ਪਰਮਜੀਤ ਸਿੰਘ ਹੀਰ ਦੀ ਯਾਦ ਵਿੱਚ ਖੂਨਦਾਨ ਕੈਂਪ; ਮੌਕੇ 65 ਯੂਨਿਟ ਬਲੱਡ ਇਕੱਤਰ

ਗੜ੍ਹਸ਼ੰਕਰ- ਇਲਾਕੇ ਦੇ ਪਿੰਡ ਮੋਇਲਾ ਵਾਹਿਦਪੁਰ ਵਿਖੇ ਸਵਰਗਵਾਸੀ ਸ਼੍ਰੀ ਪਰਮਜੀਤ ਸਿੰਘ ਹੀਰ ਦੀ ਯਾਦ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 6ਵਾਂ ਸਵੈ-ਇੱਛਕ ਖੂਨਦਾਨ ਕੈਂਪ ਲਗਾਇਆ ਗਿਆ। ਇਸ ਖੂਨਦਾਨ ਕੈਂਪ ਦੌਰਾਨ ਕਰੀਬ 65 ਯੂਨਿਟ ਬਲੱਡ ਇਕੱਤਰ ਕੀਤਾ ਗਿਆ।

ਇਸ ਖੂਨਦਾਨ ਕੈਂਪ ਸਬੰਧੀ ਜਾਣਕਾਰੀ ਦਿੰਦਿਆਂ ਸਵਰਗਵਾਸੀ ਪਰਮਜੀਤ ਸਿੰਘ ਹੀਰ ਦੇ ਸਪੁੱਤਰ ਸਮਾਜ ਸੇਵੀ ਮਨਪ੍ਰੀਤ ਰੋਕੀ ਨੇ ਦੱਸਿਆ ਕਿ ਇਲਾਕੇ ਦੀਆਂ ਮਾਨਯੋਗ ਸ਼ਖਸ਼ੀਅਤਾਂ ਅਤੇ ਭਾਈ ਘਨੱਈਆ ਜੀ ਬਲੱਡ ਬੈਂਕ ਹੁਸ਼ਿਆਰਪੁਰ ਦੇ ਸਹਿਯੋਗ ਨਾਲ ਇਹ ਖੂਨਦਾਨ ਕੈਂਪ ਲਗਾਇਆ ਗਿਆ। 
ਉਹਨਾਂ ਦੱਸਿਆ ਕਿ ਇਸ ਕੈਂਪ ਦੌਰਾਨ ਖੂਨਦਾਨ ਕਰਨ ਵਾਲੇ ਨੌਜਵਾਨ ਵੀਰਾਂ ਦਾ ਧੰਨਵਾਦ ਕਰਦਿਆਂ ਉਹਨਾਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਵੀ ਕੀਤਾ ਗਿਆ। ਇਸ ਕੈਂਪ ਮੌਕੇ ਜੀਵਨ ਜਾਗਰਤੀ ਮੰਚ ਗੜ੍ਹਸ਼ੰਕਰ ਵੱਲੋਂ ਅਲੱਗ ਅਲੱਗ ਤਰ੍ਹਾਂ ਦੇ ਬੂਟਿਆਂ ਦਾ ਲੰਗਰ ਵੀ ਲਗਾਇਆ ਗਿਆ।
 ਇਸ ਕੈਂਪ ਦੌਰਾਨ ਇਲਾਕੇ ਭਰ ਦੀਆਂ ਸਮਾਜ ਸੇਵੀ ਸ਼ਖਸ਼ੀਅਤਾਂ ਨੇ ਵਿਸ਼ੇਸ਼ ਤੌਰ ਤੇ ਹਾਜਰੀ ਭਰੀ ਜਿਨ੍ਹਾਂ ਵਿੱਚ ਸ਼੍ਰੀ ਸੋਮਨਾਥ ਬੰਗੜ, ਦਰਸਨ ਸਿੰਘ ਮੱਟੂ,ਲਖਵਿੰਦਰ ਕੁਮਾਰ ਲੱਕੀ,ਪ੍ਰੋ ਬਿੱਕਰ ਸਿੰਘ, ਹੈਪੀ ਸਾਧੋਵਾਲ, ਡਾ ਬਿੱਟੂ, ਸੈਡੀ ਭੱਜਲਾਂ, ਬਲਜਿੰਦਰ ਕੁਮਾਰ, ਦਲਜੀਤ ਰਾਜੂ, ਸੁਭਾਸ਼ ਮੱਟੂ, ਸ਼ਿੰਦਾ ਗੋਲੀਆ ਸਮੇਤ ਹੋਰ ਵੀ ਸਮਾਜ਼ਸੇਵੀ ਸ਼ਖਸ਼ੀਅਤਾਂ ਹਾਜ਼ਰ ਸਨ।