ਨੂਰਪ੍ਰੀਤ ਕੌਰ ਨੇ ਸਕੂਲ ਸਟੇਟ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਜਿੱਤੇ ਮੈਡਲ

ਐਸ ਏ ਐਸ ਨਗਰ, 4 ਨਵੰਬਰ - ਹੈਡ ਕਾਂਸਟੇਬਲ ਹਰਜਿੰਦਰ ਸਿੰਘ ਦੀ ਧੀ ਨੂਰਪ੍ਰੀਤ ਕੌਰ ਨੇ ਵਾਰ ਹੀਰੋ ਸਟੇਡੀਅਮ ਸੰਗਰੂਰ ਵਿੱਚ 1 ਤੋਂ 3 ਨਵੰਬਰ ਤਕ ਹੋਈ ਸਕੂਲ ਸਟੇਟ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ 100 ਮੀਟਰ ਦੌੜ ਅਤੇ ਰਿਲੇ ਵਿੱਚ ਗੋਲਡ ਮੈਡਲ ਅਤੇ 200 ਮੀਟਰ ਵਿੱਚ ਸਿਲਵਰ ਮੈਡਲ ਜਿੱਤ

ਐਸ ਏ ਐਸ ਨਗਰ, 4 ਨਵੰਬਰ - ਹੈਡ ਕਾਂਸਟੇਬਲ ਹਰਜਿੰਦਰ ਸਿੰਘ ਦੀ ਧੀ ਨੂਰਪ੍ਰੀਤ ਕੌਰ ਨੇ ਵਾਰ ਹੀਰੋ ਸਟੇਡੀਅਮ ਸੰਗਰੂਰ ਵਿੱਚ 1 ਤੋਂ 3 ਨਵੰਬਰ ਤਕ ਹੋਈ ਸਕੂਲ ਸਟੇਟ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ 100 ਮੀਟਰ ਦੌੜ ਅਤੇ ਰਿਲੇ ਵਿੱਚ ਗੋਲਡ ਮੈਡਲ ਅਤੇ 200 ਮੀਟਰ ਵਿੱਚ ਸਿਲਵਰ ਮੈਡਲ ਜਿੱਤ ਕੇ ਆਪਣੈ ਮਾਂਪਿਆਂ, ਸਕੂਲ ਅਤੇ ਮੁਹਾਲੀ ਦਾ ਨਾਮ ਰੌਸ਼ਨ ਕੀਤਾ ਹੈ।
ਨੂਰਪ੍ਰੀਤ ਮੁਹਾਲੀ ਦੇ ਫੇਜ਼ 3ਬੀ 1 ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੀ 12ਵੀਂ ਜਮਾਤ ਦੀ ਵਿਦਿਆਰਥਣ ਹੈ। ਉਹ ਮੁਹਾਲੀ ਦੇ ਸੈਕਟਰ 66 ਦੇ ਪੁਲੀਸ ਕਾਂਪਲੈਕਸ ਦੀ ਵਸਨੀਕ ਹੈ।