
ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ, ਰੂਪਨਗਰ ਵਿਖੇ ਇੰਜੀਨੀਅਰਾਂ ਨੇ ਬੂਟੇ ਲਗਾਏ
ਰੂਪਨਗਰ, 28 ਅਕਤੂਬਰ - ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ, ਰੂਪਨਗਰ ਵਿਖੇ ਇੰਜੀਨੀਅਰਾਂ ਵੱਲੋਂ 48 ਬੂਟੇ ਲਗਾਏ ਗਏ।
ਰੂਪਨਗਰ, 28 ਅਕਤੂਬਰ - ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ, ਰੂਪਨਗਰ ਵਿਖੇ ਇੰਜੀਨੀਅਰਾਂ ਵੱਲੋਂ 48 ਬੂਟੇ ਲਗਾਏ ਗਏ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਹਰਿਆਵਲ ਪੰਜਾਬ ਦੇ ਕੰਨਵੀਨਰ ਬ੍ਰਿਜਮੋਹਨ ਜੋਸ਼ੀ ਨੇ ਦੱਸਿਆ ਕਿ ਸਰਵਿਸ ਬਿਲਡਿੰਗ ਦੇ ਨਾਲ ਲੱਗਦੇ ਮੈਦਾਨ ਵਿੱਚ ਤ੍ਰਿਵੇਣੀ, ਅਮਲਤਾਸ, ਗੁਲਾਬੀ ਤੁਨ, ਨਿੰਮ, ਬਰਗਦ, ਪਿੱਪਲ, ਅੰਬ, ਜਾਮੁਨ, ਸੀਤਾਫਲ, ਆਂਵਲਾ, ਮਿੱਠੀ ਇਮਲੀ, ਬੇਲਪਤਰਾ, ਸਹਾਜਨਾ, ਲਿਲੀ, ਡੋਕੋਮਾ, ਸ਼ਤਵਰੀ, ਪੁਦੀਨਾ, ਅਸ਼ਵਗੰਧਾ, ਮਗ, ਨਾਗ, ਅਪਰਾਜਿਤਾ ਅਤੇ ਗ੍ਰੀਨ ਪਲਾਂਟ ਵੰਡੇ ਅਤੇ ਲਗਾਏ ਗਏ।
ਉਹਨਾਂ ਦੱਸਿਆ ਕਿ ਇੰਜੀ. ਬੀਰ ਦਵਿੰਦਰ ਸਿੰਘ ਦੀ ਅਗਵਾਈ ਹੇਠ ਇੰਜਨੀਅਰਾਂ ਮਨੀਸ਼ ਸੋਢੀ, ਸੁਮਿਤ ਕਾਲਰਾ, ਪ੍ਰੇਮ ਕੁਮਾਰ, ਰਾਜੀਵ ਕੁਮਾਰ, ਰਵਿੰਦਰ ਸਿੰਘ, ਰਾਜਨ ਸ਼ਰਮਾ ਵੱਲੋਂ ਬੂਟੇ ਲਗਾਏ ਗਏ।
