ਮੂਲ ਰਾਜ ਦੇਵੀ ਚੰਦ ਕਪੂਰ ਐੱਸ.ਡੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦਾ 10 ਵੀਂ ਦਾ ਨਤੀਜਾ ਰਿਹਾ ਸ਼ਾਨਦਾਰ

ਗੜਸ਼ੰਕਰ, 17 ਮਈ- ਮੂਲ ਰਾਜ ਦੇਵੀ ਚੰਦ ਕਪੂਰ ਐਸ ਡੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਦਸਵੀਂ ਬੋਰਡ ਜਮਾਤ ਵਿੱਚੋਂ ਲੜਕੀਆਂ ਨੇ ਮਾਰੀਆਂ ਮੱਲਾਂ। ਦਸਵੀਂ ਜਮਾਤ ਵਿੱਚੋਂ ਵੰਸ਼ਿਕਾ ਰਾਣੀ ਨੇ 96.62% ਅੰਕਾਂ ਨਾਲ ਮੈਰਿਟ ਸੂਚੀ ਵਿੱਚ 22 ਵਾਂ ਸਥਾਨ, ਜ਼ਿਲ੍ਹੇ ਵਿੱਚ 40 ਵਾਂ ਅਤੇ ਗੜ੍ਹਸ਼ੰਕਰ ਤਹਿਸੀਲ ਤੇ ਸਕੂਲ ਵਿੱਚ ਪਹਿਲਾ ਸਥਾਨ ਹਾਸਿਲ ਕਰਕੇ ਸਕੂਲ ਦਾ ਨਾਮ ਰੋਸ਼ਨ ਕੀਤਾ|

 ਅਤੇ ਇਸਦੇ ਨਲ ਹੀ ਗੁਰਲੀਨ ਕੌਰ ਨੇ 96.46% ਅੰਕਾਂ ਨਾਲ ਦੂਸਰਾ ਅਤੇ ਰੋਜੀ ਚੌਧਰੀ ਨੇ 94.15% ਅੰਕਾਂ ਨਾਲ ਤੀਸਰਾ ਸਥਾਨ ਹਾਸਿਲ ਕੀਤਾ। ਬੱਚੀਆ ਦੀ ਇਸ ਪ੍ਰਾਪਤੀ ਤੇ ਖੁਸ਼ੀ ਜਾਹਰ ਕਰਦਿਆਂ ਸਕੂਲ ਪ੍ਰਿੰਸੀਪਲ ਬੰਦਨਾ ਰਾਣਾ ਨੇ ਬੱਚਿਆਂ ਦਾ ਮੂੰਹ ਮਿੱਠਾ ਕਰਵਾਉਂਦੇ ਕਿਹਾ ਕਿ ਇਹ ਬੱਚਿਆਂ ਅਤੇ ਅਧਿਆਪਕਾਂ ਦੀ ਮਿਹਨਤ ਦਾ ਸਿੱਟਾ ਹੈ|
 ਅਤੇ ਸਕੂਲ ਪ੍ਰਧਾਨ ਵੇਦ ਪ੍ਰਕਾਸ਼ ਕਿਰਪਾਲ, ਮੈਨੇਜਰ ਸੋਮਨਾਥ ਓਹਰੀ, ਪ੍ਰਿੰਸੀਪਲ ਬੰਦਨਾ ਰਾਣਾ ਤੇ ਪ੍ਰੰਬਧਕੀ ਅਫਸਰ ਪ੍ਰਿਆਜੋਤ ਕੌਰ ਨੇ ਇਸ ਪ੍ਰਾਪਤੀ ਲਈ ਬੱਚਿਆਂ , ਮਾਤਾ ਪਿਤਾ ਅਤੇ ਅਧਿਆਪਿਕਾ ਨੂੰ ਵਧਾਈ ਦਿੱਤੀ