ਚੱਕ ਹਾਜੀਪੁਰ ਦੇ ਕਬੱਡੀ ਕੱਪ ਦਾ ਪੋਸਟਰ ਡਿਪਟੀ ਸਪੀਕਰ ਸ਼੍ਰੀ ਰੋੜੀ ਨੇ ਕੀਤਾ ਰਿਲੀਜ਼

ਮਾਹਿਲਪੁਰ, (8 ਨਵੰਬਰ) ਗੁਰਦੁਆਰਾ ਸ਼ਹੀਦਾਂ ਸਿੰਘ ਪਿੰਡ ਚੱਕ ਹਾਜੀਪੁਰ ਵਲੋਂ ਹਰ ਸਾਲ ਦੀ ਤਰ੍ਹਾਂ16ਵਾਂ ਕੱਬਡੀ ਕੱਪ ਪਿੰਡ ਦੀ ਗਰਾਊਂਡ ਵਿੱਚ 26 ਨਵੰਬਰ ਐਤਵਾਰ ਨੂੰ ਕਰਵਾਇਆ ਜਾ ਰਿਹਾ ਹੈ।

ਮਾਹਿਲਪੁਰ, (8 ਨਵੰਬਰ)  ਗੁਰਦੁਆਰਾ ਸ਼ਹੀਦਾਂ ਸਿੰਘ ਪਿੰਡ ਚੱਕ ਹਾਜੀਪੁਰ ਵਲੋਂ ਹਰ ਸਾਲ ਦੀ ਤਰ੍ਹਾਂ16ਵਾਂ ਕੱਬਡੀ ਕੱਪ ਪਿੰਡ ਦੀ ਗਰਾਊਂਡ ਵਿੱਚ 26 ਨਵੰਬਰ ਐਤਵਾਰ ਨੂੰ ਕਰਵਾਇਆ ਜਾ ਰਿਹਾ ਹੈ। ਇਸ ਕੱਬਡੀ ਕੱਪ ਦੇ ਪੋਸਟਰ ਨੂੰ ਹਲਕਾ ਵਿਧਾਇਕ ਤੇ ਡਿਪਟੀ ਸਪੀਕਰ ਸ਼੍ਰੀ ਜੈ ਕ੍ਰਿਸ਼ਨ ਸਿੰਘ ਰੋੜੀ ਨੇ ਕਬੱਡੀ ਕੱਪ ਦੇ ਪ੍ਰਬੰਧਕਾਂ ਨਾਲ ਆਪਣੇ ਸਥਾਨਕ ਦਫ਼ਤਰ ਵਿਖੇ ਰਿਲੀਜ਼ ਕੀਤਾ। ਇਸ ਮੌਕੇ ਸੰਖੇਪ ਸਮਾਗਮ ਨੂੰ ਸੰਬੋਧਨ ਕਰਦਿਆਂ ਸ਼੍ਰੀ ਰੋੜੀ ਨੇ ਹਲਕੇ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਕਬੱਡੀ ਕੱਪ ਦਾ ਹਿੱਸਾ ਬਣ ਕੇ ਇਸ ਦੀ ਰੌਣਕ ਨੂੰ ਵਧਾਉਣ । ਸ਼੍ਰੀ ਰੋੜੀ ਨੇ ਪਿੰਡ ਚੱਕ ਹਾਜੀਪੁਰ ਦੇ ਕਬੱਡੀ ਕੱਪ ਦੇ ਪ੍ਰਬੰਧਕਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੰਜਾਬ ਨੂੰ ਸੋਹਣਾ ਤੇ ਖੁਸ਼ਹਾਲ ਬਣਾਉਣ ਵਿੱਚ ਅਹਿਮ ਰੋਲ ਨਿਭਾ ਰਹੇ ਹਨ ਤੇ ਨੌਜਵਾਨ ਹੁਣ ਤਿਆਗ ਕੇ ਖੇਡਾਂ ਵੱਲ ਪ੍ਰੇਰਿਤ ਹੋ ਰਹੇ ਹਨ । ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਵਲੋ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਖੇਡ ਬਜਟ ਵਿੱਚ ਕਾਫੀ ਵਾਧਾ ਕੀਤਾ ਹੈ । ਇਸ ਮੌਕੇ ਚਰਨਜੀਤ ਸਿੰਘ ਚੰਨੀ ਓ. ਐਸ. ਡੀ. ਸੁਖਵੰਤ ਸਿੰਘ ਸਰਪੰਚ, ਮਨਦੀਪ ਸਿੰਘ ਥਾਂਦੀ, ਬਲਜੀਤ ਸਿੰਘ , ਕੁਲਵੀਰ ਸਿੰਘ ਕੰਗ, ਮਨਦੀਪ ਸਿੰਘ ਕੰਗ, ਜਤਿੰਦਰ ਸਿੰਘ , ਅਰਸ਼ ਮਾਨ , ਕੁਲਵਿੰਦਰ ਸਿੰਘ , ਮਨਪ੍ਰੀਤ ਸਿੰਘ , ਝਲਮਣ ਸਿੰਘ , ਸਰਦਾਰਾ ਸਿੰਘ , ਅਮਰਿੰਦਰ ਸਿੰਘ , ਗੁਰਦੀਪ ਸਿੰਘ , ਅਮਰੀਕ ਸਿੰਘ , ਕਰਨਵੀਰ ਸਿੰਘ , ਮਨਜਿੰਦਰ ਸਿੰਘ ਕਲੱਬ ਮੈਂਬਰ ਹਾਜ਼ਿਰ ਸਨ ।