ਖਰੜ ਸ਼ਹਿਰ ਅਤੇ ਹੋਰਨਾਂ ਕਸਬਿਆਂ-ਸ਼ਹਿਰਾਂ ਦੇ ਸੀਵਰੇਜ ਦੇ ਗੰਦੇ ਪਾਣੀ ਦਾ ਪ੍ਰਬੰਧ ਕਰੇ ਸਰਕਾਰ : ਭਾਰਤੀ ਕਿਸਾਨ ਯੂਨੀਅਨ

ਖਰੜ, 5 ਦਸੰਬਰ - ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਅਤੇ ਇਲਾਕੇ ਦੇ ਕਿਸਾਨਾਂ ਅਤੇ ਵਸਨੀਕਾਂ ਨੇ ਯੂਨੀਅਨ ਦੇ ਸੂਬਾ ਪ੍ਰੈਸ ਸਕੱਤਰ ਪੰਜਾਬ ਸz. ਮੇਹਰ ਸਿੰਘ ਥੇੜੀ ਦੀ ਅਗਵਾਈ ਹੇਠ ਖਰੜ ਦੇ ਐਸ ਡੀ ਐਮ ਨਾਲ ਮੁਲਾਕਾਤ ਕਰਕੇ ਖਰੜ ਸ਼ਹਿਰ ਅਤੇ ਹੋਰ ਕਸਬਿਆਂ, ਸ਼ਹਿਰਾਂ ਦੇ ਸੀਵਰੇਜ ਦੇ ਗੰਦੇ ਪਾਣੀ ਕਾਰਨ ਕਿਸਾਨਾਂ ਦੀਆਂ ਫਸਲਾਂ ਦੀ ਹੁੰਦੀ ਬਰਬਾਦੀ ਬਾਰੇ ਜਾਣਕਾਰੀ ਦਿੰਦਿਆਂ ਗੰਦੇ ਪਾਣੀ ਦਾ ਪ੍ਰਬੰਧ ਕਰਨ ਦੀ ਮੰਗ ਕੀਤੀ ਹੈ।

ਖਰੜ, 5 ਦਸੰਬਰ - ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਅਤੇ ਇਲਾਕੇ ਦੇ ਕਿਸਾਨਾਂ ਅਤੇ ਵਸਨੀਕਾਂ ਨੇ ਯੂਨੀਅਨ ਦੇ ਸੂਬਾ ਪ੍ਰੈਸ ਸਕੱਤਰ ਪੰਜਾਬ ਸz. ਮੇਹਰ ਸਿੰਘ ਥੇੜੀ ਦੀ ਅਗਵਾਈ ਹੇਠ ਖਰੜ ਦੇ ਐਸ ਡੀ ਐਮ ਨਾਲ ਮੁਲਾਕਾਤ ਕਰਕੇ ਖਰੜ ਸ਼ਹਿਰ ਅਤੇ ਹੋਰ ਕਸਬਿਆਂ, ਸ਼ਹਿਰਾਂ ਦੇ ਸੀਵਰੇਜ ਦੇ ਗੰਦੇ ਪਾਣੀ ਕਾਰਨ ਕਿਸਾਨਾਂ ਦੀਆਂ ਫਸਲਾਂ ਦੀ ਹੁੰਦੀ ਬਰਬਾਦੀ ਬਾਰੇ ਜਾਣਕਾਰੀ ਦਿੰਦਿਆਂ ਗੰਦੇ ਪਾਣੀ ਦਾ ਪ੍ਰਬੰਧ ਕਰਨ ਦੀ ਮੰਗ ਕੀਤੀ ਹੈ। ਉਹਨਾਂ ਪੱਤਰ ਵਿੱਚ ਲਿਖਿਆ ਹੈ ਕਿ ਖਰੜ ਇਲਾਕੇ ਦੇ ਕਿਸਾਨ ਅਤੇ ਵਸਨੀਕ ਸੀਵਰੇਜ ਦੇ ਗੰਦੇ ਪਾਣੀ ਦੀ ਨਿਕਾਸੀ ਦੇ ਪ੍ਰਬੰ ਧ ਨਾ ਹੋਣ ਕਾਰਨ ਬੁਰੀ ਤਰ੍ਹਾਂ ਪਰੇਸ਼ਾਨ ਹਨ ਅਤੇ ਇਸ ਕਾਰਨ ਕਿਸਾਨਾਂ ਦੀ ਫਸਲ ਦੀ ਬਹੁਤ ਵੱਡੇ ਪੱਧਰ ਤੇ ਬਰਬਾਦੀ ਹੋ ਰਹੀ ਹੈ।

ਪੱਤਰ ਵਿੱਚ ਕਿਹਾ ਗਿਆ ਹੈ ਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਖਰੜ ਸ਼ਹਿਰ ਦਾ ਗੰਦਾ ਪਾਣੀ ਪਿੰਡ ਚੋਲਟਾ, ਰੰਗੀਆਂ ਪੋਪਨਾ, ਨਿਆਮੀਆਂ ਆਦਿ ਦੇ ਖੇਤਾਂ ਵਿਚ ਸਾਰਾ ਸਾਲ ਚਲਦਾ ਰਹਿੰਦਾ ਹੈ ਅਤੇ ਇਸ ਵੇਲੇ ਵੀ ਵੱਡੇ ਪੱਧਰ ਤੇ ਚੱਲ ਰਿਹਾ ਹੈ, ਜੋ ਨਵੀਆਂ ਬੀਜੀਆਂ ਫਸਲਾਂ ਨੂੰ ਬਰਬਾਦ ਕਰ ਰਿਹਾ ਹੈ।

ਪੱਤਰ ਵਿੱਚ ਕਿਹਾ ਗਿਆ ਹੈ ਕਿ ਦੂਜੇ ਪਾਸੇ ਜਿਹੜਾ ਪਾਣੀ ਖਾਨਪੁਰ ਤੋਂ ਨਿਕਲਦਾ ਹੈ ਉਹ ਪਾਣੀ ਪਿੰਡ ਪੀਰ ਸੁਹਾਚਾ ਤੋਂ ਸ਼ੁਰੂ ਹੋ ਕੇ ਬਜਹੇੜੀ, ਦੇਹਕਲਾਂ, ਨਬੀਪੁਰ ਆਦਿ ਨੂੰ ਹੁੰਦਾ ਹੋਇਆ ਐਸ ਵਾਈ ਐਲ ਨਹਿਰ ਵਿਚ ਪੈ ਰਿਹਾ ਹੈ ਅਤੇ ਐਸ ਵਾਈ ਐਲ ਨਹਿਰ ਇਸ ਗੰਦੇ ਪਾਣੀ ਨਾਲ ਪੂਰੀ ਤਰ੍ਹਾਂ ਭਰ ਚੁੱਕੀ ਹੈ। ਇਹ ਗੰਦਾ ਪਾਣੀ ਨਹਿਰ ਦੇ ਨੇੜੇ ਵਸਦੇ ਪਿੰਡਾਂ ਸੋਤਲ, ਰੋੜਾ, ਬੀਬੀਪੁਰ, ਬੱਤਾ, ਮਿਲ ਕਪੜਾ, ਥੇੜੀ ਤੋਂ ਅੱਗੇ ਜਿਲ੍ਹਾ ਫਤਿਹਗੜ੍ਹ ਸਾਹਿਬ ਦੇ ਬਹੁਤ ਸਾਰੇ ਪਿੰਡਾਂ (ਜਿਨ੍ਹਾਂ ਵਿੱਚ ਇਹ ਗੰਦਾ ਪਾਣੀ ਘੁੰਮਦਾ ਹੈ) ਵਿੱਚ ਬਿਮਾਰਿਆਂ ਫੈਲਾ ਰਿਹਾ ਹੈ ਅਤੇ ਪੀਣ ਵਾਲੇ ਪਾਣੀ ਨੂੰ ਵੀ ਪ੍ਰਦੂਸ਼ਿਤ ਕਰ ਰਿਹਾ ਹੈ।

ਪੱਤਰ ਵਿੱਚ ਕਿਹਾ ਗਿਆ ਹੈ ਕਿ ਇਸ ਗੰਦੇ ਪਾਣੀ ਨਾਲ ਭਰੀ ਨਹਿਰ ਵਿੱਚ ਜੇਕਰ ਕਿਤੇ ਵੀ ਨਹਿਰ ਵਿਚ ਪਾੜ ਪੈ ਗਿਆ ਤਾਂ ਉਨ੍ਹਾਂ ਪਿੰਡਾਂ ਦੀਆਂ ਫਸਲਾਂ ਅਤੇ ਘਰਾਂ ਦਾ ਵੱਡੇ ਪੱਧਰ ਤੇ ਨੁਕਸਾਨ ਹੋ ਸਕਦਾ ਹੈ। ਇਸਤੋਂ ਪਹਿਲਾਂ ਵੀ ਇਹ ਪਾਣੀ ਜਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡਾਂ ਵਿਚ ਨਹਿਰ ਵਿਚ ਪਾੜ ਪੈਣ ਕਾਰਨ ਝੋਨੇ ਦੀ ਫਸਲ ਵੱਡੇ ਪੱਧਰ ਤੇ ਖਰਾਬ ਕਰ ਚੁੱਕਿਆ ਹੈ।

ਆਗੂਆਂ ਨੇ ਐਸ ਡੀ ਐਮ ਨੂੰ ਦੱਸਿਆ ਕਿ ਪਿੰਡ ਘੜੂੰਆ (ਜਿਸਦੇ ਨਗਰ ਪੰਚਾਇਤ ਬਣਨ ਕਾਰਨ ਆਬਾਦੀ ਬਹੁਤ ਜਿਆਦਾ ਵੱਧ ਚੁੱਕੀ ਹੈ) ਪਿੰਡ ਦਾ ਗੰਦਾ ਪਾਣੀ ਪੱਛਮ ਦਿਸ਼ਾ ਵੱਲ, ਮਾਛੀਪੁਰ ਰੋਡ ਉਤੇ ਕਾਫੀ ਟਾਈਮ ਤੋਂ ਚੱਲ ਰਿਹਾ ਹੈ ਜਿਸ ਨਾਲ ਲੱਗਭੱਗ ਡੇਢ ਕਿਲੋ ਮੀਟਰ ਸੜਕ ਪਾਣੀ ਨਾਲ ਭਰ ਰਹੀ ਹੈ ਅਤੇ ਰਸਤਾ ਬਿਲਕੁਲ ਬੰਦ ਹੋ ਚੁੱਕਿਆ ਹੈ। ਉਹਨਾਂ ਕਿਹਾ ਕਿ ਇਸ ਮਾਛੀਪੁਰ ਰੋਡ ਉਤੇ ਬਿਜਲੀ ਮਹਿਕਮੇ ਦਾ 66 ਕੇ ਵੀ ਦਾ ਗਰਿਡ ਲੱਗਿਆ ਹੋਇਆ ਹੈ ਅਤੇ ਇਸ ਪਾਸੇ ਪਿੰਡ ਦੀ ਕਾਫੀ ਆਬਾਦੀ ਰਹਿੰਦੀ ਹੈ। ਬਿਜਲੀ ਗਰਿੰਡ ਵਿੱਚ ਜਾਣ ਲਈ ਅਤੇ ਉਸ ਸੜਕ ਨੂੰ ਹਰ ਰੋਜ ਮਾਛੀਪੁਰ ਅਤੇ ਥੇੜੀ ਆਦਿ ਪਿੰਡਾਂ ਦੇ ਲੋਕਾਂ ਨੂੰ ਘੜੂੰਆਂ ਪਹੁੰਚਣ ਕਈ ਕਿਲੋਮੀਟਰ ਘੁੰਮ ਕੇ ਆਉਂਦੇ ਹਨ। ਇਨ੍ਹਾਂ ਪਿੰਡਾਂ ਦੇ ਵਿਦਿਆਰਥੀ ਅਤੇ ਲੋਕਾਂ ਨੂੰ ਘੜੂੰਆਂ ਜਾਣਾ ਪੈਂਦਾ ਹੈ ਕਿਉਂਕਿ ਬੈਂਕ, ਕੋਆਪ੍ਰਟਿਵ ਸੋਸਾਇਟੀ, ਸਕੂਲ, ਕਾਲਜ, ਡਾਕਘਰ, ਹਸਪਤਾਲ, ਵਗੈਰਾ ਘੜੂੰਆਂ ਪਿੰਡ ਵਿਚ ਸਥਿਤ ਹੈ। ਉਹਨਾਂ ਮੰਗ ਕੀਤੀ ਕਿ ਇਸ ਮਸਲੇ ਦਾ ਹੱਲ ਕੱਢਿਆ ਜਾਵੇ ਤਾਂ ਕਿ, ਇਲਾਕਾ ਨਿਵਾਸੀ ਸੁੱਖ ਦਾ ਸਾਹ ਲੈ ਸਕਣ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਰਜਿੰਦਰ ਸਿੰਘ ਦੇਹਕਲਾਂ ਪ੍ਰਧਾਨ ਮੁਹਾਲੀ, ਹਕੀਕਤ ਸਿੰਘ ਪ੍ਰੈਸ ਸਕੱਤਰ, ਖਰੜ, ਬਹਾਦਰ ਸਿੰਘ ਨਿਆਮੀਆਂ ਜਰਨਲ ਸਕੱਤਰ ਮੁਹਾਲੀ, ਸੁੱਖਾ ਸ਼ਾਹਪੁਰ, ਜਗਤਾਰ ਸਿੰਘ ਦੇਹਕਲਾਂ, ਪ੍ਰਦੀਪ ਸਿੰਘ ਨਿਆਮੀਆਂ, ਦਿਲਬਾਗ ਸਿੰਘ ਸਰਪੰਚ ਭਾਗੋਮਾਜਰਾ, ਜੱਸੀ ਘੰੜੂਆਂ, ਅਵਤਾਰ ਸਿੰਘ ਸਹੋੜਾ, ਜਸਵੀਰ ਸਿੰਘ ਘੋਗਾ ਵੀ ਹਾਜ਼ਰ ਸਨ।