ਅਣਪਛਾਤੀ ਔਰਤ ਦੀ ਮੌਤ

ਐਸ ਏ ਐਸ ਨਗਰ, 4 ਨਵੰਬਰ - ਪਿੰਡ ਮੌਲੀ ਬੈਦਵਾਨ ਦੇ ਇੱਕ ਪੀ ਜੀ ਵਿੱਚ ਰਹਿਣ ਵਾਲੀ ਇੱਕ ਅਣਪਛਾਤੀ ਔਰਤ (ਜਿਸ ਦੀ ਉਮਰ ਲਗਭਗ 45-46 ਸਾਲ, ਕੱਦ 5 ਫੁੱਟ 3 ਇੰਚ ਦੇ ਕਰੀਬ ਹੈ) ਦੀ ਬੀਤੀ 2 ਨਵੰਬਰ ਨੂੰ ਪੀ ਜੀ ਵਿੱਚ ਬੀਮਾਰ ਹੋਣ ਕਾਰਨ ਮੌਤ ਹੋ ਗਈ।

ਐਸ ਏ ਐਸ ਨਗਰ, 4 ਨਵੰਬਰ - ਪਿੰਡ ਮੌਲੀ ਬੈਦਵਾਨ ਦੇ ਇੱਕ ਪੀ ਜੀ ਵਿੱਚ ਰਹਿਣ ਵਾਲੀ ਇੱਕ ਅਣਪਛਾਤੀ ਔਰਤ (ਜਿਸ ਦੀ ਉਮਰ ਲਗਭਗ 45-46 ਸਾਲ, ਕੱਦ 5 ਫੁੱਟ 3 ਇੰਚ ਦੇ ਕਰੀਬ ਹੈ) ਦੀ ਬੀਤੀ 2 ਨਵੰਬਰ ਨੂੰ ਪੀ ਜੀ ਵਿੱਚ ਬੀਮਾਰ ਹੋਣ ਕਾਰਨ ਮੌਤ ਹੋ ਗਈ।
ਡੀ ਐਸ ਪੀ ਸਿਟੀ ਸz. ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਮ੍ਰਿਤਕ ਸ਼ੂਗਰ ਦੀ ਮਰੀਜ਼ ਦੱਸੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਮ੍ਰਿਤਕ ਦੀ ਲਾਸ਼ 6 ਫੇਜ਼ ਦੇ ਹਸਪਾਤਲ ਮੁਰਦਾ ਘਰ ਰੱਖਵਾਈ ਗਈ ਹੈ। ਉਹਨਾਂ ਕਿਹਾ ਕਿ ਜੇਕਰ ਇਸ ਬਾਰੇ ਕਿਸੇ ਨੂੰ ਕੋਈ ਜਾਣਕਾਰੀ ਹੋਵੇ ਤਾਂ ਐਸ ਐਚ ਓ ਸੋਹਾਣਾ ਨਾਲ ਫੋਨ ਨੰਬਰ 9115516028 ਜਾਂ ਥਾਣਾ ਸੋਹਾਣਾ ਵਿਖੇ ਸੰਪਰਕ ਕੀਤਾ ਜਾ ਸਕਦਾ ਹੈ।