'ਫੂਲੇ' ਮੂਵੀ ਨੇ ਦਰਸ਼ਕਾਂ ਨੂੰ ਕੀਤਾ ਪ੍ਰਭਾਵਿਤ

ਮਾਹਿਲਪੁਰ, 13 ਮਈ- ਗੁਲਾਮਗਿਰੀ ਗ੍ਰੰਥ ਦੇ ਰਚੇਤਾ ਮਹਾਤਮਾ ਜੋਤੀ ਰਾਓ ਫੂਲੇ ਅਤੇ ਭਾਰਤ ਦੀ ਪਹਿਲੀ ਮਹਿਲਾ ਅਧਿਆਪਕ ਮਾਤਾ ਸਵਿਤਰੀ ਵਾਈ ਫੂਲੇ ਦੇ ਜੀਵਨ ਅਤੇ ਮਿਸ਼ਨ ਨਾਲ ਸੰਬੰਧਿਤ ਬਣੀ ਮੂਵੀ 'ਫੂਲੇ ' ਦੇਖਣ ਵਾਸਤੇ ਮਾਹਿਲਪੁਰ ਇਲਾਕੇ 'ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।

 ਪਿਛਲੇ ਕੁਝ ਦਿਨ ਪਹਿਲਾਂ ਜੈ ਭੀਮ ਕਾਰਵਾਂ ਚੈਰੀਟੇਬਲ ਸੁਸਾਇਟੀ ਰਜਿਸਟਰ ਵੱਲੋਂ ਨਿਰਮਲ ਕੌਰ ਬੋਧ ਦੀ ਅਗਵਾਈ ਹੇਠ ਮਿਸ਼ਨਰੀ ਸਾਥੀ ਵੱਡੀ ਗਿਣਤੀ ਵਿੱਚ ਹੁਸ਼ਿਆਰਪੁਰ ਵਿਖੇ ਫੂਲੇ ਫਿਲਮ ਦੇਖਣ ਵਾਸਤੇ ਗਏ ਤੇ ਹੁਣ ਜੱਸੀ ਖਾਨਪੁਰ, ਮਾਸਟਰ ਕਰਨੈਲ, ਚਰਨਜੀਤ ਬਾਹੋਵਾਲ, ਬਲਵੰਤ ਨੌਨੀਤਪੁਰ ਅਤੇ ਪਿੰਕੀ ਖਾਨਪੁਰ ਵੱਲੋਂ ਸਾਂਝੇ ਤੌਰ ਤੇ ਉੱਦਮ ਕਰਕੇ ਮਾਹਿਲਪੁਰ ਇਲਾਕੇ ਦੇ ਵੱਖ ਵੱਖ ਪਿੰਡਾਂ ਦੇ ਸਾਥੀਆਂ ਨੂੰ ਫੂਲੇ ਫਿਲਮ ਦਿਖਾਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ। 
ਅੱਜ ਗੱਲਬਾਤ ਕਰਦਿਆ ਨਿਰਮਲ ਕੌਰ ਬੋਧ ਨੇ ਦੱਸਿਆ ਕਿ ਏ. ਜੀ. ਸਟਾਰ ਸਿਨਮਾ ਬੱਡੋਆਣ ਸਰਦੁੱਲਾਪੁਰ ਨੇੜੇ ਸੈਲਾ ਖੁਰਦ ਵਿਖੇ ਇਹ ਫਿਲਮ ਦਿਖਾਈ ਗਈ। ਉਹਨਾਂ ਕਿਹਾ ਕਿ ਸਦੀਆਂ ਤੋਂ ਦੱਬੇ ਕੁਚਲੇ, ਲਤਾੜੇ ਸਮਾਜ ਅਤੇ ਹਰ ਸਮਾਜ ਦੀ ਔਰਤ ਨੂੰ ਇਹ ਮੂਵੀ ਜਰੂਰ ਦੇਖਣੀ ਚਾਹੀਦੀ ਹੈ, ਤਾਂ ਕਿ ਉਨਾਂ ਨੂੰ ਪਤਾ ਲੱਗ ਸਕੇ ਕਿ ਮਹਾਤਮਾ ਜੋਤੀ ਰਾਉ ਫੂਲੇ ਅਤੇ ਮਾਤਾ ਸਵਿਤਰੀ ਬਾਈ ਫੂਲੇ ਨੇ ਕਿੰਨੇ ਸੰਘਰਸ਼ਾਂ ਨਾਲ ਔਰਤਾਂ ਨੂੰ ਪੜਨ ਦੇ ਹੱਕ ਹਕੂਕ ਲੈ ਕੇ ਦਿੱਤੇ। 
'ਫੂਲੇ' ਮੂਵੀ ਦਾ ਸ਼ੋ ਦੇਖਣ ਸਮੇਂ ਨਿਰਮਲ ਕੌਰ ਬੋਧ, ਥਾਣੇਦਾਰ ਸੁਖਦੇਵ ਸਿੰਘ, ਅਮਰਜੀਤ ਕੌਰ, ਮਾਸਟਰ ਕਰਨੈਲ ਸਿੰਘ, ਕਿੱਟੀ ਖਾਨਪੁਰ, ਸੁਖਵਿੰਦਰ ਕੁਮਾਰ, ਅਮਰਜੀਤ ਕੌਰ, ਸੁਮੀਤਾ ਸਮੇਤ ਮਾਹਿਲਪੁਰ ਇਲਾਕੇ ਤੋਂ ਵੱਡੀ ਗਿਣਤੀ ਵਿੱਚ ਮਿਸ਼ਨਰੀ ਸਾਥੀ ਅਤੇ ਉਹਨਾਂ ਦੇ ਪਰਿਵਾਰਿਕ ਮੈਂਬਰ ਹਾਜ਼ਰ ਸਨ।