ਕੇਂਦਰੀ ਜੇਲ੍ਹ ਹੁਸ਼ਿਆਰਪੁਰ ਚ ਸਜ਼ਾ ਕੱਟ ਰਹੇ ਇਕ ਕੈਦੀ ਦੀ ਕੁੱਟਮਾਰ
ਹੁਸ਼ਿਆਰਪੁਰ, 22 ਦਿਸੰਬਰ -ਕੇਂਦਰੀ ਜੇਲ੍ਹ ਹੁਸ਼ਿਆਰਪੁਰ ਚ ਸਜ਼ਾ ਕੱਟ ਰਹੇ ਇਕ ਕੈਦੀ ਦੀ ਕੁੱਟਮਾਰ ਕਰਨ ਵਾਲੇ ਮਾਮਲੇ ਚ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਨਿਰਦੇਸ਼ਾਂ ਤੇ ਜੇਲ੍ਹ ਵਿਭਾਗ ਪੰਜਾਬ ਵਲੋਂ ਕੇਂਦਰੀ ਜੇਲ੍ਹ ਦੇ ਸੁਪਰਡੈਂਟ ਨੂੰ ਮੁਅੱਤਲ ਅਤੇ 7 ਹੋਰਨਾਂ ਖ਼ਿਲਾਫ਼ ਮਾਮਲਾ ਦਰਜ ਕਰਨ ਦੇ ਹੁਕਮ ਦਿੱਤੇ ਗਏ ਹਨ। ਸਿਤਮ ਜਰੂਫ਼ੀ ਇਹ ਕਿ ਪੁਲਿਸ ਨੇ ਕਥਿਤ ਦੋਸ਼ੀਆਂ ਦੇ ਨਾਂਅ, ਪਤਾ ਹੁੰਦਿਆਂ ਵੀ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਦਿੱਤਾ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਹਰਿੰਦਰਪਾਲ ਸਿੰਘ ਉਰਫ਼ ਰਿੰਦਾ ਪੁੱਤਰ ਇੰਦਰਜੀਤ ਸਿੰਘ ਵਾਸੀ ਮਹੋਦੀਪੁਰ ਜ਼ਿਲ੍ਹਾ ਜਲੰਧਰ, ਜੋ ਕਿ ਕੇਂਦਰੀ ਜੇਲ੍ਹ ਹੁਸ਼ਿਆਰਪੁਰ ਚ ਕਤਲ ਕੇਸ ਚ ਸਜ਼ਾ ਕੱਟ ਰਿਹਾ ਹੈ। ਕੈਦੀ ਹਰਿੰਦਰਪਾਲ ਸਿੰਘ ਉਰਫ਼ ਰਿੰਦਾ ਦੇ ਵਕੀਲ ਅਮਿਤ ਅਗਨੀਹੋਤਰੀ ਨੇ ਦੱਸਿਆ ਕਿ ਜੇਲ੍ਹ ਸੁਪਰਡੈਂਟ ਜੋਗਿੰਦਰ ਪਾਲ, ਕੈਦੀ ਹਰਿੰਦਰਪਾਲ ਸਿੰਘ ਉਰਫ਼ ਰਿੰਦਾ ਕੋਲੋਂ ਗੈਰ-ਕਾਨੂੰਨੀ ਕੰਮ ਕਰਵਾਉਣ ਲਈ ਉਸ ਨੂੰ ਮਜਬੂਰ ਕਰਦਾ ਸੀ, ਜਿਸ ਲਈ ਉਸ ਦੀ ਕੁੱਟਮਾਰ ਕੀਤੀ ਜਾਂਦੀ ਸੀ। ਰਿੰਦਾ ਨੇ ਆਪਣੇ ਵਕੀਲ ਰਾਹੀਂ ਕੁੱਟਮਾਰ ਸਬੰਧੀ ਪੰਜਾਬ ਤੇ ਹਰਿਆਣਾ ਹਾਈਕੋਰਟ ਚ ਰਿੱਟ ਦਾਇਰ ਕੀਤੀ ਸੀ। ਜਿਸ ਚ ਉਨ੍ਹਾਂ ਹਾਈਕੋਰਟ ਕੋਲ ਜੇਲ੍ਹ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ਼ ਸੰਭਾਲਣ ਦੀ ਅਪੀਲ ਕੀਤੀ ਸੀ, ਪ੍ਰੰਤੂ ਇਸੇ
ਦੌਰਾਨ ਕੇਂਦਰੀ ਜੇਲ੍ਹ ਵਲੋਂ ਇਸ ਮਾਮਲੇ ਦੀ ਜੋ ਜਾਂਚ ਰਿਪੋਰਟ ਵਿਭਾਗ ਕੋਲ ਦਿੱਤੀ ਗਈ,
ਉਸ ਚ ਕੁੱਟਮਾਰ ਨੂੰ ਝੁਠਲਾਇਆ ਗਿਆ ਤੇ ਸਿਰਫ਼ ਇੰਨਾ ਹੀ ਕਿਹਾ ਗਿਆ ਸੀ ਕਿ ਆਪਸ ਚ ਕਹਾਸੁਣੀ ਹੋਈ ਸੀ। ਜਿਸ ਦੇ ਆਧਾਰ ਤੇ ਏਡੀਜੀਪੀ (ਜੇਲ੍ਹ) ਨੇ ਹਾਈਕੋਰਟ ਚ ਇਹ
ਹਲਫ਼ੀਆ ਬਿਆਨ ਦਾਇਰ ਕੀਤਾ ਕਿ ਕੋਈ ਘਟਨਾ ਹੋਈ ਹੀ ਨਹੀਂ, ਪ੍ਰੰਤੂ ਰਿੰਦਾ ਦੇ ਵਕੀਲ ਨੇ ਹਾਈਕੋਰਟ ਚ ਉਹ ਫੁਟੇਜ਼ ਚਲਾ ਕੇ ਦਿਖਾਈ, ਜਿਸ ਚ ਰਿੰਦਾ ਦੀ ਕੁੱਟਮਾਰ ਕੀਤੀ ਜਾ ਰਹੀ
ਸੀ ਤਾਂ ਸਾਰਾ ਸੱਚ ਸਾਹਮਣੇ ਆ ਗਿਆ।
ਇਸ ਉਪਰੰਤ ਅਦਾਲਤ ਵਲੋਂ ਏਡੀਜੀਪੀ (ਜੇਲ੍ਹ) ਐਸਐਸ ਮਾਨ ਨੂੰ ਤਲਬ ਕੀਤਾ ਗਿਆ, ਜਿੱਥੇ ਉਨ੍ਹਾਂ ਅਦਾਲਤ ਚ ਮੁਆਫ਼ੀ ਮੰਗੀ। ਉਕਤ ਮਾਮਲੇ ਦੀ ਰੂਪ ਕੁਮਾਰ ਅਰੋੜਾ ਆਈ ਜੀ (ਜੇਲ੍ਹ) ਵਲੋਂ ਜਾਂਚ ਕੀਤੀ ਗਈ, ਜਿਸ ਚ ਸਾਰੀ ਘਟਨਾ ਦਾ ਸੱਚ ਸਾਹਮਣੇ ਲਿਆਂਦਾ ਗਿਆ, ਇਸ ਰਿਪੋਰਟ ਦੇ ਆਧਾਰ ਤੇ ਕੇਂਦਰੀ ਜੇਲ੍ਹ ਹੁਸ਼ਿਆਰਪੁਰ ਦੇ ਸੁਪਰਡੈਂਟ ਜੋਗਿੰਦਰ ਪਾਲ ਨੂੰ ਮੁਅੱਤਲ ਕਰਨ ਅਤੇ 7 ਹੋਰਨਾਂ ਵਿਰੁੱਧ ਮਾਮਲਾ ਦਰਜ ਕਰਨ ਦੇ ਹੁਕਮ ਦਿੱਤੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਦੇ ਐਸਐਚਓ ਸੰਜੀਵਨ ਕੁਮਾਰ ਨੇ ਦੱਸਿਆ ਕਿ ਪੁਲਿਸ ਵਲੋਂ ਕਥਿਤ ਦੋਸ਼ੀਆਂ ਖ਼ਿਲਾਫ਼ ਧਾਰਾ 323, 341, 506 ਆਈਪੀਸੀ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।