
ਪਟਿਆਲਾ ਪੁਲਿਸ ਵੱਲੋਂ ਸ਼ੰਭੂ ਵਿਖੇ ਹੋਏ ਟੇਲਰਮਾਸਟਰ ਦੇ ਕਤਲ ਦਾ ਮਾਮਲਾ ਬੇਨਕਾਬ
ਪਟਿਆਲਾ, 2 ਦਸੰਬਰ - ਸੀਨੀਅਰ ਕਪਤਾਨ ਪੁਲਿਸ ਪਟਿਆਲਾ ਵਰੁਣ ਸ਼ਰਮਾ ਨੇ ਦੱਸਿਆ ਕਿ 29 ਅਕਤੂਬਰ ਦੀ ਦਰਮਿਆਨੀ ਰਾਤ ਨੂੰ ਪਿੰਡ ਸਲੇਮਪੁਰ ਸੇਖਾਂ ਥਾਣਾ ਸ਼ੰਭੂ ਵਿਖੇ ਟੇਲਰਮਾਸਟਰ ਲਛਮਣ ਸਿੰਘ ਦੇ ਕਤਲ ਨੂੰ ਟਰੇਸ ਕਰਨ ਲਈ ਹਰਬੀਰ ਸਿੰਘ ਅਟਵਾਲ ਕਪਤਾਨ ਪੁਲਿਸ ਇੰਨਵੈਸਟੀਗੇਸ਼ਨ ਪਟਿਆਲਾ, ਸੁਖਅਮ੍ਰਿਤ ਸਿੰਘ ਰੰਧਾਵਾ, ਉਪ ਕਪਤਾਨ ਪੁਲਿਸ ਡਿਟੈਕਟਿਵ ਪਟਿਆਲਾ, ਦਲਬੀਰ ਸਿੰਘ ਉਪ ਕਪਤਾਨ ਪੁਲਿਸ ਘਨੌਰ ਦੀ ਅਗਵਾਈ ਵਿੱਚ ਇੰਸਪੈਕਟਰ ਸ਼ਮਿੰਦਰ ਸਿੰਘ ਇੰਚਾਰਜ ਸੀਆਈਏ ਸਟਾਫ ਪਟਿਆਲਾ ਅਤੇ ਐਸਆਈ ਗੁਰਨਾਮ ਸਿੰਘ ਮੁੱਖ ਅਫਸਰ ਥਾਣਾ ਸ਼ੰਭੂ ਦੀ ਪੁਲਿਸ ਪਾਰਟੀ ਦੀ ਟੀਮ ਦਾ ਗਠਨ ਕੀਤਾ ਗਿਆ ਸੀ।
ਪਟਿਆਲਾ, 2 ਦਸੰਬਰ - ਸੀਨੀਅਰ ਕਪਤਾਨ ਪੁਲਿਸ ਪਟਿਆਲਾ ਵਰੁਣ ਸ਼ਰਮਾ ਨੇ ਦੱਸਿਆ ਕਿ 29 ਅਕਤੂਬਰ ਦੀ ਦਰਮਿਆਨੀ ਰਾਤ ਨੂੰ ਪਿੰਡ ਸਲੇਮਪੁਰ ਸੇਖਾਂ ਥਾਣਾ ਸ਼ੰਭੂ ਵਿਖੇ ਟੇਲਰਮਾਸਟਰ ਲਛਮਣ ਸਿੰਘ ਦੇ ਕਤਲ ਨੂੰ ਟਰੇਸ ਕਰਨ ਲਈ ਹਰਬੀਰ ਸਿੰਘ ਅਟਵਾਲ ਕਪਤਾਨ ਪੁਲਿਸ ਇੰਨਵੈਸਟੀਗੇਸ਼ਨ ਪਟਿਆਲਾ, ਸੁਖਅਮ੍ਰਿਤ ਸਿੰਘ ਰੰਧਾਵਾ, ਉਪ ਕਪਤਾਨ ਪੁਲਿਸ ਡਿਟੈਕਟਿਵ ਪਟਿਆਲਾ, ਦਲਬੀਰ ਸਿੰਘ ਉਪ ਕਪਤਾਨ ਪੁਲਿਸ ਘਨੌਰ ਦੀ ਅਗਵਾਈ ਵਿੱਚ ਇੰਸਪੈਕਟਰ ਸ਼ਮਿੰਦਰ ਸਿੰਘ ਇੰਚਾਰਜ ਸੀਆਈਏ ਸਟਾਫ ਪਟਿਆਲਾ ਅਤੇ ਐਸਆਈ ਗੁਰਨਾਮ ਸਿੰਘ ਮੁੱਖ ਅਫਸਰ ਥਾਣਾ ਸ਼ੰਭੂ ਦੀ ਪੁਲਿਸ ਪਾਰਟੀ ਦੀ ਟੀਮ ਦਾ ਗਠਨ ਕੀਤਾ ਗਿਆ ਸੀ। ਇਸ ਟੀਮ ਵੱਲੋਂ ਤਫਤੀਸ਼ ਦੌਰਾਨ ਵੱਖ-ਵੱਖ ਪਹਿਲੂਆਂ ਦੀ ਜਾਂਚ ਕਰਦੇ ਹੋਏ ਟੇਲਰਮਾਸਟਰ ਲਛਮਣ ਸਿੰਘ ਦੇ ਹੋਏ ਕਤਲ ਨੂੰ ਬੇਨਕਾਬ ਕਰਕੇ ਵਾਰਦਾਤ ਵਿੱਚ ਸ਼ਾਮਲ ਦੋਸ਼ੀ ਗੁਲਜ਼ਾਰ ਸਿੰਘ ਉਰਫ ਗਾਰੀ ਵਾਸੀ ਸਲੇਮਪੁਰ ਸੇਖਾਂ ਅਤੇ ਪਰਮਜੀਤ ਕੌਰ ਪਤਨੀ ਮ੍ਰਿਤਕ ਲਛਮਣ ਸਿੰਘ ਵਾਸੀ ਸਲੇਮਪੁਰ ਸੇਖਾਂ ਥਾਣਾ ਸ਼ੰਭੂ ਜ਼ਿਲ੍ਹਾ ਪਟਿਆਲਾ ਨੂੰ ਅੱਜ ਬਾਂਸਮਾ ਤੇਪਲਾ ਬਨੂੜ ਰੋਡ ਤੋਂ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਤਫਤੀਸ਼ ਦੌਰਾਨ ਗੁਲਜ਼ਾਰ ਸਿੰਘ ਉਰਫ ਗਾਰੀ ਪਾਸੋਂ ਵਾਰਦਾਤ ਸਮੇਂ ਵਰਤਿਆ ਤੇਜ਼ਧਾਰ ਹਥਿਆਰ (ਦਾਤਰ) ਬ੍ਰਾਮਦ ਕੀਤਾ ਗਿਆ। ਪੁਲਿਸ ਮੁਤਾਬਿਕ ਮ੍ਰਿਤਕ ਲਛਮਣ ਸਿੰਘ ਅਤੇ ਗੁਲਜ਼ਾਰ ਸਿੰਘ ਉਰਫ ਗਾਰੀ ਦੋਵੇਂ ਹੀ ਸ਼ਾਦੀਸ਼ੁਦਾ ਅਤੇ ਬਾਲਬੱਚੇਦਾਰ ਹਨ ਜਿਨ੍ਹਾਂ ਦੇ ਅੱਗੇ ਬੱਚੇ ਵੀ ਸ਼ਾਦੀਸ਼ੁਦਾ ਹਨ, ਮ੍ਰਿਤਕ ਲਛਮਣ ਸਿੰਘ ਜੋ ਕਿ ਘਰ ਵਿੱਚ ਕੱਪੜੇ ਸਿਉਣ ਦਾ ਕੰਮ ਕਰਦਾ ਸੀ ਅਤੇ ਦੋਸ਼ੀ ਗੁਲਜ਼ਾਰ ਸਿੰਘ ਉਰਫ ਗਾਰੀ ਲੇਬਰ ਦਾ ਕੰਮ ਕਰਦਾ ਰਿਹਾ ਹੈ। ਮ੍ਰਿਤਕ ਲਛਮਣ ਸਿੰਘ ਅਤੇ ਗੁਲਜ਼ਾਰ ਸਿੰਘ ਉਰਫ ਗਾਰੀ ਆਪਸ ਵਿੱਚ ਗੁਆਂਢੀ ਹਨ, ਦੋਵਾਂ ਦਾ ਇਕ ਦੂਜੇ ਦੇ ਘਰ ਆਉਣ ਜਾਣ ਸੀ। ਗੁਲਜਾਰ ਸਿੰਘ ਦੇ ਮ੍ਰਿਤਕ ਲਛਮਣ ਸਿੰਘ ਦੀ ਘਰ ਵਾਲੀ ਪਰਮਜੀਤ ਕੌਰ ਨਾਲ ਪਰੇਮ ਸਬੰਧ ਸਾਲ 2006 ਤੋਂ ਸਨ ਜਿਸ ਬਾਰੇ ਮ੍ਰਿਤਕ ਦੇ ਪਰਿਵਾਰ ਅਤੇ ਗੁਲਜ਼ਾਰ ਸਿੰਘ ਦੇ ਪਰਿਵਾਰਕ ਮੈਬਰਾਂ ਨੂੰ ਪਤਾ ਸੀ। ਗਾਰੀ ਤੇ ਪਰਮਜੀਤ ਕੌਰ ਨੂੰ ਬਹੁਤ ਸਮਝਾਇਆ ਗਿਆ ਪਰ ਉਹ ਨਾ ਹਟੇ। ਦੋਵੇਂ ਘਰੋਂ ਭੱਜਕੇ ਬਨੂੜ ਏਰੀਏ ਵਿੱਚ ਰਹਿਣ ਲੱਗ ਪਏ। ਦੋਵੇਂ ਜਣੇ ਆਪਣੇ ਪ੍ਰੇਮ ਸਬੰਧਾਂ ਵਿੱਚ ਮ੍ਰਿਤਕ ਲਛਮਣ ਸਿੰਘ ਨੂੰ ਰੋੜਾ ਸਮਝਦੇ ਸਨ ਜਿਸ ਕਰਕੇ ਗਾਰੀ ਨੇ ਦਾਤਰ ਨਾਲ ਲਛਮਣ ਸਿੰਘ ਦਾ ਉਸ ਵੇਲੇ ਕਤਲ ਕੀਤਾ ਜਦੋਂ ਉਹ ਆਪਣੇ ਕਮਰੇ ਵਿੱਚ ਸੁੱਤਾ ਹੋਇਆ ਸੀ। ਦੋਵਾਂ ਦੀ ਗ੍ਰਿਫ਼ਤਾਰੀ ਮਗਰੋਂ ਹੁਣ ਉਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਹਰ ਪਹਿਲੂ ਤੋਂ ਅਗਲੇਰੀ ਜਾਂਚ ਕੀਤੀ ਜਾਵੇਗੀ ।
