱਤੀ ਮਿਸਾਲ ਹੈ। 
ਇਸ ਮੀਨਾਰ ਨੂੰ ਜਾਣ ਵਾਲੀ ਸੜਕ ਦੀ ਹਾਲਤ ਤਰਸਯੋਗ ਹੈ ਪਰ ਸਰਕਾਰ ਵੱਲੋਂ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਇਸ ਮੌਕੇ ਸੀਨੀਅਰ ਅਕਾਲੀ ਆਗੂ ਅਜੇਪਾਲ ਸਿੰਘ ਮਿੱਡੂ ਖੇੜਾ, ਪਿੰਡ ਦੀ ਸਰਪੰਚ ਹਰਮਨਦੀਪ ਕੌਰ, ਸਮਾਜ ਸੇਵੀ ਸਿਮਰਨ ਸਿੰਘ ਹੁੰਦਲ ਨੇ ਵਿਸ਼ੇਸ਼ ਤੌਰ ਤੇ ਇਸ ਸੜਕ ਦੀ ਮੁਰੰਮਤ ਲਈ ਯੋਗਦਾਨ ਪਾਇਆ।