ਬਿਮਾਰੀਆਂ ਦਾ ਕਾਰਨ ਬਣ ਰਿਹਾ ਹੈ ਮੁੱਖ ਸੜਕ ਦੇ ਕਿਨਾਰੇ ਤਕ ਖਿੱਲਰਿਆ ਕੂੜੇ ਦਾ ਢੇਰ ਕੂੜੇ ਵਿੱਚੋਂ ਉਠਦੀ ਬਦਬੂ ਕਾਰਨ ਲੋਕਾਂ ਦਾ ਲਾਂਘਾ ਵੀ ਮੁਸ਼ਕਿਲ

ਐਸ ਏ ਐਸ. ਨਗਰ, 10 ਅਕਤੂਬਰ - ਸਥਾਨਕ ਫੇਜ਼ 1 ਦੀ ਗੁਰੂ ਨਾਨਕ ਮਾਰਕੀਟ ਦੇ ਨਾਲ ਲੱਗਦੇ ਕੂੜਾ ਘਰ ਤੋਂ ਬਾਹਰ ਸੜਕ ਤੱਕ ਖਿੱਲਰਿਆ ਕੂੜਾ ਆਮ ਲੋਕਾਂ ਲਈ ਭਾਰੀ ਪਰੇਸ਼ਾਨੀ ਦਾ ਕਾਰਨ ਬਣਿਆ ਹੋਇਆ ਹੈ।

ਐਸ ਏ ਐਸ. ਨਗਰ, 10 ਅਕਤੂਬਰ - ਸਥਾਨਕ ਫੇਜ਼ 1 ਦੀ ਗੁਰੂ ਨਾਨਕ ਮਾਰਕੀਟ ਦੇ ਨਾਲ ਲੱਗਦੇ ਕੂੜਾ ਘਰ ਤੋਂ ਬਾਹਰ ਸੜਕ ਤੱਕ ਖਿੱਲਰਿਆ ਕੂੜਾ ਆਮ ਲੋਕਾਂ ਲਈ ਭਾਰੀ ਪਰੇਸ਼ਾਨੀ ਦਾ ਕਾਰਨ ਬਣਿਆ ਹੋਇਆ ਹੈ। ਸੜਕ ਦੇ ਇੱਕ ਵੱਡੇ ਹਿੱਸੇ ਤਕ ਖਿੱਲਰੇ ਇਸ ਕੂੜੇ ਕਾਰਨ ਇਸ ਸੜਕ ਤੇ ਆਵਾਜਾਈ ਵੀ ਪ੍ਰਭਾਵਿਤ ਹੁੰਦੀ ਹੈ।
ਫੇਜ਼ 1 ਦੀ ਵਸਨੀਕ ਸਮਾਜ ਸੇਵੀ ਆਗੂ ਪੁਸ਼ਪਾਪੁਰੀ ਨੇ ਦੱਸਿਆ ਕਿ ਪਿਛਲੇ ਦੋ ਦਿਨਾਂ ਤੋਂ ਫੇਜ਼ 1 ਦੇ ਇਸ ਕੂੜਾ ਘਰ ਦੇ ਬਾਹਰ ਸੜਕ ਤੱਕ ਕੂੜੇ ਦੇ ਢੇਰ ਲੱਗੇ ਹੋਏ ਹਨ। ਉਹਨਾਂ ਕਿਹਾ ਕਿ ਜਿਹੜੇ ਵਿਅਕਤੀ ਘਰਾਂ ਵਿੱਚੋਂ ਕੂੜਾ ਇਕੱਠਾ ਕਰਦੇ ਹਨ ਉਹ ਵੀ ਘਰਾਂ ਵਿੱਚੋਂ ਲਿਆਂਦਾ ਕੂੜਾ ਇਸ ਕੂੜਾ ਘਰ ਦੇ ਬਾਹਰ ਸੜਕ ਤੇ ਹੀ ਸੁੱਟ ਜਾਂਦੇ ਹਨ।
ਸੜਕ ਤਕ ਖਿੱਲਰੇ ਇਸ ਕੂੜੇ ਵਿੱਚ ਆਵਾਰਾ ਪਸ਼ੂ ਮੂੰਹ ਮਾਰਦੇ ਹਨ ਅਤੇ ਇਸਨੂੰ ਹੋਰ ਖਿਲਾਰ ਦਿੰਦੇ ਹਨ। ਸੜਕ ਤਕ ਖਿਲਰੇ ਇਸ ਕੂੜੇ ਕਾਰਨ ਭਾਰੀ ਬਦਬੂ ਫੈਲਦੀ ਹੈ ਜਿਸ ਕਾਰਨ ਇੱਥੋਂ ਆਉਣ-ਜਾਣ ਵਾਲੇ ਵਾਹਨ ਚਾਲਕਾਂ ਨੂੰ ਵੀ ਭਾਰੀ ਪੇ੍ਰਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇੱਥੋਂ ਪੈਦਲ ਆਉਣ-ਜਾਣ ਵਾਲੇ ਲੋਕਾਂ ਨੂੰ ਹੋਰ ਵੀ ਮੁਸ਼ਕਲ ਆਉਂਦੀ ਹੈ।
ਇਸ ਕੂੜਾ ਘਰ ਦੇ ਇਸਦੇ ਸਾਹਮਣੇ ਖਾਣ ਪੀਣ ਦਾ ਸਾਮਾਨ ਵੇਚਣ ਵਾਲੀਆਂ ਕਾਫੀ ਦੁਕਾਨਾਂ ਹਨ ਅਤੇ ਇਸ ਕੂੜਾ ਘਰ ਦੀ ਗੰਦਗੀ ਦੇ ਉੜ ਕੇ ਆਸ ਪਾਸ ਖਿੱਲਰਨ ਕਾਰਨ ਇੱਥੇ ਹਰ ਵੇਲੇ ਬਿਮਾਰੀ ਫੈਲਣ ਦਾ ਖਤਰਾ ਬਣਿਆ ਰਹਿੰਦਾ ਹੈ। ਉਹਨਾਂ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਹੈ ਕਿ ਇਸ ਥਾਂ ਤੇ ਜਲਦ ਤੋਂ ਜਲਦ ਸਫਾਈ ਕਰਵਾਈ ਜਾਵੇ ਤਾਂ ਕਿ ਕੋਈ ਬੀਮਾਰੀ ਨਾ ਫੈਲੇ।
ਇਸ ਸਬੰਧੀ ਸੰਪਰਕ ਕਰਨ ਤੇ ਨਗਰ ਨਿਗਮ ਦੇ ਸੈਨੇਟਰੀ ਇੰਸਪੈਕਟਰ ਦੀਪਕ ਨੇ ਮੰਨਿਆ ਕਿ ਇਸ ਥਾਂ ਤੇ ਕੂੜੇ ਦੀ ਸਮੱਸਿਆ ਆ ਰਹੀ ਹੈ ਉਹਨਾਂ ਕਿਹਾ ਕਿ ਇਸ ਸਮੱਸਿਆ ਦਾ ਜਲਦ ਤੋਂ ਜਲਦ ਨਿਪਟਾਰਾ ਕੀਤਾ ਜਾਵੇਗਾ।ੋ