ਬ੍ਰਹਮ ਗਿਆਨੀ ਧੰਨ ਧੰਨ ਬਾਬਾ ਬੁੱਢਾ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ 6 ਵਾ ਸਲਾਨਾ ਮਹਾਨ ਗੁਰਮਤਿ ਸਮਾਗਮ ਆਯੋਜਤ।

ਭਾਈ ਬਲਦੇਵ ਸਿੰਘ ਵਡਾਲਾ, ਬਾਬਾ ਪਿਆਰਾ ਸਿੰਘ ਸਿਰਥਲੇ ਵਾਲੇ ਤੇ ਹੋਰ ਰਾਗੀ ਜਥਿਆਂ ਤੇ ਕਥਾ ਵਾਚਕਾਂ ਨੇ ਲਵਾਈ ਹਾਜ਼ਰੀ ।

ਭਾਈ ਬਲਦੇਵ ਸਿੰਘ ਵਡਾਲਾ, ਬਾਬਾ ਪਿਆਰਾ ਸਿੰਘ ਸਿਰਥਲੇ ਵਾਲੇ ਤੇ ਹੋਰ ਰਾਗੀ ਜਥਿਆਂ ਤੇ ਕਥਾ ਵਾਚਕਾਂ ਨੇ ਲਵਾਈ ਹਾਜ਼ਰੀ ।
ਮਮਦੋਟ ,24 ਅਕਤੂਬਰ-ਨਜਦੀਕੀ ਪਿੰਡ ਜਾਮਾ ਰਖਈਆਂ ਉਤਾੜ੍ਹ  ਵਿਖੇ  ਬ੍ਰਹਮ ਗਿਆਨੀ ਧੰਨ ਧੰਨ ਬਾਬਾ ਬੁੱਢਾ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ 6 ਵਾ ਸਲਾਨਾ ਮਹਾਨ ਗੁਰਮਤਿ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਦੇਸ਼ ਵਿਦੇਸ਼ ਵਿੱਚ ਪ੍ਰਸਿੱਧ  ਰਾਗੀ
ਭਾਈ ਬਲਦੇਵ ਸਿੰਘ ਵਡਾਲਾ,
ਬਾਬਾ ਪਿਆਰਾ ਸਿੰਘ ਸਿਰਥਲੇ ਵਾਲੇ ਤੇ ਹੋਰ ਰਾਗੀ ਜਥਿਆਂ ਤੇ ਕਥਾ ਵਾਚਕਾਂ ਨੇ  ਹਾਜ਼ਰੀ ਲਵਾਈ ।  ਇਸ ਸਮਾਗਮ ਵਿਚ
ਸੰਤ ਬਾਬਾ ਸੁੱਚਾ ਸਿੰਘ ਜੀ ਨਾਨਕਸਰ ਠਾਠ ਛਾਂਗਾ ਖੁਰਦ ਅਤੇ ਸੰਤ ਬਾਬਾ ਦਰਸ਼ਨ ਸਿੰਘ ਬੋਰੀ ਵਾਲੇ ਗੁਰਦੁਆਰਾ ਢਾਬਸਰ ਸਾਹਿਬ ਵਾਲਿਆਂ ਨੇ ਵੀ ਆਪਣੇ ਜਥਿਆਂ ਸਮੇਤ ਵਿਸ਼ੇਸ਼ ਤੋਰ ਤੇ  ਹਾਜ਼ਰੀ ਭਰੀ।  ਪਿੰਡ ਜਾਮਾ ਰਖਈਆ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਗ੍ਰੰਥੀ ਗਿਆਨੀ ਸਵਰਨ ਸਿੰਘ, ਕੁਲਦੀਪ ਸਿੰਘ, ਬੋਹੜ ਸਿੰਘ, ਬਾਬਾ ਲਾਲ ਸਿੰਘ ਜੀ, ਭਾਈ ਸੁੱਖਾ ਸਿੰਘ ਰਾਗੀ ਰੱਖ‌ਈਆਂ, ਭਾਈ ਜੰਗ ਸਿੰਘ, ਸੁਰਜੀਤ ਸਿੰਘ, ਭਾਈ ਅਮਰੀਕ ਸਿੰਘ, ਭਾਈ ਜਸਵੰਤ ਸਿੰਘ, ਭਾਈ ਸਵਰਨ ਸਿੰਘ , ਕੁਲਵੰਤ ਸਿੰਘ ਸਰਪੰਚ ਅਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ  ਕਰਵਾਏ ਇਸ ਸਮਾਗਮ ਦੌਰਾਨ  ਭਾਈ ਬਲਦੇਵ ਸਿੰਘ ਵਡਾਲਾ , ਭਾਈ ਪਿਆਰਾ ਸਿੰਘ ਸਿਰਥਲੇ ਵਾਲੇ   ਤੇ ਕਥਾ ਵਾਚਕਾਂ ਨੇ ਧੰਨ ਧੰਨ ਬਾਬਾ ਬੁੱਢਾ ਜੀ ਦੇ ਜੀਵਨ ਅਤੇ ਓਹਨਾ ਦੀ  ਸਖਸ਼ੀਅਤ , ਗੁਰੂ ਘਰ ਨਾਲ ਪਿਆਰ ਅਤੇ ਓਹਨਾ ਦੀ ਸਿੱਖ ਧਰਮ ਨੂੰ ਦੇਣ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ ਤੇ ਓਹਨਾ ਦੇ ਜੀਵਨ ਤੋਂ ਸੇਧ ਲੈਣ ਦੀ ਪ੍ਰੇਰਣਾ ਕੀਤੀ ।ਇਸ ਸਮਾਗਮ ਵਿਚ ਵਿਸ਼ੇਸ਼ ਤੋਰ ਤੇ ਪੁੱਜੇ ਭਾਈ ਬਲਦੇਵ ਸਿੰਘ ਵਡਾਲਾ ਨੂੰ  ਓਹਨਾ ਵਲੋਂ ਸਿੱਖ ਧਰਮ ਵਾਸਤੇ ਨਿਭਾਈਆਂ ਸ਼ਨਦਾਰ ਸੇਵਾਵਾਂ ਬਦਲੇ ਪ੍ਰੈਸ ਕਲੱਬ ਮਮਦੋਟ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਦੀ ਅਗਵਾਈ ਵਿਚ ਜਸਬੀਰ ਸਿੰਘ ਕੰਬੋਜ ਜਨਰਲ ਸਕੱਤਰ , ਸੰਦੀਪ ਸੋਨੀ ਅਤੇ ਭਾਈ ਸੁੱਖਾ ਸਿੰਘ ਜੀ ਰਾਗੀ ਵੱਲੋ ਵਿਸ਼ੇਸ਼ ਤੋਰ ਤੇ ਸਨਮਾਨਤ ਕੀਤਾ ਗਿਆ ਇਸ ਮੌਕੇ ਦੂਰੋਂ ਨੇੜਿਓਂ ਵੱਡੀ ਗਿਣਤੀ ਵਿਚ ਸੰਗਤਾਂ ਹਾਜਰ ਸਨ ।
ਇਸ ਮੌਕੇ ਗੁਰੂ ਕਾ ਅਟੁੱਟ ਲੰਗਰ ਵੀ ਵਰਤਾਇਆ ਗਿਆ ।