
ਜ਼ਿਲਾ੍ ਸਿੱਖਿਆ ਅਫਸਰ ਵੱਲੋਂ ਅੱਜ ਬਲਾਕ ਮਾਹਿਲਪੁਰ 2 ਦੇ ਸਰਕਾਰੀ ਐਲੀਮੈਂਟਰੀ ਸਕੂਲ ਡੰਡੇਵਾਲ ਦਾ ਅਚਨਚੇਤ ਨਿਰੀਖਣ ਕੀਤਾ ਗਿਆ|
ਮਾਹਿਲਪੁਰ 6 ਨਵੰਬਰ-ਮਾਣਯੋਗ ਜ਼ਿਲਾ੍ ਸਿੱਖਿਆ ਅਫਸਰ (ਐਲੀਮੈਂਟਰੀ ਸਿੱਖਿਆ) ਹੁਸ਼ਿਆਰਪੁਰ ਇੰਜਨੀਅਰ ਸ੍ਰੀ ਸੰਜੀਵ ਗੌਤਮ ਜੀ ਵੱਲੋਂ ਅੱਜ ਬਲਾਕ ਮਾਹਿਲਪੁਰ 2 ਦੇ ਸਰਕਾਰੀ ਐਲੀਮੈਂਟਰੀ ਸਕੂਲ ਡੰਡੇਵਾਲ ਦਾ ਅਚਨਚੇਤ ਨਿਰੀਖਣ ਕੀਤਾ ਗਿਆ|
ਮਾਹਿਲਪੁਰ 6 ਨਵੰਬਰ-ਮਾਣਯੋਗ ਜ਼ਿਲਾ੍ ਸਿੱਖਿਆ ਅਫਸਰ (ਐਲੀਮੈਂਟਰੀ ਸਿੱਖਿਆ) ਹੁਸ਼ਿਆਰਪੁਰ ਇੰਜਨੀਅਰ ਸ੍ਰੀ ਸੰਜੀਵ ਗੌਤਮ ਜੀ ਵੱਲੋਂ ਅੱਜ ਬਲਾਕ ਮਾਹਿਲਪੁਰ 2 ਦੇ ਸਰਕਾਰੀ ਐਲੀਮੈਂਟਰੀ ਸਕੂਲ ਡੰਡੇਵਾਲ ਦਾ ਅਚਨਚੇਤ ਨਿਰੀਖਣ ਕੀਤਾ ਗਿਆ| ਨਿਰੀਖਣ ਦੌਰਾਨ ਮਿਸ਼ਨ ਸਮਰੱਥ, ਅਧਿਆਪਕ ਹਾਜ਼ਰੀ, ਵਿਦਿਆਰਥੀ ਹਾਜ਼ਰੀ, ਸਵੇਰ ਦੀ ਸਭਾ ਅਤੇ ਸਕੂਲ ਦੇ ਸਮੁੱਚੇ ਪ੍ਰਬੰਧ ਦੀ ਜਾਂਚ ਕੀਤੀ ਗਈ| ਮਿਸ਼ਨ ਸਮਰੱਥ ਤਹਿਤ ਬਣਾਏ ਗਏ ਪੱਧਰ ਅਨੁਸਾਰ ਬੱਚਿਆਂ ਦੀ ਜਾਂਚ ਕੀਤੀ ਗਈ| ਵਿਦਿਆਰਥੀਆਂ ਨੂੰ ਮਿਲ ਰਹੀਆਂ ਸਹੂਲਤਾਂ ਜਿਵੇਂ ਕਿਤਾਬਾਂ ,ਵਰਦੀਆਂ ,ਮਿੱਡ ਡੇ ਮੀਲ ਦੀ ਜਾਂਚ ਕੀਤੀ ਗਈ| ਬਲਾਕ ਦੇ ਜੇਤੂ ਬੱਚਿਆਂ ਨੂੰ ਜ਼ਿਲਾ ਪੱਧਰ ਤੇ ਚੱਲ ਰਹੇ ਖੇਡ ਮੁਕਾਬਲਿਆਂ ਵਿੱਚ ਵੱਧ ਚੜ ਕੇ ਭਾਗੀਦਾਰੀ ਕਰਨ ਲਈ ਪ੍ਰੇਰਿਤ ਕੀਤਾ ਗਿਆ| ਇਸ ਮੌਕੇ ਉਨਾਂ ਦੇ ਨਾਲ ਬਲਾਕ ਨੋਡਲ ਅਫਸਰ ਮਾਹਿਲਪੁਰ 2 ਸ਼੍ਰੀ ਜਸਬੀਰ ਸਿੰਘ ਵੀ ਹਾਜ਼ਰ ਸਨ।| ਸਕੂਲ ਇੰਚਾਰਜ਼ ਸ਼੍ਰੀਮਤੀ ਹਰਪ੍ਰੀਤ ਕੌਰ ਅਤੇ ਅਧਿਆਪਕ ਸ੍ਰੀ ਜੋਗਿੰਦਰ ਪਾਲ ਨੇ ਉਨਾਂ ਨੂੰ ਸਕੂਲ ਦੀ ਬਿਹਤਰੀ ਲਈ ਕਾਰਜ ਕਰਦੇ ਰਹਿਣ ਦਾ ਵਿਸ਼ਵਾਸ ਦਵਾਇਆ|
