ਬਾਬਾ ਸਾਹਿਬ ਦੇ ਪ੍ਰੀਨਿਰਵਾਣ ਦਿਵਸ ਮੌਕੇ ਵਿੱਕੀ ਬਹਾਦਰਕੇ ਨੇ ਆਪਣੇ ਗੀਤਾਂ ਵਿੱਚ ਬਾਬਾ ਸਾਹਿਬ ਦਾ ਜੀਵਨ ਗਾਇਆ
ਨਵਾਂਸ਼ਹਿਰ - ਅੱਜ ਪਿੰਡ ਝੰਡੇਰ ਖ਼ੁਰਦ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਬਾਬਾ ਸਾਹਿਬ ਅੰਬੇਡਕਰ ਜੀ ਦੇ ਪ੍ਰੀਨਿਰਵਾਣ ਦਿਵਸ ਨੂੰ ਸਮਰਪਿਤ ਪ੍ਰੋਗਰਾਮ ਕਰਵਾਇਆ ਗਿਆ। ਜਿਸ ਦਾ ਪ੍ਰਬੰਧ ਵਰਲਡਵਾਈਡ ਬਸਪਾ ਸਪੋਰਟ ਸੁਰਜੀਤ ਝੰਡੇਰ ਨਿਵਾਸੀ ਕੁਵੈਤ ਵਲੋਂ ਕੀਤਾ ਗਿਆ। ਜਿਸ ਵਿੱਚ ਵਿਸ਼ੇਸ਼ ਤੌਰ ਤੇ ਮਿਸ਼ਨਰੀ ਗਾਇਕ ਵਿੱਕੀ ਬਹਾਦਰਕੇ ਅਤੇ ਸਾਥੀਆਂ ਨੇ ਮਿਸ਼ਨਰੀ ਗੀਤ ਪੇਸ਼ ਕੀਤੇ। ਬੰਗਾ ਵਿਧਾਨ ਸਭਾ ਹਲਕੇ ਤੋਂ ਬਸਪਾ ਆਗੂ ਸਾਥੀਆਂ ਸਮੇਤ ਪਹੁੰਚੇ ਹੋਏ ਸਨ।

ਇਸ ਮੌਕੇ ਤੇ ਧਰਮਪਾਲ ਤਲਵੰਡੀ ਬਸਪਾ ਬੰਗਾ ਹਲਕੇ ਦੇ ਕੈਸ਼ੀਅਰ ਨੇ ਪਹਿਲਾਂ ਤਾਂ ਸ਼ਰਧਾਂਜਲੀ ਭੇਟ ਕੀਤੀ ਬਾਅਦ ਵਿੱਚ ਦੱਸਿਆ ਕਿ ਜਦੋਂ ਬਾਬਾ ਸਾਹਿਬ ਡਾ ਅੰਬੇਡਕਰ ਜੀ ਸਿੱਖ ਬਣਨ ਲਈ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਆਏ ਸਨ ਉਸ ਵੇਲੇ ਦਾ ਇਤਿਹਾਸ ਲੋਕਾਂ ਸਾਹਮਣੇ ਪੇਸ਼ ਕੀਤਾ। ਉਨ੍ਹਾਂ ਇਹ ਵੀ ਦੱਸਿਆ ਕਿ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਜਿਸ ਤਰ੍ਹਾਂ ਮਨੁੱਖਤਾ ਨੂੰ ਪਹਿਲ ਦਿੱਤੀ ਗਈ ਹੈ ਠੀਕ ਉਸੇ ਤਰ੍ਹਾਂ ਦੇਸ਼ ਦੇ ਸੰਵਿਧਾਨ ਵਿੱਚ ਵੀ ਜਾਤ ਪਾਤ ਨੂੰ ਲਾਂਭੇ ਰੱਖ ਕੇ ਮਨੁੱਖਤਾ ਨੂੰ ਪਹਿਲ ਦਿੱਤੀ ਗਈ ਹੈ ਅਤੇ ਸਭ ਨੂੰ ਬਰਾਬਰ ਕੀਤਾ ਗਿਆ ਹੈ। ਚਰਨਜੀਤ ਮੰਢਾਲੀ ਯੂਥ ਵਿੰਗ ਆਗੂ ਬਸਪਾ ਬੰਗਾ ਨੇ ਕਿਹਾ ਕਿ ਸਾਡੇ ਸਾਰੇ ਸਮਾਜ ਨੂੰ ਬਾਬਾ ਸਾਹਿਬ ਡਾ ਅੰਬੇਡਕਰ ਜੀ ਦੇ ਮਿਸ਼ਨ ਪ੍ਰਤੀ ਜਾਗਰੂਕ ਹੋਣਾ ਚਾਹੀਦਾ ਹੈ ਅਤੇ ਸੰਵਿਧਾਨ ਨੂੰ ਪ੍ਰਚਾਰਨਾ ਚਾਹੀਦਾ ਹੈ ਤਾਂ ਕਿ ਸੰਵਿਧਾਨ ਪ੍ਰਤੀ ਸਾਰੇ ਜਾਗਰੂਕ ਹੋਣ।
ਕੁਲਦੀਪ ਬਹਿਰਾਮ ਯੂਥ ਵਿੰਗ ਆਗੂ ਬਸਪਾ ਬੰਗਾ, ਜ਼ੋਰਾਵਰ ਬੋਧੀ ਯੂਥ ਵਿੰਗ ਆਗੂ ਬਸਪਾ ਬੰਗਾ, ਦਰਸ਼ਨ ਬਹਿਰਾਮ, ਪ੍ਰਕਾਸ਼ ਫਰਾਲਾ ਅਤੇ ਨਗਰ ਨਿਵਾਸੀ ਬੱਚੇ ਹਾਜ਼ਰ ਸਨ। ਮਿਸ਼ਨਰੀ ਗਾਇਕ ਵਿੱਕੀ ਬਹਾਦਰਕੇ ਨੇ ਗੀਤਾਂ ਰਾਹੀਂ ਬਹੁਜਨ ਸਮਾਜ ਦੀ ਮੂਵਮੈਟ ਵਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਸੁਰਜੀਤ ਝੰਡੇਰ ਨੇ ਬਾਬਾ ਸਾਹਿਬ ਨੂੰ ਮੰਨਣ ਵਾਲਿਆਂ ਦਾ ਧੰਨਵਾਦ ਕੀਤਾ।