ਸੋਹਾਣਾ ਹਸਪਤਾਲ ਵਿਚ ਵਿਸ਼ਵ ਪੱਧਰੀ ਰੋਬੋਟਿਕ ਸਰਜਰੀਆਂ ਦੀ ਸ਼ੁਰੂਆਤ, ਸਿੰਘ ਸਾਹਿਬ ਗਿਆਨੀ ਰਘੁਬੀਰ ਸਿੰਘ ਨੇ ਕੀਤਾ ਉਦਘਾਟਨ
ਐਸ ਏ ਐਸ ਨਗਰ, 15 ਦਸੰਬਰ - ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਚੈਰੀਟੇਬਲ ਆਈ ਹਸਪਤਾਲ ਟਰੱਸਟ ਵਲੋਂ ਚਲਾਏ ਜਾ ਰਹੇ ਸੋਹਾਣਾ ਹਸਪਤਾਲ ਵਿਖੇ ਵਿਸ਼ਵ ਪੱਧਰੀ ਰੋਬੋਟਿਕ ਸਰਜਰੀਆਂ ਦੀ ਸ਼ੁਰੂਆਤ ਕੀਤੀ ਗਈ ਹੈ। ਹਸਪਤਾਲ ਵਿਚ ਰੱਖੇ ਗਏ ਇਕ ਸਮਾਗਮ ਦੌਰਾਨ ਪੰਥ ਰਤਨ ਭਾਈ ਸਾਹਿਬ ਭਾਈ ਜਸਬੀਰ ਸਿੰਘ ਜੀ ਖ਼ਾਲਸਾ ਖੰਨੇ ਵਾਲਿਆਂ ਦੀ ਬਖ਼ਸ਼ੀਸ਼ ਰਾਹੀਂ ਸ਼ੁਰੂ ਕੀਤੇ ਇਸ ਸੋਹਾਣਾ ਰੋਬੋਟਿਕ ਸਰਜਰੀ ਸੰਸਥਾ ਦਾ ਉਦਘਾਟਨ ਗਿਆਨੀ ਰਘੁਬੀਰ ਸਿੰਘ ਜੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਹੈਡ ਗ੍ਰੰਥੀ ਸ੍ਰੀ ਹਰਿਮੰਦਰ ਸਾਹਿਬ ਜੀ ਵੱਲੋਂ ਕੀਤਾ ਗਿਆ।

ਹਸਪਤਾਲ ਵਿਖੇ ਰੋਬੋਟਿਕ ਸਰਜਰੀ ਦੀ ਸ਼ੁਰੂਆਤ ਕਰਦਿਆਂ ਭਾਈ ਦਵਿੰਦਰ ਸਿੰਘ ਜੀ ਖ਼ਾਲਸਾ ਨੇ ਕਿਹਾ ਕਿ ਪੇਚੀਦਾ ਸਰਜਰੀਆਂ ਹੁਣ ਚੌਥੀ ਜਨਰੇਸ਼ਨ ਦੀ ਅਤਿ ਆਧੁਨਿਕ ਰੋਬੋਟਿਕ ਸਰਜੀਕਲ ਰਾਹੀਂ ਸਟੀਕ ਤਕਨੀਕ ਨਾਲ ਕੀਤੀਆਂ ਜਾਣਗੀਆਂ।
ਟਰੱਸਟ ਦੇ ਸਕੱਤਰ ਗੁਰਮੀਤ ਸਿੰਘ ਨੇ ਇਸ ਮੌਕੇ ਕਿਹਾ ਕਿ ਇਸ ਨਾਲ ਸੋਹਾਣਾ ਹਸਪਤਾਲ ਵੱਲੋਂ ਮੈਡੀਕਲ ਦੀ ਤਕਨੀਕੀ ਦੁਨੀਆਂ ਵਿਚ ਇਕ ਅਹਿਮ ਪੁਲਾਂਘ ਪੁੱਟੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਮਹੱਤਵਪੂਰਨ ਤਕਨੀਕ ਉਨ੍ਹਾਂ ਪੇਚੀਦਾ ਸਰਜੀਕਲ ਪ੍ਰਕਿਰਿਆਵਾਂ ਵਿਚ ਕ੍ਰਾਂਤੀ ਹੈ,ਜਿਨ੍ਹਾਂ ਵਿਚ ਮਾਹਿਰ ਤੋਂ ਮਾਹਿਰ ਡਾਕਟਰਾਂ ਨੂੰ ਮੁਸ਼ਕਿਲ ਪੇਸ਼ ਆਉਂਦੀ ਸੀ। ਉਨ੍ਹਾਂ ਦੱਸਿਆ ਕਿ ਕੈਂਸਰ, ਯੂਰੋਲੋਜੀ, ਗਾਇਨੀ ਅਤੇ ਜਰਨਲ ਪੇਚੀਦਾ ਸਰਜਰੀਆਂ ਚੌਥੀ ਜਨਰੇਸ਼ਨ ਰੋਬੋਟਿਕ ਰਾਹੀਂ ਸਟੀਕ ਤਕਨੀਕ ਨਾਲ ਬਿਹਤਰੀਨ ਨਤੀਜੇ ਮਿਲਣਗੇ।
ਇਸ ਮੌਕੇ ਇਸ ਤਕਨੀਕ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਸੀ ਈ ਓ ਅਤੇ ਆਰਥੋਪੈਡਿਕਸ ਦੇ ਮੁਖੀ ਡਾ ਗਗਨਦੀਪ ਸਿੰਘ ਸਚਦੇਵਾ ਨੇ ਕਿਹਾ ਕਿ ਮੈਡੀਕਲ ਤਕਨੀਕ ਵਿਚ ਅਤਿ ਆਧੁਨਿਕ ਚੌਥੀ ਜਨਰੇਸ਼ਨ ਦੇ ਇਸ ਰੋਬੋਟਿਕ ਰਾਹੀਂ ਮਾਹਿਰ ਸਰਜਨਾਂ ਨੂੰ ਪੇਚੀਦਾ ਸਰਜਰੀ ਕਰਨ ਵਿਚ ਹੋਰ ਨਿਪੁੰਨਤਾ ਅਤੇ ਗੁੰਝਲਦਾਰ ਪ੍ਰਕਿਰਿਆਵਾਂ ਨੂੰ ਆਸਾਨੀ ਨਾਲ ਕਰਨ ਸਹੂਲਤ ਮਿਲੇਗੀ। ਜਿਸ ਨਾਲ ਨਾ ਸਿਰਫ਼ ਕੀਮਤੀ ਜਾਨਾਂ ਨੂੰ ਬਚਾਉਣਾ ਹੋਰ ਆਸਾਨ ਹੋਵੇਗਾ। ਬਲਕਿ ਮਰੀਜ਼ਾਂ ਨੂੰ ਅਪਰੇਸ਼ਨ ਦੌਰਾਨ ਹੋਣ ਵਾਲੀ ਤਕਲੀਫ਼ ਅਤੇ ਲੱਗਣ ਵਾਲਾ ਸਮਾਂ ਵੀ ਬਹੁਤ ਘੱਟ ਹੋ ਜਾਵੇਗਾ।
ਯੂਰੋਲੋਜਿਸਟ ਅਤੇ ਰੇਨਲ ਟਰਾਂਸਪਲਾਂਟ ਸਰਜਨ ਡਾ. ਕਰਮਵੀਰ ਸਿੰਘ ਸਭਰਵਾਲ ਨੇ ਇਸ ਤਕਨੀਕ ਦੇ ਫ਼ਾਇਦਿਆਂ ਬਾਰੇ ਵਿਸਥਾਰ ਨਾਲ ਨਾਲ ਜਾਣਕਾਰੀ ਦਿਤੀ। ਉਨ੍ਹਾਂ ਰੋਬੋਟ ਦੇ ਉੱਨਤ ਰੋਬੋਟਿਕ ਸਿਸਟਮ ਅਤੇ ਉੱਚ-ਪਰਿਭਾਸ਼ਾ ਥ੍ਰੀ ਡੀ ਵਿਜ਼ਨ ਪ੍ਰਣਾਲੀ ਦੀ ਵਿਸਥਾਰ ਜਾਣਕਾਰੀ ਦਿਤੀ। ਡਾ ਸਭਰਵਾਲ ਨੇ ਰੋਬੋਟ ਦੇ ਅਨੁਭਵੀ ਪੈਨਲ, ਬਾਂਹਾਂ ਅਤੇ ਕੰਸੋਲ ਦੇ ਕੰਮ ਦੀ ਜਾਣਕਾਰੀ ਸਾਂਝੀ ਕਰਦੇ ਹੋਏ ਇਸ ਨਾਲ ਹੋਣ ਵਾਲੇ ਫ਼ਾਇਦੇ ਛੋਟੇ ਚੀਰੇ, ਖੂਨ ਦੀ ਕਮੀ ਅਤੇ ਤੇਜ਼ੀ ਨਾਲ ਠੀਕ ਹੋਣ ਦੇ ਸਮੇਂ ਦੀ ਜਾਣਕਾਰੀ ਦਿੱਤੀ।
ਇਸ ਮੌਕੇ ਟਰੱਸਟੀ ਸੁਖਦੀਪ ਸਿੰਘ ਨੇ ਕਿਹਾ ਕਿ ਭਵਿੱਖ ਵਿਚ ਹਸਪਤਾਲ ਵਿਚ ਅਤਿ ਆਧੁਨਿਕ ਤਕਨੀਕਾਂ ਨੂੰ ਸ਼ਾਮਿਲ ਕਰਦੇ ਹੋਏ ਹੋਰ ਬਿਹਤਰੀਨ ਮੈਡੀਕਲ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ।