ਅੱਜ ਕੇਂਦਰੀ ਜੇਲ੍ਹ ਹੁਸ਼ਿਆਰਪੁਰ ਚ 2 ਹਵਾਲਾਤੀਆਂ ਵਲੋਂ ਫਾਹਾ ਲੈ ਕੇ ਆਤਮ ਹੱਤਿਆ

ਹੁਸ਼ਿਆਰਪੁਰ, 22 ਦਿਸੰਬਰ - ਅੱਜ ਕੇਂਦਰੀ ਜੇਲ੍ਹ ਹੁਸ਼ਿਆਰਪੁਰ ਚ 2 ਹਵਾਲਾਤੀਆਂ ਵਲੋਂ ਫਾਹਾ ਲੈ ਕੇ ਆਤਮ ਹੱਤਿਆ ਕਰ ਲਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜੇਲ੍ਹ ਚ ਹਵਾਲਾਤੀਆਂ ਵਲੋਂ ਕੀਤੀ ਆਤਮ ਹੱਤਿਆ ਸਬੰਧੀ ਸੂਚਨਾ ਮਿਲਦਿਆਂ ਹੀ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਤੁਰੰਤ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ।

ਹੁਸ਼ਿਆਰਪੁਰ, 22 ਦਿਸੰਬਰ - ਅੱਜ ਕੇਂਦਰੀ ਜੇਲ੍ਹ ਹੁਸ਼ਿਆਰਪੁਰ ਚ 2 ਹਵਾਲਾਤੀਆਂ ਵਲੋਂ ਫਾਹਾ ਲੈ ਕੇ ਆਤਮ ਹੱਤਿਆ ਕਰ ਲਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜੇਲ੍ਹ  ਚ ਹਵਾਲਾਤੀਆਂ ਵਲੋਂ ਕੀਤੀ ਆਤਮ ਹੱਤਿਆ ਸਬੰਧੀ ਸੂਚਨਾ ਮਿਲਦਿਆਂ ਹੀ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਤੁਰੰਤ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। 
ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਹਵਾਲਾਤੀਆਂ ਦੀ ਪਹਿਚਾਣ ਟੀਟੂ ਪੁੱਤਰ ਮਹਿੰਦਰ ਵਾਸੀ ਉਤੱਤੀ ਜ਼ਿਲ੍ਹਾ ਬਦਾਯੂ (ਯੂ.ਪੀ.) ਹਾਲ ਵਾਸੀ ਪਿੰਡ ਮਹਿਨਾ ਜ਼ਿਲ੍ਹਾ ਹੁਸ਼ਿਆਰਪੁਰ ਅਤੇ ਉਂਕਾਰ ਚੰਦ ਉਰਫ਼ ਕਾਲਾ ਪੁੱਤਰ ਗੁਰਪਾਲ ਸਿੰਘ ਵਾਸੀ ਮੁਹੱਲਾ ਸੁੰਦਰ ਨਗਰ ਹੁਸ਼ਿਆਰਪੁਰ ਵਜੋਂ ਹੋਈ ਹੈ। ਟੀਟੂ ਖ਼ਿਲਾਫ਼ 18 ਅਗਸਤ 2023 ਨੂੰ ਧਾਰਾ 376, 363, 366ਏ ਆਈਪੀਸੀ ਅਤੇ ਪੋਸਕੋ ਐਕਟ ਤਹਿਤ ਥਾਣਾ ਸਦਰ ਚ ਮਾਮਲਾ ਦਰਜ ਸੀ, ਜਦਕਿ
ਉਂਕਾਰ ਚੰਦ ਖ਼ਿਲਾਫ਼ 2 ਸਤੰਬਰ 2023 ਨੂੰ 22-61-85 ਐਨ.ਡੀ.ਪੀ.ਐਸ. ਐਕਟ ਤਹਿਤ ਮਾਮਲਾ ਦਰਜ ਸੀ, ਜਿਸ ਨੂੰ ਲੈ ਕੇ ਦੋਵੇਂ ਜੇਲ੍ਹ ਚ ਬੰਦ ਸਨ। 
ਇਸ ਸਬੰਧੀ ਜਾਣਕਾਰੀ ਦਿੰਦਿਆਂ ਕੇਂਦਰੀ ਜੇਲ੍ਹ ਹੁਸ਼ਿਆਰਪੁਰ ਦੇ ਡਿਪਟੀ ਸੁਪਰਡੈਂਟ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਉਕਤ ਹਵਾਲਾਤੀਆਂ ਨੇ ਸਵੇਰੇ ਕਰੀਬ 3 ਵਜੇ ਬੈਰਕ ਅੰਦਰ ਬਣੇ ਬਾਥਰੂਮ ਚ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ। ਉਨ੍ਹਾਂ ਦੱਸਿਆ ਕਿ ਮੌਕੇ ਤੇ ਜੇਲ੍ਹ ਦੇ ਮੈਡੀਕਲ ਅਫ਼ਸਰ ਡਾ ਸਿਮਰ ਵਲੋਂ ਇਨ੍ਹਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ। ਘਟਨਾ ਸਬੰਧੀ ਥਾਣਾ ਸਿਟੀ ਪੁਲਿਸ ਵਲੋਂ ਵਾਰਸਾਂ ਦੇ ਬਿਆਨਾਂ ਤੇ ਧਾਰਾ 176 ਸੀਆਰਪੀਸੀ ਤਹਿਤ ਕਾਰਵਾਈ ਕੀਤੀ ਗਈ ਹੈ। 
ਜਾਂਚ ਅਧਿਕਾਰੀ ਨੇ ਦੱਸਿਆ ਕਿ ਦੋਵੇਂ ਹਵਾਲਾਤੀਆਂ ਵਲੋਂ ਉਨ੍ਹਾਂ ਖ਼ਿਲਾਫ਼ ਦਰਜ ਮੁਕੱਦਮਿਆਂ ਤੋਂ ਪ੍ਰੇਸ਼ਾਨ ਹੋ ਕੇ ਆਤਮ ਹੱਤਿਆ ਕੀਤੀ ਗਈ ਹੈ। ਮ੍ਰਿਤਕਾਂ ਦੇ ਪੋਸਟਮਾਰਟਮ ਲਈ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਦੀਆਂ ਹਦਾਇਤਾਂ ਤੇ ਐਸਐਮਓ ਸਿਵਲ ਹਸਪਤਾਲ ਹੁਸ਼ਿਆਰਪੁਰ ਡਾ ਸਵਾਤੀ ਵਲੋਂ ਤਿੰਨ ਡਾਕਟਰਾਂ ਦਾ ਮੈਡੀਕਲ ਬੋਰਡ ਬਣਾਇਆ ਗਿਆ, ਜਿਸ ਚ ਡਾ ਕਾਜਲ, ਡਾ ਰੁਪਿੰਦਰਜੀਤ ਸਿੰਘ ਤੇ ਡਾ ਰਾਜਵੰਤ ਕੌਰ ਸ਼ਾਮਿਲ ਸਨ, ਜਿਨ੍ਹਾਂ ਨੇ ਮ੍ਰਿਤਕਾਂ ਦਾ ਪੋਸਟਮਾਰਟਮ ਕੀਤਾ। ਪੋਸਟਮਾਰਟਮ ਉਪਰੰਤ ਪੁਲਿਸ ਵਲੋਂ ਲਾਸ਼ਾਂ ਨੂੰ ਵਾਰਸਾਂ ਹਵਾਲੇ ਕਰ ਦਿੱਤਾ ਗਿਆ।