ਹਾਈਟੈਕ ਇੰਡਸਟਰੀ ਵੱਲੋਂ ਸਵਰਗੀ ਹਰਪ੍ਰੀਤ ਸਿੰਘ ਦੀ ਯਾਦ ਵਿੱਚ ਮੁਫਤ ਮੈਡੀਕਲ ਕੈਂਪ ਦਾ ਆਯੋਜਨ
ਐਸ ਏ ਐਸ ਨਗਰ, 5 ਦਸੰਬਰ - ਹਾਈਟੈਕ ਇੰਡਸਟਰੀਜ ਲਿਮਟਿਡ ਵੱਲੋਂ ਮੁਹਾਲੀ ਇੰਡਸਟਰੀ ਐਸੋਸੀਏਸ਼ਨ ਦੇ ਸਹਿਯੋਗ ਨਾਲ ਕੰਪਨੀ ਦੇ ਡਾਇਰੈਕਟਰ ਰਹੇ ਸਵਰਗੀ ਹਰਪ੍ਰੀਤ ਸਿੰਘ ਸਚਦੇਵਾ ਦੀ ਯਾਦ ਵਿੱਚ ਉਦਯੋਗਿਕ ਖੇਤਰ ਫੇਜ਼ 7 ਐਮ ਆਈ ਏ ਦੇ ਦਫਤਰ ਵਿਖੇ ਮੁਫਤ ਮੈਡੀਕਲ ਅਤੇ ਚੈਕਅਪ ਕੈਂਪ ਲਗਾਇਆ ਗਿਆ ਜਿਸ ਦੌਰਾਨ 13-13 ਹਸਪਤਾਲ ਚੰਡੀਗੜ੍ਹ ਅਤੇ ਇੰਡਸ ਹਸਪਤਾਲ ਮੁਹਾਲੀ ਦੇ ਮਾਹਿਰ ਡਾਕਟਰਾਂ ਦੀ ਟੀਮ ਵਲੋਂ ਆਏ ਮਰੀਜਾਂ ਦੀ ਜਾਂਚ ਕੀਤੀ ਗਈ ਅਤੇ ਕੰਪਨੀ ਵਲੋਂ ਉਹਨਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਗਈਆਂ।

ਹਾਈਟੈਕ ਇੰਡਸਟ੍ਰੀ ਦੇ ਐਮ ਡੀ ਸz. ਰੁਪਿੰਦਰ ਸਿੰਘ ਸਚਦੇਵਾ ਨੇ ਦੱਸਿਆ ਕਿ ਕੈਂਪ ਦੌਰਾਨ 13-13 ਹਸਪਤਾਲ ਚੰਡੀਗੜ੍ਹ ਅਤੇ ਇੰਡਸ ਹਸਪਤਾਲ ਮੁਹਾਲੀ ਦੇ ਜਨਰਲ ਮੈਡੀਸਨ, ਅੱਖਾਂ, ਗਾਈਨੀਕੋਲੋਜੀ,ਦੰਦਾਂ, ਚਮੜੀ ਦੇ ਰੋਗਾਂ, ਹੱਡੀਆਂ ਦੇ ਰੋਗਾਂ ਅਤੇ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰਾਂ ਵਲੋਂ 350 ਮਰੀਜਾਂ ਦੀ ਜਾਂਚ ਕੀਤੀ ਗਈ। ਇਸ ਮੌਕੇ ਮਰੀਜਾਂ ਦੇ ਚੈਕਅੱਪ ਦੇ ਨਾਲ ਉਹਨਾਂ ਦੇ ਲੈਬੋਰਟਰੀ ਟੈਸਟ ਵੀ ਕੀਤੇ ਗਏ ਅਤੇ ਅੱਖਾਂ ਦੇ ਮਰੀਜਾਂ ਨੂੰ ਨਜਰ ਦੇ ਚਸ਼ਮੇ ਵੀ ਦਿੱਤੇ ਗਏ।
ਇਸ ਮੌਕੇ ਮੁਹਾਲੀ ਦੇ ਡਿਪਟੀ ਮੇਅਰ ਸz. ਕੁਲਜੀਤ ਸਿੰਘ ਬੇਦੀ, ਮੁਹਾਲੀ ਇੰਡਸਟ੍ਰੀ ਐਸੋਸੀਏਸ਼ਨ ਦੇ ਪ੍ਰਧਾਨ ਬਲਜੀਤ ਸਿੰਘ ਬਲੈਕਸਟੋਨ, ਜਨਰਲ ਸਕੱਤਰ ਦਿਲਪ੍ਰੀਤ ਸਿੰਘ ਬੋਪਾਰਏ ਅਤੇ ਹੋਰ ਅਹੁਦੇਦਾਰ, ਉੱਘੇ ਸਨਅਤਕਾਰ ਸz. ਗੁਰਮੀਤ ਸਿੰਘ ਭਾਟੀਆ, ਸz. ਬੀ ਐਸ ਆਨੰਦ, ਸz. ਬਲਬੀਰ ਸਿੰਘ, ਸz. ਐਸ ਐਸ ਸਭਰਵਾਲ, ਸ੍ਰੀ ਅਸ਼ੋਕ ਗੁਪਤਾ, ਐਡਵੋਕੇਟ ਜਸਬੀਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਸਨਅਤਕਾਰ ਹਾਜਿਰ ਸਨ।