ਬਾੜੀਆਂ ਕਲਾਂ ’ਚ ਇਤਿਹਾਸਕ ਕ੍ਰਿਸ਼ਨ ਲੀਲਾ ਮੇਲਾ ਧੂਮ ਧਾਮ ਨਾਲ ਸਮਾਪਤ ਮੇਲੇ ਸਾਡੀ ਪੁਰਾਤਨ ਸੰਸਕ੍ਰਿਤੀ ਦਾ ਪ੍ਰਤੀਕ--- ਵਿਜੇ ਸਾਂਪਲਾ

ਮਾਹਿਲਪੁਰ, (5 ਦਸੰਬਰ) ਸ਼੍ਰੀ ਕ੍ਰਿਸ਼ਨ ਲੀਲਾ ਪ੍ਰਬੰਧਕ ਕਮੇਟੀ ਬਾੜੀਆਂ ਕਲਾਂ ਵਲੋਂ ਪ੍ਰਧਾਨ ਪਰਮਜੀਤ ਸਿੰਘ ਪੰਮਾ ਦੀ ਅਗਵਾਈ ਹੇਠ ਸਮੂਹ ਪਿੰਡ ਵਾਸੀਆ ਦੇ ਸਹਿਯੋਗ ਨਾਲ 193ਵਾਂ ਇਤਿਹਾਸਕ ਕ੍ਰਿਸ਼ਨ ਲੀਲਾ ਮੇਲਾ ਬੜੀ ਸ਼ਰਧਾ ਤੇ ਧੂਮ-ਧਾਮ ਨਾਲ ਪਿੰਡ ਬਾੜੀਆਂ ਕਲਾਂ ਵਿਖੇ ਕਰਵਾਇਆ ਗਿਆ।

ਮਾਹਿਲਪੁਰ,  (5 ਦਸੰਬਰ) ਸ਼੍ਰੀ ਕ੍ਰਿਸ਼ਨ ਲੀਲਾ ਪ੍ਰਬੰਧਕ ਕਮੇਟੀ ਬਾੜੀਆਂ ਕਲਾਂ ਵਲੋਂ ਪ੍ਰਧਾਨ ਪਰਮਜੀਤ ਸਿੰਘ ਪੰਮਾ ਦੀ ਅਗਵਾਈ ਹੇਠ ਸਮੂਹ ਪਿੰਡ ਵਾਸੀਆ ਦੇ ਸਹਿਯੋਗ ਨਾਲ 193ਵਾਂ ਇਤਿਹਾਸਕ ਕ੍ਰਿਸ਼ਨ ਲੀਲਾ ਮੇਲਾ ਬੜੀ ਸ਼ਰਧਾ ਤੇ ਧੂਮ-ਧਾਮ ਨਾਲ ਪਿੰਡ ਬਾੜੀਆਂ ਕਲਾਂ ਵਿਖੇ ਕਰਵਾਇਆ ਗਿਆ। ਮੇਲੇ ਦੇ ਆਖ਼ਰੀ ਦਿਨ ਮੁੱਖ਼ ਮਹਿਮਾਨ ਵਜੋਂ ਸੰਤ
ਬਾਬਾ ਪ੍ਰੀਤਮ ਸਿੰਘ ਜੀ, ਵਿਜੇ ਸਾਂਪਲਾ ਸਾਬਕਾ ਕੇਂਦਰੀ ਮੰਤਰੀ, ਚੰਚਲ ਵਰਮਾ ਪ੍ਰਧਾਨ ਸਿਟੀ ਵੈਲਫੇਅਰ ਕਲੱਬ, ਪ੍ਰੇਮ ਸਿੰਘ ਸਹੋਤਾ, ਵਿਧਾਇਕ ਡਾ. ਰਾਜ ਕੁਮਾਰ , ਦਲਜੀਤ ਸਿੰਘ ਸਹੋਤਾ
ਅਤੇ ਦਵਿੰਦਰ ਸਿੰਘ ਬੈਂਸ ਬਾਹੋਵਾਲ ਨੇ ਸ਼ਿਰਕਤ ਕੀਤੀ।ਇਸ ਮੌਕੇ ਵਿਜੇ ਸਾਂਪਲਾ ਕੇਂਦਰੀ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਇਤਿਹਾਸ ਵਿਚ ਇਹ ਮੇਲਾ ਸਭ ਤੋਂ ਪੁਰਾਤਨ ਹੈ। ਇੰਨੇ ਲੰਬੇ ਸਮੇਂ ਤੋਂ ਮੇਲੇ ਦਾ ਲਗਾਤਾਰ ਨਿਰੰਤਰ ਜਾਰੀ ਰਹਿਣਾ ਦਰਸਾਉਂਦਾ ਹੈ ਕਿ ਪਿੰਡ ਦੀ ਸਮਾਜਿਕ
ਸਾਂਝ ਬਹੁਤ ਮਜ਼ਬੂਤ ਹੈ। ਇਸ ਮੌਕੇ ਸ੍ਰੀ ‘ਕ੍ਰਿਸ਼ਨ ਜਨਮ, ਕੰਸ ਦੀ ਮੌਤ, ਸੁਦਾਮਾ ਮਿਲਨ’ ਸਮੇਤ ਕ੍ਰਿਸ਼ਨ ਜੀ ਦੇ ਜਨਮ ਤੋਂ ਲੈ ਕੇ ਮਹਾਂਭਾਰਤ ਤੱਕ ਦੇ ਮਹੱਤਵਪੂਰਨ ਘਟਨਾਵਾਂ ਦੀਆਂ ਝਾਕੀਆਂ ਕੱਢੀਆਂ
ਗਈਆਂ। ਮੇਲੇ ਦੇ ਅਖ਼ੀਰ ਵਿਚ ਵਿਜੇ ਸਾਂਪਲਾ ਵੱਲੋਂ ਕੰਸ ਦੇ ਪੁਤਲੇ ਨੂੰ ਅਗਨੀ ਦੇਣ ਦੀ ਰਸਮ ਅਦਾ ਕੀਤੀ ਗਈ। ਇਸ ਮੌਕੇ ਸੈਕਟਰੀ ਮਹਿੰਦਰ ਸਿੰਘ ਭੰਬੋ, ਪੰਡਤ ਸੋਢੀ ਰਾਮ, ਪੰਚ ਬੂਟਾ ਸਿੰਘ, ਰਵੀ ਦੱਤ, ਜੋਰਾਵਰ ਸਿੰਘ ਸਹੋਤਾ, ਮਨਜਿੰਦਰ ਸਿੰਘ ਲਾਟਾ, ਮੰਗਲ ਸਿੰਘ , ਹਰਭਜਨ
ਸਿੰਘ ਕਨੇਡਾ, ਸਰਪੰਚ ਬਿਮਲਾ ਦੇਵੀ, ਸਰਪੰਚ ਸੁਦੇਸ਼ ਕੁਮਾਰ, ਸਰਪੰਚ ਸੀਮਾ ਰਾਣੀ, ਸਰਪੰਚਮੰਜੂ ਮੋਤੀਆਂ, ਮਾ. ਮੋਹਣ ਸਿੰਘ, ਮਾ. ਤਿਲਕ ਰਾਜ, ਮੁਕੇਸ਼ ਸਲਵਾਨ, ਪ੍ਰਿਥੀਪਾਲ, ਅਵਤਾਰ
ਸਿੰਘ ਬੁੜੋਵਾੜੀ, ਜੰਗੀ ਕਨੇਡਾ, ਮਾ.ਓਮ ਪ੍ਰਕਾਸ਼, ਸਤੀਸ਼ ਸੋਢੀ, ਵਿਵੇਕ ਐਰੀ, ਪੰਡਤ ਨਰੇਸ਼ ਕੁਮਾਰ, ਰਾਮੇਸ਼ ਕੁਮਾਰ ਐਰੀ, ਸੰਦੀਪ, ਦਲੀਪ ਦੀਪਾ, ਕੁਲਦੀਪ ਸ਼ੈਕੀਂ ਸਮੇਤ ਭਾਰੀ ਗਿਣਤੀ ਵਿਚ ਇਲਾਕਾ ਨਿਵਾਸੀ ਸੰਗਤਾਂ  ਹਾਜ਼ਰ ਸਨ।