ਰਾਜ ਪੱਧਰੀ "ਊਰਜਾ ਸੰਭਾਲ ਐਵਾਰਡ 2023" ਚ ਪੀਐਲਡਬਲਿਊ ਦਾ ਹੋਇਆ ਦੋਹਰਾ ਸਨਮਾਨ

ਪਟਿਆਲਾ, 22 ਦਸੰਬਰ - ਸਥਾਨਕ ਲੋਕੋਮੋਟਿਵ ਵਰਕਸ (ਪੀਐਲਡਬਲਿਊ) ਨੇ "ਊਰਜਾ ਸੰਭਾਲ ਵਿੱਚ ਸ਼ਾਨਦਾਰ ਯੋਗਦਾਨ" ਲਈ ਇੱਕ ਨਹੀਂ ਬਲਕਿ ਦੋ ਸ਼੍ਰੇਣੀਆਂ ਵਿੱਚ ਵਕਾਰੀ ਦੂਜਾ ਸਥਾਨ ਹਾਸਲ ਕੀਤਾ ਹੈ। ਪੰਜਾਬ ਐਨਰਜੀ ਡਿਵੈਲਪਮੈਂਟ ਏਜੰਸੀ (ਪੇਡਾ) ਦੁਆਰਾ ਆਯੋਜਿਤ "ਸਟੇਟ ਲੈਵਲ ਐਨਰਜੀ ਕੰਜ਼ਰਵੇਸ਼ਨ ਐਵਾਰਡਜ਼ 2023" ਦੌਰਾਨ ਪੀਐਲਡਬਲਿਊ ਨੂੰ ਇਹ ਸਨਮਾਨ ਪ੍ਰਦਾਨ ਕੀਤੇ ਗਏ।

ਊਰਜਾ ਸੰਭਾਲ ਵਿੱਚ ਪੀਐਲਡਬਲਿਊ ਦੀਆਂ ਸ਼ਾਨਦਾਰ ਪ੍ਰਾਪਤੀਆਂ ਨੂੰ ਪੀਐਲਡਬਲਿਊ ਹਸਪਤਾਲ ਲਈ 'ਵਪਾਰਕ ਇਮਾਰਤਾਂ' ਅਤੇ ਪੀਐਲਡਬਲਿਊ ਵਰਕਸ਼ਾਪ ਲਈ 'ਨਿਰਮਾਣ ਉਦਯੋਗ (ਵੱਡੇ ਪੈਮਾਨੇ)' ਦੀਆਂ ਸ਼੍ਰੇਣੀਆਂ ਵਿੱਚ ਮਾਨਤਾ ਦਿੱਤੀ ਗਈ। ਪੀਐਲਡਬਲਿਊ ਦਾ ਕਹਿਣਾ ਹੈ ਕਿ ਪਟਿਆਲਾ ਲੋਕੋਮੋਟਿਵ ਵਰਕਸ ਦਾ ਦੋਹਰਾ ਸਨਮਾਨ ਸਮਰਪਿਤ ਟੀਮ ਦੁਆਰਾ ਪ੍ਰਦਰਸ਼ਿਤ ਪ੍ਰਤੀਬੱਧਤਾ ਅਤੇ ਉੱਤਮਤਾ ਨੂੰ ਦਰਸਾਉਂਦਾ ਹੈ। ਸ਼੍ਰੀ ਪ੍ਰਮੋਦ ਕੁਮਾਰ, ਪ੍ਰਮੁੱਖ ਮੁੱਖ ਪ੍ਰਸ਼ਾਸਕੀ ਅਧਿਕਾਰੀ, ਨੇ ਪੀਐਲਡਬਲਿਊ ਦੇ ਸਾਰੇ ਅਧਿਕਾਰੀਆਂ ਅਤੇ ਸਟਾਫ਼ ਨੂੰ ਇਸ  ਪ੍ਰਾਪਤੀ ਲਈ ਵਧਾਈ ਦਿੱਤੀ। ਉਨ੍ਹਾਂ  ਸਮੁੱਚੇ ਸਟਾਫ ਨੂੰ ਆਪਣੇ ਮਿਸਾਲੀ ਯਤਨ ਜਾਰੀ ਰੱਖਣ ਦੀ ਅਪੀਲ ਵੀ ਕੀਤੀ।