ਨਵੇਂ ਮੇਟਾਂ (ਮਨਰੇਗਾ) ਦੀ ਚੋਣ ਲਈ ਵਿਭਾਗ ਦੀਆਂ ਹਦਾਇਤਾਂ ਧਿਆਨ ਵਿੱਚ ਰੱਖੀਆਂ ਜਾਣ

ਨਵਾਂਸ਼ਹਿਰ - ਮਨਰੇਗਾ ਤਹਿਤ ਕੰਮ ਕਾਰ ਚਲਾਉਣ ਲਈ ਨਿਯੁਕਤ ਕੀਤੇ ਗਏ ਮੇਟਾਂ ਵਿੱਚੋ 100 ਦਿਨ ਦੀ ਹਾਜਰੀ ਮੁਕੰਮਲ ਕਰਨ ਵਾਲੇ ਮੇਟਾਂ ਦੀ ਜਗ੍ਹਾ ਨਵੇਂ ਮੇਟ ਰੱਖਣ ਲਈ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ-ਕਮ-ਪ੍ਰੋਗਰਾਮ ਅਫਸਰ ਮਨਰੇਗਾ ਨਵਾਂਸ਼ਹਿਰ ਵਲੋਂ ਸਮੂਹ ਗ੍ਰਾਮ ਪੰਚਾਇਤਾਂ ਅਤੇ ਗ੍ਰਾਮ ਰੋਜ਼ਗਾਰ ਸਹਾਇਕਾਂ ਨੂੰ ਪੱਤਰ ਜਾਰੀ ਕਰ ਦਿੱਤਾ ਗਿਆ ਹੈ।

ਨਵਾਂਸ਼ਹਿਰ - ਮਨਰੇਗਾ ਤਹਿਤ ਕੰਮ ਕਾਰ ਚਲਾਉਣ ਲਈ ਨਿਯੁਕਤ ਕੀਤੇ ਗਏ ਮੇਟਾਂ ਵਿੱਚੋ 100 ਦਿਨ ਦੀ ਹਾਜਰੀ ਮੁਕੰਮਲ ਕਰਨ ਵਾਲੇ ਮੇਟਾਂ ਦੀ ਜਗ੍ਹਾ ਨਵੇਂ ਮੇਟ ਰੱਖਣ ਲਈ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ-ਕਮ-ਪ੍ਰੋਗਰਾਮ ਅਫਸਰ ਮਨਰੇਗਾ ਨਵਾਂਸ਼ਹਿਰ ਵਲੋਂ ਸਮੂਹ ਗ੍ਰਾਮ ਪੰਚਾਇਤਾਂ ਅਤੇ ਗ੍ਰਾਮ ਰੋਜ਼ਗਾਰ ਸਹਾਇਕਾਂ ਨੂੰ ਪੱਤਰ ਜਾਰੀ ਕਰ ਦਿੱਤਾ ਗਿਆ ਹੈ। ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸ਼.ਭ.ਸ. ਨਗਰ ਦੇ ਹੁਕਮ ਅਨੁਸਾਰ ਜਾਰੀ ਕੀਤੇ ਗਏ ਇਸ ਪੱਤਰ ਨੰ 422 ਮਿਤੀ 27/12/2023 ਅਨੁਸਾਰ ਰੋਜ਼ਗਾਰ ਦੇ 100 ਦਿਨ ਪੂਰੇ ਕਰ ਚੁੱਕੇ ਮੇਟਾਂ ਦੇ ਮਸਟਰੋਲ ਜਾਰੀ ਨਹੀਂ ਹੋ ਰਹੇ। ਜਿਸ ਕਾਰਨ ਮਨਰੇਗਾ ਵਿੱਚ ਆਨ ਲਾਈਨ ਹਾਜ਼ਰੀ ਲਗਾਉਣ, ਫੋਟੋ ਡਾਊਨਲੋਡ ਕਰਨ ਅਤੇ ਕੰਮ ਚਲਾਉਣ ਲਈ ਨਵੇਂ ਮੇਟ ਨਿਯੁਕਤ ਕੀਤੇ ਜਾਣ ਲਈ ਕਿਹਾ ਗਿਆ ਹੈ।
ਇਹ ਵਿਚਾਰ ਪ੍ਰਗਟ ਕਰਦਿਆਂ ਨੈਸ਼ਨਲ ਲੇਬਰ ਆਰਗੇਨਾਈਜੇਸ਼ਨ (ਐਨ ਐਲ ਓ) ਦੇ ਕਨਵੀਨਰ ਬਲਦੇਵ ਭਾਰਤੀ ਨੇ ਕਿਹਾ ਕਿ ਅਸੀਂ ਮਨਰੇਗਾ ਮੇਟਾਂ ਲਈ ਸੈਮੀ ਸਕਿਲਡ ਵੇਜ਼ ਦਿੱਤੇ ਜਾਣ ਲਈ ਸੰਘਰਸ਼ ਸ਼ੀਲ ਹਾਂ। ਸਮਝ ਤੋਂ ਬਾਹਰ ਦੀ ਗੱਲ ਹੈ ਕਿ ਮਨਰੇਗਾ ਐਪ ਵਿੱਚ ਮੇਟਾਂ ਦੇ ਰੋਜ਼ਗਾਰ ਦੇ 100 ਦਿਨਾਂ ਦੀ ਲਿਮਟ ਤਾਂ ਹੈ ਪਰ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਮੇਟਾਂ ਲਈ ਸੈਮੀ ਸਕਿਲਡ ਵੇਜ਼ ਸਬੰਧੀ ਅਜੇ ਤੱਕ ਕੁੱਝ ਵੀ ਕਿਓਂ ਨਹੀਂ ਹੈ ? ਸਾਡਾ ਇਹ ਵੀ ਸਵਾਲ ਹੈ ਕਿ ਇਨ੍ਹਾਂ ਮੇਟਾਂ ਦੀ ਕੀਤੇ ਹੋਏ ਕੰਮ ਦੀ ਬਕਾਇਆ ਅਰਧ ਸਿੱਖਿਅਕ ਮਜ਼ਦੂਰੀ ਦਾ ਕੀ ਬਣੇਗਾ ?