
ਮੁਹੱਲਾ ਰਹੀਮਪੁਰ ਦੇ ਸੰਤ ਸੰਮੇਲਨ ਤੋਂ ਬਾਅਦ ਡੇਰਾ ਸੱਚਖੰਡ ਬੱਲਾਂ ਵਿਖੇ ਹੋਈਆਂ ਨਤਮਸਤਕ ਸੰਗਤਾਂ - ਬਿੰਦੀ, ਲੱਕੀ, ਹੀਰਾ
ਹੁਸ਼ਿਆਰਪੁਰ - ਸੰਤ ਸੰਮੇਲਨ ਪ੍ਰਬੰਧਕ ਕਮੇਟੀ ਮੁਹੱਲਾ ਰਹੀਮਪੁਰ ਹੁਸ਼ਿਆਰਪੁਰ ਵੱਲੋਂ ਮਹਾਨ ਸੰਤ ਸੰਮੇਲਨ ਮੁਹੱਲਾ ਰਹੀਮਪੁਰ ਹੁਸ਼ਿਆਰਪੁਰ -ਫਗਵਾੜਾ ਰੋਡ ਵਿਖੇ 14 ਦਸੰਬਰ ਦਿਨ ਵੀਰਵਾਰ ਨੂੰ ਸਮੂਹ ਹੁਸ਼ਿਆਰਪੁਰ ਦੀਆਂ ਜਥੇਬੰਦੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ ਸੀ।
ਹੁਸ਼ਿਆਰਪੁਰ - ਸੰਤ ਸੰਮੇਲਨ ਪ੍ਰਬੰਧਕ ਕਮੇਟੀ ਮੁਹੱਲਾ ਰਹੀਮਪੁਰ ਹੁਸ਼ਿਆਰਪੁਰ ਵੱਲੋਂ ਮਹਾਨ ਸੰਤ ਸੰਮੇਲਨ ਮੁਹੱਲਾ ਰਹੀਮਪੁਰ ਹੁਸ਼ਿਆਰਪੁਰ -ਫਗਵਾੜਾ ਰੋਡ ਵਿਖੇ 14 ਦਸੰਬਰ ਦਿਨ ਵੀਰਵਾਰ ਨੂੰ ਸਮੂਹ ਹੁਸ਼ਿਆਰਪੁਰ ਦੀਆਂ ਜਥੇਬੰਦੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ ਸੀ। ਇਸ ਸੰਤ ਸੰਮੇਲਨ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਆਪਣੀਆਂ ਹਾਜ਼ਰੀਆਂ ਭਰੀਆਂ ਅਤੇ ਆਏ ਹੋਏ ਸੰਤ ਮਹਾਂਪੁਰਸ਼ਾਂ ਤੋਂ ਆਪਣਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਵਿਸ਼ੇਸ਼ ਤੌਰ ਤੇ108 ਸੰਤ ਨਿਰੰਜਣ ਦਾਸ ਜੀ ਡੇਰਾ ਸੱਚਖੰਡ ਬੱਲਾ ਵਾਲਿਆਂ ਨੇ ਇਸ ਸੰਤ ਸੰਮੇਲਨ ਵਿੱਚ ਹਾਜਰੀ ਭਰੀ ਅਤੇ ਆਈਆਂ ਹੋਈਆਂ ਸੰਗਤਾਂ ਤੋਂ ਇਲਾਵਾ ਰਾਜੀਵ ਸਾਂਈ ਜੀ ਦਰਬਾਰ ਪੰਜ ਪੀਰ ਕਾਦਰੀ ਮੁਹੱਲਾ ਨੀਲ ਕੰਠ, ਵੱਖ-ਵੱਖ ਰਾਜਨੀਤਿਕ ਪਾਰਟੀਆਂ ਤੋਂ ਇਲਾਵਾ ਕੈਬੇਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ, ਸਾਬਕਾ ਰਾਜ ਸਭਾ ਮੈਂਬਰ ਅਵਿਨਾਸ਼ ਰਾਏ ਖੰਨਾ, ਐਮ ਐਲ ਏ ਡਾਕਟਰ ਰਾਜ ਕੁਮਾਰ, ਸਾਬਕਾ ਚੇਅਰਮੈਨ ਐਸ ਸੀ ਕਮਿਸ਼ਨ ਕੇਂਦਰ ਵਿਜੇ ਕੁਮਾਰ ਸਾਂਪਲਾ 'ਤੇ ਸਾਬਕਾ ਐਮ ਪੀ ਅਤੇ ਠੇਕੇਦਾਰ ਭਗਵਾਨ ਦਾਸ ਨੇ ਵੀ ਸੰਤਾਂ ਤੋਂ ਆਸ਼ੀਰਵਾਦ ਪ੍ਰਾਪਤ ਕੀਤਾ। ਪੂਰੇ ਪੁਖਤਾ ਪ੍ਰਬੰਧਾਂ ਨਾਲ ਅਤੇ ਸੰਤ ਮਹਾਂਪੁਰਸ਼ਾਂ ਦੇ ਆਸ਼ੀਰਵਾਦ ਦੇ ਸਦਕਾ ਇਹ ਸੰਤ ਸੁਮੇਲਨ ਨੇਪਰੇ ਚਾੜਨ ਤੋਂ ਬਾਅਦ ਪ੍ਰਧਾਨ ਚੰਦਨ, ਹਰਵਿੰਦਰ ਹੀਰਾ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਫੋਰਸ ਪੰਜਾਬ, ਬਲਵਿੰਦਰ ਬਿੰਦੀ ਐਮ ਸੀ ਮੁਹੱਲਾ ਰਹੀਮਪੁਰ ਅਤੇ ਫਾਈਨਾਂਸ ਕਮੇਟੀ ਚੇਅਰਮੈਨ, ਕਮਲਜੀਤ ਸੈਕਟਰੀ, ਕਮਲ ਦਰਦੀ, ਜਗਮੋਹਣ ਮੰਤਰੀ, ਧਰਮਾ, ਵਿਨੋਦ ਕੁਮਾਰ, ਵਿਜੇ ਕੁਮਾਰ ਅਤੇ ਸੁਰਿੰਦਰ ਭੱਟੀ ਵੱਲੋਂ ਸੰਗਤਾਂ ਨੂੰ ਨਾਲ ਲੈ ਕੇ ਡੇਰਾ ਸੱਚਖੰਡ ਬੱਲਾਂ ਪਹੁੰਚੇ ਅਤੇ 108 ਸੰਤ ਨਿਰੰਜਣ ਦਾਸ ਜੀ ਤੋਂ ਆਸ਼ੀਰਵਾਦ ਪ੍ਰਾਪਤ ਕੀਤਾ ਅਤੇ ਉਨਾਂ ਦਾ ਧੰਨਵਾਦ ਕੀਤਾ ਕਿ ਉਹਨਾਂ ਦੇ ਸਦਕਾ ਹੀ ਇਹ 6ਵਾਂ ਸੰਤ ਸੰਮੇਲਨ ਨੇਪਰੇ ਚੜਿਆ। ਕਮੇਟੀ ਮੈਂਬਰਾਂ ਦੇ ਨਾਲ ਡੇਰਾ ਸੱਚਖੰਡ ਬੱਲਾਂ ਗਈਆਂ ਸੰਗਤਾਂ ਨੇ ਜਿੱਥੇ ਸੰਤਾਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਉਥੇ ਹੀ ਡੇਰੇ ਵਿੱਚ ਸੇਵਾ ਕਰਕੇ ਆਪਣਾ ਜੀਵਨ ਸਫਲ ਬਣਾਇਆ। ਪ੍ਰਧਾਨ ਚੰਦਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹੋ ਜਿਹੇ ਸੰਤ ਸੰਮੇਲਨ ਜਿੱਥੇ ਆਪਸੀ ਭਾਈਚਾਰਕ ਸਾਂਝ ਵਧਾਉਂਦੇ ਹਨ, ਉੱਥੇ ਹੀ ਸੰਤਾਂ ਮਹਾਂਪੁਰਸ਼ਾਂ ਤੋਂ ਆਸ਼ੀਰਵਾਦ ਲੈਣ ਨਾਲ ਜੀਵਨ ਵੀ ਸਫਲ ਹੁੰਦਾ ਹੈ।
