ਸਰਕਾਰੀ ਸਕੂਲ ਮਜਾਰਾ ਕਲਾਂ ਦੀ ਹਰਮਨਪ੍ਰੀਤ ਕੌਰ ਵਿਦਿਆਰਥਣ ਨੂੰ ਗੋਲਡ ਮੈਡਲ ਨਾਲ ਕੀਤਾ ਸਨਮਾਨਿਤ।
ਨਵਾਂਸ਼ਹਿਰ- ਸਰਕਾਰੀ ਸਮਾਰਟ ਹਾਈ ਸਕੂਲ ਮਜਾਰਾ ਕਲਾਂ /ਖੁਰਦ ਦੀ ਪੁਰਾਣੀ ਵਿਦਿਆਰਥਣ ਹਰਮਨਪ੍ਰੀਤ ਕੌਰ ਨੂੰ ਸੇਵਾ ਮੁਕਤ ਐਸਡੀਓ ( ਬੀਐਸਐਨ ਐਲ) ਰਘੁਵਿੰਦਰ ਪਾਲ ਅਤੇ ਉਨ੍ਹਾਂ ਦੇ ਸਾਥੀਆਂ ਵਲੋਂ ਗੋਲਡ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਸਕੂਲ ਵਿਖੇ ਮੁੱਖ ਅਧਿਆਪਕਾ ਨੀਲਮ ਕੁਮਾਰੀ ਦੀ ਦੇਖ ਰੇਖ ਹੇਠ ਕਰਵਾਏ ਗਏ ਇਕ ਸਾਦਾ ਪਰ ਪ੍ਰਭਾਵਸ਼ਾਲੀ ਸਮਾਗਮ ਵਿਚ ਵਿਦਿਆਰਥਣ ਨੂੰ ਇਹ ਸਨਮਾਨ ਦਿੱਤਾ ਗਿਆ।

ਜਾਣਕਾਰੀ ਦਿੰਦੇ ਹੋਏ ਮੁੱਖ ਅਧਿਆਪਕਾ ਨੇ ਦੱਸਿਆ ਕਿ ਵਿਦਿਆਰਥਣ ਹਰਮਨਪ੍ਰੀਤ ਕੌਰ ਨੇ ਮਾਰਚ 2023 ਵਿਚ ਹੋਈ ਦਸਵੀਂ ਜਮਾਤ ਦੀ ਪ੍ਰੀਖਿਆ ਵਿੱਚ ਜ਼ਿਲ੍ਹੇ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ ਸੀ ਅਤੇ ਉਸੇ ਸਾਲ ਪੰਜਾਬ ਸਟੇਟ ਟੇਲੈਂਟ ਸਰਚ ਪ੍ਰੀਖਿਆ ( ਪੀਐਸਟੀਐਸਈ) ਵਿਚ ਜ਼ਿਲ੍ਹੇ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਸੀ।
ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਸੇਵਾ ਮੁਕਤ ਐਸਡੀਓ ਰਘੁਵਿੰਦਰ ਪਾਲ ਆਪਣੀ ਬੇਟੀ ਦੇ ਆਸਟ੍ਰੇਲੀਆ ਵਿਚ ਪੀਐਡ ਕਰਨ ਦੀ ਖੁਸ਼ੀ ਵਿਚ ਬੱਚਿਆਂ ਨੂੰ ਕਿੱਟਾਂ ਅਤੇ ਕਾਪੀਆਂ ਵੰਡ ਚੁੱਕੇ ਹਨ ਅਤੇ 2015 ਤੋਂ ਵੱਖ ਵੱਖ ਸਕੂਲਾਂ ਦੇ ਉਨ੍ਹਾਂ ਵਿਦਿਆਰਥੀਆਂ ਨੂੰ ਗੋਲਡ ਮੈਡਲ ਅਤੇ ਲੈਪਟਾਪ ਨਾਲ ਸਨਮਾਨਿਤ ਕਰ ਚੁੱਕੇ ਹਨ ਜਿਹੜੇ ਪੰਜਾਬ ਬੋਰਡ ਦੀ ਕਿਸੇ ਵੀ ਪ੍ਰੀਖਿਆ ਵਿਚੋਂ ਮੈਰਿਟ ਵਿਚ ਰਹੇ ਹਨ।
ਇਸ ਤੋਂ ਇਲਾਵਾ ਉਹ ਨੈਸ਼ਨਲ ਫੁੱਟਬਾਲ ਖਿਡਾਰੀਆਂ ਨੂੰ ਵੀ ਗੋਲਡ ਮੈਡਲ ਨਾਲ ਸਨਮਾਨਿਤ ਕਰ ਚੁੱਕੇ ਹਨ। ਸਮਾਗਮ ਵਿਚ ਕਮਲਜੀਤ ਸਿੰਘ ਗਰੇਵਾਲ ਨਿਊਜ਼ੀਲੈਂਡ ਵਾਲਿਆਂ ਵਲੋਂ ਵੀ ਇਸੇ ਸਕੂਲ ਦੀ ਇਕ ਹੋਰ ਵਿਦਿਆਰਥਣ ਸਿਮਰਨ ਕੁਮਾਰੀ ਨੂੰ ਗੋਲਡ ਮੈਡਲ ਅਤੇ 1000 ਰੁਪਏ ਦੇ ਕੇ ਸਨਮਾਨਿਤ ਕੀਤਾ ਗਿਆ।
ਸਕੂਲ ਸਟਾਫ ਵਲੋਂ ਸਮਾਗਮ ਵਿਚ ਆਏ ਹੋਏ ਮਹਿਮਾਨਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮਾਸਟਰ ਅਜੈ ਕੁਮਾਰ ਚਾਹੜ ਮਜਾਰਾ , ਡਾ. ਅਮਿਤ ਕੁਮਾਰ ਈਐਨਟੀ , ਹਰਭਜਨ ਸਿੰਘ, ਕਿਰਤੀ ਕਿਸਾਨ ਜੱਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਬੈਂਸ , ਸੇਵਾ ਮੁਕਤ ਐਸਡੀਓ ਤਰਸੇਮ ਲਾਲ, ਚੇਅਰਮੈਨ ਐਸਐਸਈ ਬਲਵਿੰਦਰ ਸਿੰਘ, ਕਮਲਜੀਤ ਸਿੰਘ ਰਾਣੇਵਾਲ , ਰਾਜੀਵ ਸ਼ਰਮਾ , ਅਜੈਪਾਲ ਸਿੰਘ , ਦਲਜਿੰਦਰ ਕੌਰ , ਨੀਰੂ ਬਾਲਾ , ਚੰਦਨ ਸ਼ਰਮਾ , ਰਜਵੀਰ ਕੌਰ , ਪ੍ਰਿੰਸ ਪ੍ਰੀਤੀ , ਕੈਲਾਸ਼ , ਰਾਜਵਿੰਦਰ ਕੌਰ ਅਤੇ ਪ੍ਰਦੀਪ ਕੁਮਾਰ ਆਦਿ ਵੀ ਹਾਜ਼ਰ ਸਨ।